ਆਈ ਤਾਜਾ ਵੱਡੀ ਖਬਰ
ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਕਲਾ ਸਦਕਾ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਦੁਨੀਆਂ ਭਰ ਦੇ ਵਿੱਚ ਵੱਖੋ ਵੱਖਰੇ ਕੋਨਿਆਂ ਤੇ ਵਸੇ ਪੰਜਾਬੀਆਂ ਦੇ ਵਲੋਂ ਸਮੇਂ-ਸਮੇਂ ਤੇ ਅਪਣਾ ਤੇ ਪੰਜਾਬ ਦਾ ਨਾਮ ਦੁਨੀਆਂ ਭਰ ਦੇ ਵਿੱਚ ਚਮਕਾਇਆ ਗਿਆ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਕਲਾਕਾਰ ਨੇ ਇੱਕ ਅਜਿਹਾ ਕਮਾਲ ਕਰਕੇ ਦਿਖਾ ਦਿੱਤਾ, ਅਮਰੀਕਾ ਤੱਕ ਚਰਚਾ ਛਿੜ ਗਈ l ਜਿਸ ਕਾਰਨ ਇਸ ਗੱਲ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ l ਦੱਸ ਦਈਏ ਕਿ ਜਿੱਥੇ ਇੱਕ ਪਾਸੇ ਭਾਰਤ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। 9 ਤੋਂ 10 ਸਤੰਬਰ ਤੱਕ ਦਿੱਲੀ ‘ਚ 18ਵਾਂ ਜੀ-20 ਸਿਖਰ ਸੰਮੇਲਨ ਹੋਵੇਗਾ, ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ l
ਜਿਸ ਦੇ ਚਲਦੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 7 ਸਤੰਬਰ ਨੂੰ ਦਿੱਲੀ ਪਹੁੰਚਣਗੇ, ਕਈ ਦੇਸ਼ਾਂ ਦੇ ਪ੍ਰਤੀਨਿਧੀ ਇਸ ਸੰਮੇਲਨ ਦੇ ਵਿੱਚ ਪਹੁੰਚਣਗੇ ਜਿਸ ਕਾਰਨ ਭਾਰਤ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਉਧਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਇੱਕ ਕਲਾਕਾਰ ਨੇ ਉਨ੍ਹਾਂ ਦਾ ਸ਼ਾਨਦਾਰ ਪੋਰਟਰੇਟ ਬਣਾਇਆ ਸੀ, ਦੱਸਦਿਆ ਕਿ ਅੰਮ੍ਰਿਤਸਰ ਦੇ ਕਲਾਕਾਰ ਡਾ. ਜਗਜੋਤ ਸਿੰਘ ਨੇ ਜੀ-20 ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਸਵਾਗਤ ਕਰਨ ਲਈ 7 ਫੁੱਟ ਉੱਚਾ ਤੇ 5 ਫੁੱਟ ਚੌੜਾ ਪੋਰਟਰੇਟ ਬਣਾਇਆ ਹੈ, ਜੋ ਦੇਖਣ ‘ਚ ਬਹੁਤ ਹੀ ਖੂਬਸੂਰਤ ਹੈ।
ਉਸ ਦੇ ਹੱਥਾਂ ਨਾਲ ਬਣੀ ਇਹ ਪੇਂਟਿੰਗ ਸਭ ਨੂੰ ਆਪਣੇ ਵੱਲ ਖਿੱਚ ਰਹੀ ਹੈ, ਇਸ ਪੇਟਿੰਗ ਨੂੰ ਵੇਖਣ ਦੇ ਲਈ ਲੋਕ ਦੂਰ ਦਰਾਡੇ ਤੋਂ ਪਹੁੰਚਦੇ ਪਏ ਹਨ l ਉਥੇ ਹੀ ਜਗਜੋਤ ਸਿੰਘ ਨੇ ਦੱਸਿਆ ਕਿ ਇਹ ਪੋਰਟਰੇਟ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਆ ਰਹੇ ਬਾਈਡੇਨ ਦੇ ਸਵਾਗਤ ਲਈ ਤਿਆਰ ਕੀਤਾ ਗਿਆ, ਤੇ ਜਦੋਂ PM ਮੋਦੀ ਅਮਰੀਕਾ ਗਏ ਸਨ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਉਸੇ ਵੇਲੇ ਮੈਂ ਮਨ ਬਣਾ ਲਿਆ ਕਿ ਜਦੋਂ ਵੀ ਅਮਰੀਕੀ ਰਾਸ਼ਟਰਪਤੀ ਭਾਰਤ ਆਉਣਗੇ, ਮੈਂ ਅਮਰੀਕੀ ਰਾਸ਼ਟਰਪਤੀ ਦੀ ਪੇਂਟਿੰਗ ਬਣਾਵਾਂਗਾ। ਸੋ ਇਸ ਨੌਜਵਾਨ ਵੱਲੋਂ ਜਿਹੜਾ ਇਹ ਪੋਟਰੇਟ ਬਣਾਇਆ ਗਿਆ ਹੈ , ਜਿੱਥੇ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਪਏ ਹਨ, ਪਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਿੰਨਾ ਕੁ ਪਸੰਦ ਆਉਂਦਾ ਹੈ, ਦੇਖਣਾ ਦਿਲਚਸਪ ਹੋਵੇਗਾ।
Home ਤਾਜਾ ਜਾਣਕਾਰੀ ਪੰਜਾਬ ਦੇ ਕਲਾਕਾਰ ਨੇ ਕੀਤਾ ਕਮਾਲ , USA ਦੇ ਰਾਸ਼ਟਰਪਤੀ JOE BIDEN ਦੇ ਸਵਾਗਤ ਲਈ ਤਿਆਰ ਕੀਤੀ ਸ਼ਾਨਦਾਰ ਪੇਂਟਿੰਗ
ਤਾਜਾ ਜਾਣਕਾਰੀ