ਇਹਨਾਂ 5 ਜਿਲਿਆਂ ਵਿਚ ਹੋਵੇਗੀ ਮੁੜ ਸਖਤ ਸਖਤੀ!

ਕੋਰੋਨਾ ਵਾਇਰਸ ਨੇ ਜਿਥੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਓਥੇ ਹੁਣ ਇਸਨੇ ਪੰਜਾਬ ਵਿਚ ਵੀ ਅਖੀਰ ਕਰ ਦਿੱਤੀ ਹੈ। ਰੋਜਾਨਾ ਹੀ ਪੌਜੇਟਿਵ ਕੇਸਾਂ ਵਿਚ ਭਾਰੀ ਮਾਤਰਾ ਵਿਚ ਵਾਧਾ ਹੋ ਰਿਹਾ ਹੈ। ਜੋ ਕੇ ਬਹੁਤ ਹੀ ਚਿਤਾ ਦੀ ਗਲ੍ਹ ਬਣ ਗਈ ਹੈ।

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਵੀਰਵਾਰ ਨੂੰ 234 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਸਰਕਾਰ ਸਖਤੀ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਚੌਕਸੀ ਵਧਾਉਂਦਿਆਂ ਕੰਟੇਨਮੈਂਟ ਜ਼ੋਨ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਸਰਗਰਮੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਚ ਮੌਤਾਂ ਦੀ ਗਿਣਤੀ 50, ਲੁਧਿਆਣਾ ’ਚ 30, ਜਲੰਧਰ ’ਚ 22, ਸੰਗਰੂਰ ’ਚ 17 ਹੋ ਚੁੱਕੀ ਹੈ।

ਸਿਹਤ ਵਿਭਾਗ ਮੁਤਾਬਕ ਵੀਰਵਾਰ ਤੱਕ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ ਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹਿਆ ਹੈ। ਇਸੇ ਤਰ੍ਹਾਂ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 57, ਪਟਿਆਲਾ ਵਿੱਚ 42, ਜਲੰਧਰ ਵਿੱਚ 34, ਸੰਗਰੂਰ ਵਿੱਚ 16, ਅੰਮ੍ਰਿਤਸਰ ਵਿੱਚ 14, ਮੁਹਾਲੀ ਵਿੱਚ 10, ਫਿਰੋਜ਼ਪੁਰ ਤੇ ਤਰਨ ਤਾਰਨ ’ਚ 9-9, ਫਤਿਹਗੜ੍ਹ ਸਾਹਿਬ ਵਿੱਚ 8, ਗੁਰਦਾਸਪੁਰ ’ਚ 7, ਕਪੂਰਥਲਾ ਵਿੱਚ 5, ਨਵਾਂਸ਼ਹਿਰ ਵਿੱਚ 4, ਪਠਾਨਕੋਟ, ਰੋਪੜ, ਮੋਗਾ, ਮੁਕਤਸਰ ਤੇ ਹੁਸ਼ਿਆਰਪੁਰ ਵਿੱਚ 3-3, ਮਾਨਸਾ ਤੇ ਫਰੀਦਕੋਟ ਵਿੱਚ 2-2 ਅਤੇ ਬਠਿੰਡਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਪੰਜਾਬ ’ਚ ਕਰੋਨਾਵਾਇਰਸ ਦੇ ਫੈਲਾਅ ਦੌਰਾਨ ਸਿਵਲ ਤੇ ਪੁਲਿਸ ਅਧਿਕਾਰੀ ਵੀ ਵੱਡੇ ਪੱਧਰ ’ਤੇ ਲਾਗ ਦਾ ਸ਼ਿਕਾਰ ਹੋਏ ਹਨ। ਸਿਹਤ ਵਿਭਾਗ ਮੁਤਾਬਕ 13 ਪੀਸੀਐਸ ਅਫ਼ਸਰ, ਇੱਕ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਅੱਧੀ ਦਰਜਨ ਪੁਲਿਸ ਕਰਮਚਾਰੀ ਅਤੇ 2 ਸਿਵਲ ਸਰਜਨਾਂ ਸਮੇਤ ਸੱਤ ਸਿਹਤ ਕਾਮੇ ਲਾਗ ਦਾ ਸ਼ਿਕਾਰ ਹੋਏ ਹਨ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 5 ਮੌਤਾਂ ਤੇ 234 ਸੱਜਰੇ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 183 ਤੱਕ ਤੇ ਕੁੱਲ ਕੇਸਾਂ ਦੀ ਗਿਣਤੀ 7,140 ਤੱਕ ਅੱਪੜ ਗਈ ਹੈ।


ਤਾਜਾ ਜਾਣਕਾਰੀ
ਪੰਜਾਬ ਦੇ ਇਹਨਾਂ 5 ਜਿਲਿਆਂ ਵਿਚ ਹੋਵੇਗੀ ਮੁੜ ਸਖਤ ਸਖਤੀ! ਕਰੋਨਾ ਦਾ ਤਾਂਡਵ ਸਿਖਰ ਤੇ
ByadminJuly 10, 2020Comments Off on ਪੰਜਾਬ ਦੇ ਇਹਨਾਂ 5 ਜਿਲਿਆਂ ਵਿਚ ਹੋਵੇਗੀ ਮੁੜ ਸਖਤ ਸਖਤੀ! ਕਰੋਨਾ ਦਾ ਤਾਂਡਵ ਸਿਖਰ ਤੇ
Previous Postਜਲੰਧਰ ਤੋਂ ਬਾਅਦ ਹੁਣ ਇਥੋਂ ਮਿਲੇ ਇਕੱਠੇ ਇਕੋ ਥਾਂ ਤੋਂ 43 ਪੌਜੇਟਿਵ
Next Postਹੁਣੇ ਹੁਣੇ ਜਾਰੀ ਹੋਇਆ ਭਾਰੀ ਬਾਰਿਸ਼ ਦਾ ਇਹ ਅਲਰਟ - ਦੇਖੋ ਤਾਜਾ ਵੱਡੀ ਖਬਰ