BREAKING NEWS
Search

ਪੰਜਾਬ ਦੇ ਇਸ ਸ਼ਹਿਰ ਚ ਜਾਣ ਵਾਲੇ ਲੋਕਾਂ ਲਈ ਆਈ ਵੱਡੀ ਖਬਰ 3 ਦਿਨ ਬੰਦ ਮਿਲਣਗੇ ਕਈ ਮੇਨ ਰਸਤੇ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਸਮੇਂ ਦਿਨ ਤਿਉਹਾਰਾਂ ਦੇ ਮੌਕਿਆਂ ਉਪਰ ਲੋਕਾਂ ਵੱਲੋਂ ਸਾਰੇ ਧਾਰਮਿਕ ਸਮਾਗਮਾਂ ਨੂੰ ਪੂਰੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਜਿਥੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਤਿਉਹਾਰ ਚਲੇ ਆ ਰਹੇ ਹਨ ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਅਨੁਸਾਰ ਹੀ ਇਨ੍ਹਾਂ ਤਿਉਹਾਰਾਂ ਨੂੰ ਲੋਕਾਂ ਵੱਲੋਂ ਮਨਾਇਆ ਜਾ ਰਿਹਾ। ਉੱਥੇ ਹੀ ਸਰਕਾਰ ਵਲੋ ਕਰੋਨਾ ਸਬੰਧੀ ਜਿੱਥੇ ਬਹੁਤ ਸਾਰੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਹੁਣ ਕਰੋਨਾ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਘੱਟ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਹੁਣ ਇਸ ਸ਼ਹਿਰ ਵਿਚ ਜਾਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਮੇਨ ਰਸਤੇ ਤਿੰਨ ਦਿਨ ਬੰਦ ਰਹਿਣਗੇ। ਪੰਜਾਬ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਮੌਕੇ ਉਪਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਿੱਥੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਉਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਵਿੱਚ ਮੇਨ ਰਸਤਿਆਂ ਨੂੰ 13 ਤੋਂ 16 ਤਰੀਕ ਤੱਕ ਲਈ ਬਦਲਿਆ ਜਾ ਰਿਹਾ ਹੈ। ਜਿਸ ਵਾਸਤੇ ਨਕੋਦਰ ਸਾਈਡ ਤੋਂ ਆਉਣ ਵਾਲੇ ਯਾਤਰੀਆਂ ਨੂੰ ਤਿੰਨ ਦਿਨ ਤੱਕ ਲਈ ਨਕੋਦਰ ਰੋਡ ਤੋਂ ਜਲੰਧਰ ਜਾਣ ਵਾਸਤੇ ਕੁਝ ਘੁੰਮ ਕੇ ਜਾਣਾ ਹੋਵੇਗਾ। ਜਿਸ ਬਾਰੇ ਸਾਰੇ ਰਸਤਿਆਂ ਦਾ ਰੂਟ ਪਹਿਲਾਂ ਹੀ ਦੱਸ ਦਿੱਤਾ ਗਿਆ ਹੈ।

ਜਿੱਥੇ 14 ਫਰਵਰੀ ਨੂੰ ਨਰਿੰਦਰ ਮੋਦੀ ਦੇ ਜਲੰਧਰ ਪਹੁੰਚਣ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਹਨ ਉਥੇ ਹੀ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਲੁਧਿਆਣਾ ਤੋਂ ਆਉਂਦਾ ਟ੍ਰੈਫਿਕ ਪਰਾਗਪੁਰ ਤੋਂ ਕੈਂਟ ਵੱਲ ਬਦਲਿਆ ਗਿਆ ਹੈ। ਉਥੇ ਹੀ ਵਾਰਾਣਸੀ ਜਾਣ ਵਾਸਤੇ ਸੰਗਤ ਵੱਲੋਂ ਸਿਟੀ ਰੇਲਵੇ ਸਟੇਸ਼ਨ ਤੋਂ ਜਾਇਆ ਜਾਵੇਗਾ।

ਨਰਿੰਦਰ ਮੋਦੀ ਦੀ ਰੈਲੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਵਾਸਤੇ ਜਿਥੇ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ। ਇਸੇ ਤਰਾਂ ਹੀ 15 ਫਰਵਰੀ ਨੂੰ ਬੂਟਾ ਮੰਡੀ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਨਗਰ ਕੀਰਤਨ ਦਾ ਆਯੋਜਨ ਹੋਵੇਗਾ ਜਿਸ ਵਾਸਤੇ ਜਲੰਧਰ ਨਕੋਦਰ ਹਾਈਵੇਅ ਤੇ ਸ਼ਾਹਕੋਟ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਬਦਲਿਆ ਗਿਆ ਹੈ ਕਿਉਂਕਿ 15 ਤਰੀਕ ਨੂੰ ਜਲੰਧਰ ਨਕੋਦਰ ਰੋਡ ਬੰਦ ਕੀਤਾ ਜਾਵੇਗਾ। ਜਿੱਥੇ 16 ਫਰਵਰੀ ਨੂੰ ਵੀ ਪ੍ਰਕਾਸ਼ ਦਿਹਾੜੇ ਦੇ ਚਲਦਿਆਂ ਹੋਇਆਂ ਇਹ ਰਸਤਾ ਬੰਦ ਰੱਖਿਆ ਜਾਵੇਗਾ।। ਇਸ ਵਾਸਤੇ ਜੀਟੀਬੀ ਨਗਰ ਤੋਂ ਲੈ ਕੇ ਬੂਟਾ ਮੰਡੀ ਤੱਕ ਪਹੁੰਚਾਉਣ ਵਾਲੇ ਵਾਹਨਾਂ ਉਪਰ ਪੂਰਨ ਰੂਪ ਨਾਲ ਪਾਬੰਦੀ ਹੋਵੇਗੀ।



error: Content is protected !!