BREAKING NEWS
Search

ਪੰਜਾਬ ਦੇ ਇਸ ਨੌਜਵਾਨ ਨੇ ਅਮਰੀਕਾ ਚ ਇਹ ਕਾਰਨਾਮਾ ਕਰਕੇ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਉੱਚ ਵਿਦਿਆ ਹਾਸਲ ਕਰਨ ਲਈ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਜਿੱਥੇ ਕੁਝ ਵਿਦਿਆਰਥੀਆਂ ਵੱਲੋਂ ਪੜ੍ਹਾਈ ਕਰਨ ਲਈ ਵਿਦੇਸ਼ਾਂ ਵਿਚ ਜਾਇਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਸਖ਼ਤ ਮਿਹਨਤ ਵੀ ਕਰਦੇ ਹਨ ਅਤੇ ਉੱਚ ਮੰਜਲਾ ਨੂੰ ਸਰ ਕਰਦੇ ਹਨ। ਉਥੇ ਹੀ ਅਜਿਹੇ ਨੌਜਵਾਨ ਬਹੁਤ ਸਾਰੇ ਹੋਰ ਨੌਜਵਾਨਾਂ ਲਈ ਵੀ ਪ੍ਰੇਰਨਾ-ਸਰੋਤ ਬਣ ਜਾਂਦੇ ਹਨ। ਜਿਨ੍ਹਾਂ ਵੱਲੋਂ ਆਪਣੇ ਮਾਂ-ਬਾਪ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਜਾਂਦਾ ਹੈ। ਹੁਣ ਪੰਜਾਬ ਦੇ ਇਸ ਨੌਜਵਾਨ ਵੱਲੋਂ ਅਮਰੀਕਾ ਵਿੱਚ ਇਹ ਕੰਮ ਕਰਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਇਕ ਨੌਜਵਾਨ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਤੇ ਸਿਰ ਤੇ ਇਕ ਵੱਡਾ ਮੁਕਾਮ ਹਾਸਲ ਕੀਤਾ ਗਿਆ ਹੈ ਉਥੇ ਹੀ ਇਸ ਨੌਜਵਾਨ ਵੱਲੋਂ ਉਸ ਦੀ ਪ੍ਰਾਪਤੀ ਉੱਪਰ ਕੈਲੀਫੋਰਨੀਆਂ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ ਵੱਲੋਂ ਇਸ ਵਿਦਿਆਰਥੀ ਨੂੰ ਇੱਕ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਇਨਾਮ ਦੇ ਤੌਰ ਤੇ ਇਸ ਵਿਦਿਆਰਥੀ ਨੂੰ 45 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਦਿੱਤਾ ਗਿਆ ਹੈ। ਇਸ ਨੌਜਵਾਨ ਵੱਲੋਂ ਸਟੈਮ ਸੈੱਲ ਉੱਤੇ ਖੋਜ ਕੀਤੀ ਗਈ ਹੈ। ਇਸ ਨੌਜਵਾਨ ਗੋਰਵ ਸੈਣੀ ਦਾ ਪਿਛੋਕੜ ਪੰਜਾਬ ਦੇ ਟਾਂਡਾ ਉੜਮੁੜ ਦੇ ਅਧੀਨ ਆਉਣ ਵਾਲੇ ਪਿੰਡ ਜਾਜਾ ਨਾਲ ਹੈ। ਜਿਸ ਦੇ ਪਿਤਾ ਬਲਰਾਜ ਸਿੰਘ ਸਰਕਾਰੀ ਹਸਪਤਾਲ ਟਾਂਡਾ ਵਿਖੇ ਇੱਕ ਸੀਨੀਅਰ ਫਾਰਮੇਸੀ ਅਫ਼ਸਰ ਹਨ।

ਉੱਥੇ ਹੀ ਇਸ ਨੌਜਵਾਨ ਦੀ ਮਾਤਾ ਨਵਜੋਤ ਕੌਰ ਵੀ ਫਾਰਮੇਸੀ ਅਫਸਰ ਹਨ। ਮਾਤਾ ਪਿਤਾ ਵੱਲੋਂ ਜਿੱਥੇ ਆਪਣੇ ਨੌਜਵਾਨ ਪੁੱਤਰ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ, ਉਥੇ ਹੀ ਆਪਣੇ ਬੇਟੇ ਉੱਪਰ ਫਖ਼ਰ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ ਹਿਮਾਚਲ ਪ੍ਰਦੇਸ਼ ਦੇ ਹੋਜੀਆਂ ਡੈਂਟਲ ਕਾਲਜ ਤੋਂ ਬੈਚਲਰ ਆਫ ਡੈਂਟਲ ਸਰਜਰੀ ਕਰਨ ਤੋਂ ਬਾਅਦ ਉੱਚ ਵਿਦਿਆ ਹਾਸਲ ਕਰਨ ਲਈ ਅਮਰੀਕਾ ਗਿਆ ਸੀ।

ਇਸ ਨੌਜਵਾਨ ਦੀ ਭੈਣ ਜਸਲੀਨ ਕੌਰ ਸੈਣੀ ਵੀ 2017 ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਸੈੱਲ ਅਤੇ ਕੈਂਸਰ ਬਾਇਓਲੋਜੀ ਤੇ ਖੋਜ ਕਰ ਰਹੀ ਹੈ। ਉਹ ਵੀ ਸਕਾਲਰਸਿਪ ਹਾਸਲ ਕਰ ਚੁੱਕੀ ਹੈ। ਜਿਸ ਨੂੰ 260000 ਡਾਲਰ ਦੀ ਸਕਾਲਰਸ਼ਿਪ ਮਿਲ ਚੁੱਕੀ ਹੈ। ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਇਸ ਨੌਜਵਾਨ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਨੌਜਵਾਨ ਵੱਲੋਂ ਕੀਤੀ ਗਈ ਖੋਜ ਕੈਂਸਰ ਅਤੇ ਹੋਰ ਖਤਰਨਾਕ ਬੀਮਾਰੀਆਂ ਦੇ ਇਲਾਜ ਵਿੱਚ ਲਾਹੇਵੰਦ ਹੋਵੇਗੀ।



error: Content is protected !!