ਆਈ ਤਾਜ਼ਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਬਾਪਤ ਵਾਲੇ ਵੱਖ ਵੱਖ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਹੈ । ਉਥੇ ਹੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਵਾਲੀਆਂ ਵੱਖ ਵੱਖ ਖੇਤਰਾਂ ਦੀਆਂ ਕਈ ਹਸਤੀਆਂ ਵੀ ਸ਼ਾਮਲ ਹਨ। ਆਏ ਦਿਨ ਸਾਹਮਣੇ ਆਉਣ ਵਾਲੇ ਅਜਿਹੇ ਭਿਆਨਕ ਸੜਕ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਵਾਪਰਨ ਵਾਲੇ ਇੰਨਾ ਭਿਆਨਕ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ , ਕਈ ਪਰਿਵਾਰਾਂ ਦੇ ਘਰ ਦੇ ਚਰਾਗ ਵੀ ਹਮੇਸ਼ਾਂ ਲਈ ਬੁਝ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦੇ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ।
ਹੁਣ ਪੰਜਾਬ ਵਿੱਚ ਇਸ ਨਾਮੀ ਕ੍ਰਿਕਟ ਖਿਡਾਰੀ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ ਕਾਰਣ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨ ਭਾਈ ਰੂਪਾ ,ਜਿੱਥੇ ਇਸ ਨੌਜਵਾਨ ਵੱਲੋਂ ਕ੍ਰਿਕਟ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਸੀ। ਉੱਥੇ ਹੀ ਇਹ ਨੌਜਵਾਨ ਇਕ ਦਰਦਨਾਕ ਸੜਕ ਹਾਦਸੇ ਦੀ ਚਪੇਟ ਵਿੱਚ ਆ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਇਕ ਭੁੱਚੋ ਮੰਡੀ ਵਿੱਚ ਪਾਰਟੀ ਚ ਸ਼ਾਮਲ ਹੋ ਕੇ ਰਾਤ ਦੇ ਸਾਢੇ ਬਾਰਾਂ ਵਜੇ ਦੇ ਕਰੀਬ ਆਪਣੇ ਘਰ ਬਠਿੰਡਾ ਨੂੰ ਵਾਪਸ ਜਾ ਰਿਹਾ ਸੀ।
ਉਥੇ ਹੀ ਮੀਂਹ ਪੈਣ ਦੇ ਕਾਰਨ ਰਸਤਾ ਖਰਾਬ ਹੋਣ ਦੇ ਚਲਦਿਆਂ ਹੋਇਆਂ ਜਿੱਥੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਉਥੇ ਹੀ ਇਸ ਨੌਜਵਾਨ ਅਮਨ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਅਤੇ ਉਸ ਦੇ ਦੋਸਤ ਕੇਸ਼ਵ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਜੀ ਜਿੱਥੇ ਇਸ ਸਮੇਂ ਕੈਨੇਡਾ ਵਿਚ ਹਨ ਅਤੇ ਬੁੱਧਵਾਰ ਨੂੰ ਉਹ ਘਰ ਪਰਤਣਗੇ ਅਤੇ ਵੀਰਵਾਰ ਨੂੰ ਇਸ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਹ ਹਾਦਸਾ ਜਿੱਥੇ ਟੁੱਟੀ ਸੜਕ ਦੇ ਕਾਰਨ ਵਾਪਰਿਆ ਹੈ ਉਥੇ ਹੀ ਕ੍ਰਿਕਟ ਦੇ ਵਿਚ ਵੱਡੇ ਨਾਮੀ ਖਿਡਾਰੀ ਅਮਨ ਭਾਈ ਰੂਪਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ ਅਤੇ ਵੱਖ ਵੱਖ ਹਸਤੀਆਂ ਵੱਲੋਂ ਇਸ ਨੌਜਵਾਨ ਦੇ ਦੇਹਾਂਤ ਉਪਰ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
Home ਤਾਜਾ ਜਾਣਕਾਰੀ ਪੰਜਾਬ ਦੇ ਇਸ ਨਾਮੀ ਕ੍ਰਿਕੇਟ ਖਿਡਾਰੀ ਦੀ ਹੋਈ ਸੜਕ ਹਾਦਸੇ ਚ ਮੌਤ, ਖੇਡ ਪ੍ਰੇਮੀਆਂ ਚ ਛਾਈ ਸੋਗ ਦੀ ਲਹਿਰ

ਤਾਜਾ ਜਾਣਕਾਰੀ