BREAKING NEWS
Search

ਪੰਜਾਬ ਦੇ ਇਸ ਜਿਲ੍ਹੇ ਚ ਕਰੋਨਾ ਦਾ ਕਹਿਰ – ਪੁਲਿਸ ਨੇ ਆਕੇ ਘੇਰ ਲਿਆ ਸਾਰਾ ਪਿੰਡ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਕਰੋਨਾ ਵਾਇਰਸ ਦੇ 2 ਮਾਮਲੇ ਦੇਖਣ ਵਿੱਚ ਆਏ ਹਨ। ਇਹ ਦੋਵੇਂ ਮ-ਰੀ-ਜ਼ ਔਰਤਾਂ ਹਨ। ਇਨ੍ਹਾਂ ਨੂੰ ਐਂ ਬੂ ਲੈਂ ਸ ਰਾਹੀਂ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਜਿੱਥੇ ਜਿੱਥੇ ਇਹ ਲੋਕ ਰੁਕੇ ਹਨ। ਉਨ੍ਹਾਂ ਪਿੰਡਾਂ ਨੂੰ ਸੀ ਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਕਿਸੇ ਨੂੰ ਵੀ ਪਿੰਡ ਵਿੱਚ ਜਾਣ ਜਾਂ ਪਿੰਡ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।

ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਸ ਰ ਜ ਨ ਐਨ ਕੇ ਅਗਰਵਾਲ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਕਰੋਨਾ ਵਾਇਰਸ ਦੋ ਔਰਤਾਂ ਮਿਲੀਆਂ ਹਨ। ਇਨ੍ਹਾਂ ਦੇ ਦੱਸਣ ਅਨੁਸਾਰ 11 ਵਿਅਕਤੀਆਂ ਦਾ ਇਕ ਗਰੁੱਪ ਔਰੰਗਾਬਾਦ ਤੋਂ ਦਿੱਲੀ ਦੇ ਤਬਲੀਗੀ ਮਰਕਜ਼ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗਿਆ ਅਤੇ 11 ਤਰੀਕ ਤੋਂ 14 ਤਰੀਕ ਤੱਕ ਦਿੱਲੀ ਵਿੱਚ ਰਿਹਾ। ਇਹ ਲੋਕ 14 ਤਰੀਕ ਨੂੰ ਫਤਹਿਗੜ੍ਹ ਸਾਹਿਬ ਦੇ ਪਿੰਡ ਸਾਨੀਪੁਰ ਵਿੱਚ ਪਹੁੰਚ ਗਏ ਅਤੇ 17 ਤਰੀਕ ਤੱਕ ਸਾਨੀਪੁਰ ਵਿੱਚ ਰਹੇ।

ਇਸ ਤੋਂ ਬਾਅਦ ਇਹ 17 ਤਰੀਕ ਨੂੰ ਇਸੇ ਜ਼ਿਲ੍ਹੇ ਦੇ ਉੱਚਾ ਪਿੰਡ ਸੰਘੋਲ ਵਿੱਚ ਚਲੇ ਗਏ ਅਤੇ 17 ਤੋਂ 21 ਤਰੀਕ ਤੱਕ ਉੱਚਾ ਪਿੰਡ ਸੰਘੋਲ ਵਿੱਚ ਰਹੇ। ਸੰਘੋਲ ਤੋਂ 21 ਤਰੀਕ ਨੂੰ ਇਹ ਸਬ ਡਵੀਜ਼ਨ ਖਮਾਣੋਂ ਦੇ ਪਿੰਡ ਮਨੈਲੀ ਦੀ ਮਸਜਿਦ ਵਿਚ ਜਾ ਕੇ ਰਹਿਣ ਲੱਗੇ। ਸਿਵਲ ਸਰਜਨ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਿੰਨ ਤਰੀਕ ਤੱਕ ਮਨਾਲੀ ਵਿੱਚ ਰਹੇ। ਉਨ੍ਹਾਂ ਬਾਰੇ ਪਤਾ ਲੱਗਣ ਤੇ ਇਨ੍ਹਾਂ ਦੇ ਟੈ-ਸ-ਟ ਕਰਵਾਏ ਗਏ। ਇਨ੍ਹਾਂ ਵਿੱਚੋਂ ਦੋ ਔਰਤਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਨ੍ਹਾਂ ਦੋਵੇਂ ਔਰਤਾਂ ਨੂੰ ਐਂ ਬੂ ਲੈਂ ਸ ਰਾਹੀਂ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਜਿਹੜੇ ਜਿਹੜੇ ਪਿੰਡਾਂ ਵਿੱਚ ਇਹ ਲੋਕ ਠ ਹਿ ਰੇ ਸਨ। ਉਨ੍ਹਾਂ ਪਿੰਡਾਂ ਨੂੰ ਸੀਲ ਕਰਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਸਾਨੀਪੁਰ ਵਿੱਚ ਨਾਕੇ ਤੇ ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੱਤੀ ਕਿ ਇਸ ਪਿੰਡ ਨੂੰ ਆਉਣ ਵਾਲੇ ਤਿੰਨ ਰਸਤਿਆਂ ਨੂੰ ਸੀ ਲ ਕੀਤਾ ਗਿਆ ਹੈ। ਪਿੰਡ ਸੰਗਤਪੁਰਾ ਵਾਲੇ ਪਾਸੇ ਪਿੰਡ ਸਿੱਧੂਪੁਰ ਵਾਲੇ ਪਾਸੇ ਅਤੇ ਸਰਹਿੰਦ ਵਾਲੇ ਪਾਸੇ ਜਾਣ ਵਾਲੇ ਰਸਤੇ ਨੂੰ ਸੀ ਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਪਿੰਡ ਤੋਂ ਬਾਹਰ ਜਾਣ ਜਾਂ ਬਾਹਰ ਦੇ ਲੋਕਾਂ ਨੂੰ ਪਿੰਡ ਵਿੱਚ ਆਉਣ ਦੀ ਆਗਿਆ ਨਹੀਂ ਹੈ।



error: Content is protected !!