BREAKING NEWS
Search

ਪੰਜਾਬ : ਦੇਰ ਰਾਤ ਤੱਕ ਮੁੰਡਾ ਕਰਦਾ ਸੀ ਫੋਨ ਤੇ ਕੁੜੀਆਂ ਨਾਲ ਗੱਲਾਂ , ਸਵੇਰੇ ਮਾਪਿਆਂ ਨੇ ਦੇਖਿਆ ਤਾਂ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਸੋਸ਼ਲ ਮੀਡੀਆ ਨੇ ਮਨੁੱਖ ਦੀ ਜ਼ਿੰਦਗੀ ਉੱਪਰ ਬਹੁਤ ਗਹਿਰਾ ਪ੍ਰਭਾਵ ਪਾਇਆ, ਮਨੁੱਖੀ ਜ਼ਿੰਦਗੀ ਉੱਪਰ ਸੋਸ਼ਲ ਮੀਡੀਆ ਤੇ ਚੰਗੀਆਂ ਗੱਲਾਂ ਵੀ ਸਿੱਖਦਾ ਹੈ ਤੇ ਸੋਸ਼ਲ ਮੀਡੀਆ ਦੇ ਜਰੀਏ ਮਾੜੀਆ ਆਦਤਾਂ ਸਿੱਖ ਕੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ l ਸੋਸ਼ਲ ਮੀਡੀਆ ਦੇ ਜਰੀਏ ਬਹੁਤ ਸਾਰੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੁੰਦੇ ਹਨ, ਤੇ ਕਈ ਵਾਰ ਅਜਿਹੇ ਲੋਕ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਜਾਂਦੇ ਹਨ। ਅੱਜ ਕੱਲ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਜਰੀਏ ਹੁੰਦੀ ਹੈ ਤੇ ਫਿਰ ਆਪਸ ਦੇ ਵਿੱਚ ਦੋਸਤੀ ਤੇ ਦੋਸਤੀ ਤੋਂ ਬਾਅਦ ਗੱਲ ਪਿਆਰ ਤੱਕ ਪਹੁੰਚ ਜਾਂਦੀ ਹੈ। ਫਿਰ ਲੋਕ ਮੋਬਾਇਲ ਫੋਨਾਂ ਦੇ ਉੱਪਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ l ਇਸੇ ਵਿਚਾਲੇ ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮੁੰਡਾ ਦੇਰ ਰਾਤ ਤੱਕ ਕੁੜੀ ਦੇ ਨਾਲ ਗੱਲ ਕਰਦੇ ਨੌਜਵਾਨ ਨਾਲ ਕੁਝ ਅਜਿਹਾ ਘਟਨਾਕਰਮ ਵਾਪਰ ਗਿਆ , ਜਿਸ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ l

ਇਸ ਘਟਨਾ ਬਾਰੇ ਸੁਣ ਕੇ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ l ਮਾਮਲਾ ਗੜ੍ਹਸ਼ੰਕਰ/ਮਾਹਿਲਪੁਰ ਤੋਂ ਸਾਹਮਣੇ ਆਇਆ, ਜਿੱਥੇ ਦੇ ਪਿੰਡ ਦੋਹਲਰੋਂ ਵਿਖੇ 21 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਨੌਜਵਾਨ ਰਾਤ ਨੂੰ ਕਿਸੇ ਕੁੜੀ ਨਾਲ ਫੋਨ ‘ਤੇ ਉੱਚੀ ਆਵਾਜ਼ ਵਿਚ ਗੱਲ ਕਰਦਾ ਰਿਹਾ ਸੀ, ਜਿਸ ਦੌਰਾਨ ਇਹ ਪਤਾ ਚੱਲਦਾ ਪਿਆ ਸੀ ਕਿ ਨੌਜਵਾਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੈ l ਪਰ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਜਾਨ ਚਲੀ ਜਾਵੇਗੀ। ਜਿਸ ਤੋਂ ਬਾਅਦ ਹੁਣ ਮਾਹਿਲਪਰ ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।

ਮ੍ਰਿਤਕ ਨੌਜਵਾਨ ਯੁਵਰਾਜ ਦੀ ਨਾਨੀ ਨਿਰਮਲ ਕੌਰ ਪਤਨੀ ਚੰਨਣ ਸਿੰਘ ਵਾਸੀ ਕਾਲੇਵਾਲ ਲੱਲੀਆਂ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਪਣੇ ਦੋਹਤੇ ਦਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਆਈ ਸੀ ਅਤੇ ਅੱਜ ਸਵੇਰੇ ਉਸ ਨੂੰ ਉਸ ਦੀ ਕੁੜੀ ਦਾ ਫ਼ੋਨ ਆਇਆ ਕਿ ਯੁਵਰਾਜ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਤੇ ਨਾ ਹੀ ਫੋਨ ਦਾ ਜਵਾਬ ਦੇ ਰਿਹਾ । ਉਨ੍ਹਾਂ ਦੱਸਿਆ ਕਿ ਉਹ ਦਲਜੀਤ ਸਿੰਘ ਨੂੰ ਨਾਲ ਲੈ ਕੇ ਜਲਦੀ ਵਿੱਚ ਦੋਹਲਰੋਂ ਪੁੱਜੀ ਤਾਂ, ਉਨ੍ਹਾਂ ਯੁਵਰਾਜ ਦੇ ਕਮਰੇ ਦਾ ਦਰਵਾਜ਼ਾ ਖੜ੍ਹਕਾਇਆ l ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦਰਵਾਜ਼ੇ ਨੂੰ ਧੱਕੇ ਨਾਲ ਖੋਲ੍ਹਿਆ ਤੇ ਵੇਖਿਆ ਕਿ ਯੁਵਰਾਜ ਆਪਣੇ ਬਿਸਤਰ ‘ਤੇ ਪਿਆ ਸੀ ਤੇ ਕੋਈ ਹਿਲਜੁਲ ਨਹੀਂ ਕਰ ਰਿਹਾ ਸੀ।

ਉਨ੍ਹਾਂ ਕਿਹਾ ਕਿ ਯੁਵਰਾਜ ਦੇਰ ਰਾਤ ਤੱਕ ਕਿਸੇ ਕੁੜੀ ਨਾਲ ਉੱਚੀ ਉੱਚੀ ਆਵਾਜ਼ ਵਿਚ ਫੋਨ ‘ਤੇ ਗੱਲਬਾਤ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਯੁਵਰਾਜ ਨੂੰ ਵੇਖ ਰਹੇ ਸਨ ਤਾਂ ਵੀ ਉਸ ਕੁੜੀ ਦਾ ਫੋਨ ਆਇਆ ਸੀ ਅਤੇ ਸਾਨੂੰ ਯੁਵਰਾਜ ਨਾਲ ਗੱਲ ਕਰਾਉਣ ਲਈ ਕਹਿ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ l



error: Content is protected !!