ਆਈ ਤਾਜ਼ਾ ਵੱਡੀ ਖਬਰ

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੋ ਮਹੀਨਿਆਂ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਕਰ ਦਿਤੀਆਂ ਗਈਆਂ ਹਨ ਅਤੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਹੁਤ ਸਾਰੇ ਫੈਸਲੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਜਾ ਰਹੇ ਹਨ, ਇਹ ਸਾਰੇ ਫ਼ੈਸਲਿਆਂ ਦੀ ਸ਼ਲਾਘਾ ਵੀ ਪੰਜਾਬ ਦੀ ਜਨਤਾ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ ਆਏ ਦਿਨ ਹੀ ਮੌਜੂਦਾ ਵਿਧਾਇਕਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਖ਼ਬਰਾਂ ਸਾਹਮਣੇ ਆਈਆਂ ਹਨ। ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਆਏ ਦਿਨ ਚਰਚਾ ਦੇ ਵਿੱਚ ਬਣੀਆਂ ਹੋਈਆਂ ਹਨ।

ਹੁਣ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਬਾਰੇ ਵੱਡੀ ਤਾਜਾ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ। ਬੀਤੇ ਦਿਨੀਂ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਜਿੱਥੇ ਹੁਣ ਨਵੇਂ ਵਿਧਾਇਕਾਂ ਨੂੰ ਕੋਠੀਆਂ ਅਲਾਟ ਕੀਤੀਆਂ ਗਈਆਂ ਹਨ ਉਥੇ ਹੀ ਪੁਰਾਣੇ ਵਿਧਾਇਕਾਂ ਵੱਲੋਂ ਇਨ੍ਹਾਂ ਉਪਰ ਆਪਣਾ ਕਬਜ਼ਾ ਨਹੀਂ ਛੱਡਿਆ ਗਿਆ ਹੈ।

ਸਰਕਾਰ ਵੱਲੋਂ ਜਿਥੇ ਪਹਿਲਾਂ ਵੀ ਬਹੁਤ ਸਾਰੇ ਸਾਬਕਾ ਵਿਧਾਇਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਸਰਕਾਰੀ ਕੋਠੀਆਂ ਨੂੰ ਖਾਲੀ ਕਰ ਦਿੱਤਾ ਜਾਵੇ, ਉੱਥੇ ਹੀ ਹੁਣ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਕੋਠੀ 5 ਮਈ ਤੱਕ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਪਹਿਲਾਂ ਸਰਕਾਰ ਵੱਲੋਂ ਇਹ ਕੋਠੀ ਬੀਬੀ ਭੱਠਲ ਨੂੰ ਪਲੈਨਿੰਗ ਬੋਰਡ ਪੰਜਾਬ ਦੀ ਵਾਈਸ ਚੇਅਰਮੈਨ ਹੋਣ ਦੇ ਨਾਤੇ ਅਲਾਟ ਕੀਤੀ ਗਈ ਸੀ। ਜਦ ਕਿ ਹੁਣ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਜਿਸ ਦੇ ਚੱਲਦੇ ਹੋਏ ਪੰਜਾਬ ਸਰਕਾਰ ਵੱਲੋ ਚੰਡੀਗੜ੍ਹ ਦੇ ਸੈਕਟਰ 2 ਵਿਖੇ 8 ਨੰਬਰ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਬਹੁਤ ਸਾਰੇ ਸਾਬਕਾ ਵਿਧਾਇਕਾ ਵੱਲੋਂ ਉਨ੍ਹਾਂ ਦੀਆਂ ਸਰਕਾਰੀ ਕੋਠੀ ਖਾਲੀ ਕਰਵਾਈਆਂ ਗਈਆਂ ਹਨ। ਜਿੱਥੇ ਸਾਬਕਾ ਵਿਧਾਇਕਾਂ ਦੀ ਪਹਿਲਾਂ ਇਕ ਪੈਨਸ਼ਨ ਬਹਾਲ ਕੀਤੀ ਗਈ ਹੈ ਉਥੇ ਹੀ ਹੁਣ ਸਰਕਾਰੀ ਕੋਠੀ ਖਾਲੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।


ਤਾਜਾ ਜਾਣਕਾਰੀ
ਪੰਜਾਬ ਦੀ ਸਾਬਕਾ ਮੁੱਖਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਬਾਰੇ ਆਈ ਵੱਡੀ ਤਾਜਾ ਖਬਰ
ByadminMay 3, 2022Comments Off on ਪੰਜਾਬ ਦੀ ਸਾਬਕਾ ਮੁੱਖਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਬਾਰੇ ਆਈ ਵੱਡੀ ਤਾਜਾ ਖਬਰ
Previous Postਪੰਜਾਬ ਚ ਇਥੇ ਪਏ ਗੜੇ : ਇਹੋ ਜਿਹਾ ਰਹੇਗਾ ਅਗਲੇ 2 ਦਿਨਾਂ ਦਾ ਮੌਸਮ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ ਇਥੇ ਨੌਜਵਾਨ ਮੁੰਡੇ ਨੂੰ ਆਰੀ ਦੇ ਨਾਲ ਦਿੱਤੀ ਇਸ ਤਰਾਂ ਮੌਤ, ਦੇਖ ਉਡੇ ਸਾਰਿਆਂ ਦੇ ਹੋਸ਼- ਤਾਜਾ ਵੱਡੀ ਖਬਰ