ਆਈ ਤਾਜਾ ਵੱਡੀ ਖਬਰ

ਪੰਜਾਬੀ ਇੰਡਸਟਰੀ ਵਿੱਚ ਅਜਿਹੇ ਬਹੁਤ ਸਾਰੇ ਗਾਇਕ ਅਤੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੀ ਕਲਾਕਾਰੀ ਦੇ ਨਾਲ ਇੱਕ ਵੱਖਰੀ ਪਛਾਣ ਹਾਸਿਲ ਕੀਤੀ ਹੈ। ਇਸੇ ਵਿਚਾਲੇ ਹੁਣ ਪੰਜਾਬੀ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਪਿਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਦੀ ਪ੍ਰਸਿੱਧ ਗਾਇਕਾ ਤੇ ਅਦਾਕਾਰਾਂ ਨੇ ਆਪਣੇ ਘਰ ਦੇ ਕਮਰੇ ਅੰਦਰ ਖੌਫਨਾਕ ਕਦਮ ਚੁੱਕ ਲਿਆ l ਦੱਸਦਿਆ ਕਿ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਤੇ ਅਦਾਕਾਰਾ ਵਿਜੇ ਲਕਸ਼ਮੀ ਉਰਫ ਮੱਲਿਕਾ ਰਾਜਪੂਤ ਨੇ ਆਪਣੇ ਸੁਲਤਾਨਪੁਰ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ, ਜਿਸ ਕਾਰਨ ਉਹਨਾਂ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ।

ਜਿਸ ਤੋਂ ਬਾਅਦ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ । ਉੱਥੇ ਹੀ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ । ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ l ਪੁਲਿਸ ਵਲੋਂ ਇਹ ਅਦਾਕਾਰਾ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈl

ਉਥੇ ਇਹ ਜਦੋਂ ਇਸ ਸਬੰਧੀ ਮ੍ਮ੍ਰਿਤਕ ਦੀ ਮਾਂ ਸੁਮਿੱਤਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਸ ਦੀ ਲੜਕੀ ਵਿਜੇਲਕਸ਼ਮੀ ਸਿੰਘ ਉਰਫ ਮੱਲਿਕਾ ਰਾਜਪੂਤ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਕਮਰੇ ‘ਚ ਗਈ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਜਦੋਂ ਸਵੇਰੇ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਗਿਆ।

ਸਾਹਮਣੇ ਪੱਖੇ ਨਾਲ ਮੱਲਿਕਾ ਦੀ ਲਾਸ਼ ਲਟਕਦੀ ਮਿਲੀ। ਮੱਲਿਕਾ ਨੂੰ ਪ੍ਰਸਿੱਧੀ ਗਾਇਕ ਸ਼ਾਨ ਦੀ ਸੰਗੀਤ ਐਲਬਮ ‘ਯਾਰਾ ਤੁਝੇ’ ਤੋਂ ਮਿਲੀ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਕਈ ਸੁਪਰ ਡੁਪਰ ਹਿਟ ਐਲਬਮ ਆ ਪੰਜਾਬੀ ਇੰਡਸਟਰੀ ਦੀ ਝੋਲੀ ਪਾਈਆਂ ਗਈਆਂ, ਪਰ ਅੱਜ ਇਸ ਹਸਤੀ ਦੇ ਜਾਨ ਦੇ ਨਾਲ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।

Home ਤਾਜਾ ਜਾਣਕਾਰੀ ਪੰਜਾਬ ਦੀ ਪ੍ਰਸਿੱਧ ਗਾਇਕਾ- ਅਦਾਕਾਰਾ ਨੇ ਘਰ ਦੇ ਕਮਰੇ ਅੰਦਰ ਚੁਕਿਆ ਖੌਫਨਾਕ ਕਦਮ , ਖੁਦ ਚੁਣੀ ਮੌਤ

ਤਾਜਾ ਜਾਣਕਾਰੀ
ਪੰਜਾਬ ਦੀ ਪ੍ਰਸਿੱਧ ਗਾਇਕਾ- ਅਦਾਕਾਰਾ ਨੇ ਘਰ ਦੇ ਕਮਰੇ ਅੰਦਰ ਚੁਕਿਆ ਖੌਫਨਾਕ ਕਦਮ , ਖੁਦ ਚੁਣੀ ਮੌਤ
ByadminFebruary 13, 2024Comments Off on ਪੰਜਾਬ ਦੀ ਪ੍ਰਸਿੱਧ ਗਾਇਕਾ- ਅਦਾਕਾਰਾ ਨੇ ਘਰ ਦੇ ਕਮਰੇ ਅੰਦਰ ਚੁਕਿਆ ਖੌਫਨਾਕ ਕਦਮ , ਖੁਦ ਚੁਣੀ ਮੌਤ
Previous Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਅੱਖਾਂ ਦੀ ਬਣਤਰ ਤੋਂ ਬਿਨਾ ਹੀ ਪੈਦਾ ਹੋਇਆ ਬੱਚਾ
Next Postਹਸਪਤਾਲ ਚ ਦਾਖਿਲ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਹਸਪਤਾਲ ਚੋਂ ਹੁਣ ਆਈ ਇਹ ਵੱਡੀ ਤਾਜਾ ਖਬਰ