BREAKING NEWS
Search

ਪੰਜਾਬ ਦੀ ਧੀ ਨੇ ਵਿਦੇਸ਼ ਚ ਕੀਤਾ ਇਹ ਕਾਰਨਾਮਾ – ਪੰਜਾਬੀਆਂ ਚ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਵਧ ਰਿਹਾ ਹੈ , ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਨੌਜਵਾਨ ਪੀੜ੍ਹੀ ਦੇ ਵੱਲੋਂ ਵੱਖ ਵੱਖ ਹੱਥਕੰਡੇ ਅਪਨਾਏ ਜਾਂਦੇ ਹਨ, ਤਾਂ ਜੋ ਉਹ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਭਵਿੱਖ ਸੁਧਾਰ ਸਕੇ । ਜਿਸ ਤਰ੍ਹਾਂ ਨੌਜਵਾਨ ਲਗਾਤਾਰ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ, ਇਹ ਇਕ ਬੇਹੱਦ ਹੀ ਚਿੰਤਾ ਦਾ ਵਿਸ਼ਾ ਹੈ । ਪਰ ਜਦੋਂ ਵੀ ਵਿਦੇਸ਼ੀ ਧਰਤੀ ਤੇ ਕੋਈ ਪੰਜਾਬੀ ਜਾਂਦਾ ਹੈ ਤਾਂ ਆਪਣੀ ਛਾਪ ਜ਼ਰੂਰ ਛੱਡ ਕੇ ਆਉਂਦਾ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ , ਜਿੱਥੇ ਵਿਦੇਸ਼ੀ ਧਰਤੀ ਤੇ ਗਏ ਭਾਰਤ ਦੇ ਸੂਬਾ ਪੰਜਾਬ ਨਾਲ ਸਬੰਧਤ ਲੋਕਾਂ ਨੇ ਵਿਦੇਸ਼ਾਂ ਦੇ ਵਿਚ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ।

ਹੁਣ ਇਕ ਅਜਿਹੇ ਹੀ ਮਾਮਲੇ ਬਾਰੇ ਤੁਹਾਨੂੰ ਦੱਸਾਂਗੇ , ਜਿੱਥੇ ਪੰਜਾਬ ਦੀ ਧੀ ਨੇ ਇਕ ਅਜਿਹਾ ਕਾਰਨਾਮਾ ਕੀਤਾ ਕਿ ਇਕ ਵਾਰ ਫਿਰ ਤੋਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਹੋ ਰਹੀ ਹੈ ।ਦਰਅਸਲ ਇਟਲੀ ਦੇ ਵਿੱਚ ਪੰਜਾਬ ਦੇ ਨਾਲ ਸਬੰਧਤ ਵਿਦਿਆਰਥਣ ਦੇ ਵੱਲੋਂ ਵਿੱਦਿਆ ਦੇ ਖੇਤਰ ਵਿਚ ਅੱਵਲ ਦਰਜੇ ਤੇ ਆ ਕੇ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਜਿੱਤਿਆ ਗਿਆ ਹੈ। ਇਸ ਪੰਜਾਬ ਦੀ ਦੁਲਾਰੀ ਧੀ ਦਾ ਨਾਮ ਹੈ ਹਰਮਨਪ੍ਰੀਤ ਕੌਰ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ, ਕਿ ਹਰਮਨਪ੍ਰੀਤ ਕੌਰ ਪੰਜਾਬ ਦੇ ਜ਼ਿਲਾ ਫਤਹਿਗਡ਼੍ਹ ਦੀ ਰਹਿਣ ਵਾਲੀ ਹੈ ਅਤੇ ਉਹ ਇਟਲੀ ਦੇ ਵਿੱਚ ਪੜ੍ਹਾਈ ਕਰ ਰਹੀ ਹੈ ਤੇ ਉਸ ਦੇ ਵੱਲੋਂ 99 ਫ਼ੀਸਦੀ ਨੰਬਰ ਲੈ ਕੇ ਇਕ ਵਿਸ਼ੇਸ਼ ਸਕਾਲਰਸ਼ਿਪ ਐਵਾਰਡ ਜਿੱਤਿਆ ਗਿਆ ਹੈ । ਜਿਸ ਦੇ ਚੱਲਦੇ ਜਿੱਥੇ ਹਰਮਨਪ੍ਰੀਤ ਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ । ਉੱਥੇ ਹੀ ਪੰਜਾਬੀ ਭਾਈਚਾਰੇ ਨੂੰ ਵੀ ਆਪਣੀ ਇਸ ਧੀ ਦੇ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਇਟਲੀ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਜੋ ਭਾਰਤ ਦੇਸ਼ ਤੋਂ ਪੜ੍ਹਾਈ ਕਰਨ ਦੇ ਲਏ ਜਾਂਦੇ ਹਨ, ਚੰਗੇ ਨੰਬਰ ਹਾਸਲ ਕਰਕੇ ਇਟਲੀ ਦੇ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ ।

ਜਿਸ ਤਰ੍ਹਾਂ ਇਹ ਵਿਦਿਆਰਥੀ ਹੁਣ ਲਗਾਤਾਰ ਹੀ ਇਟਲੀ ਦੇ ਸਿੱਖਿਆ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ, ਉਹ ਦਿਨ ਦੂਰ ਨਹੀਂ ਜਦੋਂ ਇਟਲੀ ਦੇ ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਬੱਚੇ ਕੰਮ ਕਰਦੇ ਦਿਖਾਈ ਦੇਣਗੇ । ਪਰ ਅੱਜ ਇਕ ਵਾਰ ਫਿਰ ਤੋਂ ਪੰਜਾਬ ਦੀ ਧੀ ਨੇ ਜਿੱਥੇ ਆਪਣਾ ਅਤੇ ਆਪਣੇ ਮਾਪਿਆਂ ਨਾਲ ਇਟਲੀ ਵਿੱਚ ਰੌਸ਼ਨ ਕੀਤਾ ਹੈ। ਉੱਥੇ ਹੀ ਪੰਜਾਬ ਸੱਭਿਆਚਾਰ ਨੂੰ ਵੀ ਕਾਫ਼ੀ ਪ੍ਰਫੁੱਲਤ ਕੀਤੀ ਹੈ । ਜਿਸਦੇ ਚੱਲਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ।



error: Content is protected !!