ਆਈ ਤਾਜਾ ਵੱਡੀ ਖਬਰ
ਹਰ ਖੇਤਰ ਵਿਚ ਔਰਤਾਂ ਵੱਲੋਂ ਜਿੱਥੇ ਬੁਲੰਦੀਆਂ ਨੂੰ ਛੂਹ ਲਿਆ ਗਿਆ ਹੈ ਉਥੇ ਹੀ ਅਜਿਹੀਆਂ ਔਰਤਾਂ ਨੂੰ ਦੇਖ ਕੇ ਬਹੁਤ ਲੜਕੀਆਂ ਦੇ ਦਿਲ ਵਿਚ ਵੀ ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਅੱਗੇ ਜਾਣ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਮਹਿਲਾ ਦਿਵਸ ਦੇ ਮੌਕੇ ਤੇ ਜਿਥੇ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ ਹੈ। ਉਥੇ ਹੀ ਬਹੁਤ ਸਾਰੀਆਂ ਖਬਰਾਂ ਵੀ ਸਾਹਮਣੇ ਆਈਆ ਹਨ। ਹੁਣ ਪੰਜਾਬ ਦੀ ਧੀ ਨੇ ਵਧਾਇਆ ਮਾਣ, ਬਣੀ ਇਹ ਮੁਕਾਮ ਹਾਸਿਲ ਕਰਨ ਵਾਲੀ ਪਹਿਲੀ ਮਹਿਲਾ ਅਫਸਰ, ਜੋ Airforce ‘ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਧੀ ਵੱਲੋਂ ਜਿੱਥੇ ਭਾਰਤੀ ਹਵਾਈ ਫੌਜ ਦੇ ਵਿੱਚ ਪੰਜਾਬ ਦਾ ਮਾਣ ਵਧਾਇਆ ਗਿਆ ਹੈ ਉਥੇ ਹੀ ਉਹ ਪਹਿਲੀ ਮਹਿਲਾ ਅਫਸਰ ਇਹ ਮਾਣ ਹਾਸਲ ਕਰਨ ਵਾਲੀ ਬਣੀ ਹੈ। ਦੱਸ ਦਈਏ ਕਿ ਭਾਰਤੀ ਹਵਾਈ ਫ਼ੌਜ ਨੇ ਪੰਜਾਬ ਦੀ ਧੀ ਗਰੁੱਪ ਕੈਪਟਨ ਸ਼ਾਲਿਜਾ ਧਾਮੀ ਨੂੰ ਵੈਸਟਰਨ ਸੈਕਟਰ ‘ਚ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ ਸੰਭਾਲਣ ਲਈ ਚੁਣਿਆ ਹੈ। ਇਸ ਪੰਜਾਬਣ ਧੀ ਵੱਲੋਂ ਹਾਸਲ ਕੀਤਾ ਗਿਆ ਇਹ ਅਹੁਦਾ ਭਾਰਤੀ ਹਵਾਈ ਫ਼ੌਜ ਵਿਚ ਗਰੁੱਪ ਕੈਪਟਨ ਸੈਨਾ ਵਿਚ ਕਰਨਲ ਦੇ ਬਰਾਬਰ ਹੁੰਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦ ਇਕ ਮਹਿਲਾ ਅਫ਼ਸਰ ਨੂੰ ਇਸ ਯੂਨਿਟ ਦੀ ਕਮਾਨ ਮਿਲੀ ਹੈ।
ਦੱਸ ਦੇਈਏ ਕਿ ਇਹ ਪੰਜਾਬਣ ਸ਼ਾਲਿਜਾ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ। ਜਿਸ ਨੇ ਆਪਣੀ ਪੜ੍ਹਾਈ ਵੀ ਲੁਧਿਆਣਾ ਤੋਂ ਕੀਤੀ ਹੋਈ ਹੈ। ਉਸਦੇ ਪਰਿਵਾਰ ਵਿਚ ਉਸ ਦਾ ਇੱਕ ਡੇਢ ਸਾਲ ਦਾ ਪੁੱਤਰ ਵੀ ਹੈ। ਗਰੁੱਪ ਕੈਪਟਨ ਸ਼ਾਲਿਜਾ ਚੇਤਕ ਤੇ ਚੀਤਾ ਹੈਲੀਕਾਪਟਰ ਉਡਾਉਂਦੀ ਰਹੀ ਹੈ। ਉਸ ਦੇ ਨਾਂ ਕਈ ਰਿਕਾਰਡ ਵੀ ਦਰਜ ਹਨ। ਦੱਸ ਦੇਈਏ ਕਿ 1994 ਵਿਚ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਵਿਚ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਉਸ ਵੇਲੇ ਉਨ੍ਹਾਂ ਨੂੰ ਨਾਨ-ਕਾਂਬੈਟ ਰੋਲ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ 2003 ਵਿਚ ਹੈਲੀਕਾਪਟਰ ਪਾਇਲਟ ਵਜੋਂ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟੇ ਤੋਂ ਵੱਧ ਉਡਾਨ ਭਰਣ ਦਾ ਤਜ਼ੁਰਬਾ ਹੈ। ਉਨ੍ਹਾਂ ਨੇ ਪੱਛਮੀ ਖੇਤਰ ਵਿਚ ਇਕ ਯੂਨਿਟ ਦੇ ਫਲਾਇੰਗ ਕਮਾਂਡਰ ਵਜੋਂ ਵੀ ਕੰਮ ਕੀਤਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ ਫਰੰਟਲਾਈਨ ਕਮਾਨ ਹੈੱਡਕੁਆਰਟਰ ਦੀ ਆਪ੍ਰੇਸ਼ਨ ਬ੍ਰਾਂਚ ਵਿਚ ਹੈ।
ਤਾਜਾ ਜਾਣਕਾਰੀ