BREAKING NEWS
Search

ਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ, ਹਾਸਲ ਕੀਤਾ ਇਹ ਮੁਕਾਮ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਧੀਆਂ ਨੇ ਪੂਰੀ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਿਆ ਹੈ l ਦੁਨੀਆ ਭਰ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਹੋਈ ਪਈ ਹੈ , ਇਸੇ ਵਿਚਾਲੇ ਹੁਣ ਇਕ ਵਾਰ ਫਿਰ ਵਿਦੇਸ਼ ਵਿੱਚ ਪੰਜਾਬ ਦੀ ਧੀ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ l ਦੱਸਦਿਆਂ ਕਿ ਪੰਜਾਬ ਦੀ ਇਸ ਧੀ ਨੇ ਆਪਣੇ ਮਾਪਿਆਂ ਸਮੇਤ ਪੰਜਾਬੀਆਂ ਦੇ ਗੜ ਕੈਨੇਡਾ ਵਿੱਚ ਆਪਣੇ ਪਿੰਡ ਤੇ ਸਕੂਲ ਦਾ ਨਾਂ ਰੌਸ਼ਨ ਕਰਦਿਆਂ ਵੱਡੀ ਪ੍ਰਾਪਤੀ ਹਾਸਲ ਕੀਤੀ ।

ਪੰਜਾਬ ਦੇ ਗੋਰਾਇਆ ਨੇੜੇ ਪਿੰਡ ਦੰਦੂਵਾਲ ਦੀ ਰਹਿਣ ਵਾਲੀ ਇੱਕ 29 ਸਾਲਾ ਕੁੜੀ ਕਰੀਮਨ ਬੇਗਮ ਜਿਹੜੀ ਨਾਨਕਾ ਪਰਿਵਾਰ ਨਾਲ ਸੰਬੰਧਤ ਹੈ। ਉਹ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿੱਥੇ ਹੁਣ ਉਸ ਦੀ ਹੁਣ ਰਾਇਲ ਏਅਰ ਫੋਰਸ ’ਚ ਚੋਣ ਹੋ ਚੁੱਕੀ ਹੈ। ਦੱਸਦਿਆਂ ਕਿ ਇਸ ਲੜਕੀ ਨੇ ਸਾਲ 2011 ’ਚ 12ਵੀਂ ਪਾਸ ਕੀਤੀ ਤੇ ਫਿਰ ਆਈਲੈੱਟਸ ਤੋਂ ਬਾਅਦ ਵਿਦੇਸ਼ ਪੜ੍ਹਾਈ ਕਰਨ ਲਈ ਚਲੀ ਗਈ , ਜਿੱਥੇ ਜਾ ਕੇ ਉਸਦਾ ਮੁੱਖ ਉਦੇਸ਼ ਵੱਡੀ ਪ੍ਰਾਪਤੀ ਹਾਸਲ ਕਰਨਾ ਸੀ, ਹੁਣ ਉਸ ਦੀ ਰਾਇਲ ਏਅਰ ਫੋਰਸ ’ਚ ਚੋਣ ਹੋ ਗਈ ਹੈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਅਤੇ ਉਹ ਖ਼ੁਦ ਬਹੁਤ ਖ਼ੁਸ਼ ਹੈ,ਇਨਾ ਹੀ ਨਹੀਂ ਸਗੋਂ ਪੂਰਾ ਪੰਜਾਬ ਇਸਤੇ ਮਾਨ ਮਹਿਸੂਸ ਕਰਦੇ ਪਏ ਹਨ ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਕਰੀਮਨ ਦੀ ਮਾਤਾ ਸ਼ਮਸ਼ਾਦ , ਇੱਥੇ ਹੀ ਇੱਕ ਸਰਕਾਰੀ ਸਕੂਲ ’ਚ ਅਧਿਆਪਕਾ ਸਨ, ਜਿਹੜੇ ਹੁਣ ਆਪਣੀ ਛੋਟੀ ਧੀ ਨਾਲ ਅਮਰੀਕਾ ’ਚ ਰਹਿ ਰਹੇ ਹਨ, ਜਦਕਿ ਉਨ੍ਹਾਂ ਦਾ ਪਿਤਾ ਸ਼ਮਸ਼ਾਦ ਅਲੀ CRPF ’ਚ ਨੌਕਰੀ ਕਰਦਾ ਸਨ, ਉਹ ਵੀ ਵਿਦੇਸ਼ ਚਲੇ ਗਏ ਸਨ।

ਵੱਡੀ ਭੈਣ ਇੰਗਲੈਂਡ ’ਚ ਹੈ ਤੇ ਛੋਟਾ ਭਰਾ ਪੁਰਤਗਾਲ ’ਚ ਹੈ। ਕਰੀਮਨ ਬੇਗਮ ਹੁਣ ਕੈਨੇਡਾ ’ਚ ਇਕੱਲੀ ਹੈ ਤੇ ਹੁਣ ਉਹ ਉੱਥੇ ਕੰਮ ਕਰ ਰਹੀ ਹੈ। ਪਰ ਉਸਦੀ ਇਸ ਉਪਲਬਧੀ ਨੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਤੇ ਅੱਜ ਹਰੇਕ ਪੰਜਾਬੀ ਉਸਤੇ ਮਾਨ ਮਹਿਸੂਸ ਕਰਦਾ ਪਿਆ ਹੈ l



error: Content is protected !!