BREAKING NEWS
Search

ਪੰਜਾਬ ਦਾ ਰਹੱਸਮਈ ਪਿੰਡ, ਜਿੱਥੇ ਚੁਬਾਰਾ ਪਾਉਣ ਵਾਲੇ ਦੀ ਹੋ ਜਾਂਦੀ ਹੈ ਮੌਤ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਾਭਾ ਦਾ ਇਕ ਅਜਿਹਾ ਰਹੱਸਮਈ ਪਿੰਡ ਹੈ ਜਿਥੇ ਚੁਬਾਰਾ ਪਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਪਿੰਡ ਸੁਰਾਜਪੁਰ ਦਾ ਚੁਬਾਰੇ ਨਾਲ ਖੌਫਨਾਕ ਰਾਜ ਜੁੜਿਆ ਹੋਇਆ ਹੈ, ਜਿਸ ਬਾਰੇ ਕੋਈ ਨਹੀਂ ਜਾਣਦਾ। ਲੋਕ ਜਾਣਦੇ ਨੇ ਤਾਂ ਬੱਸ ਇੰਨਾਂ ਕਿ ਜਦੋਂ ਵੀ ਕੋਈ ਪਿੰਡ ਵਾਸੀ ਚੁਬਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਘਰ ‘ਚ ਮਾਤਮ ਛਾ ਜਾਂਦਾ ਹੈ।

ਪਿੰਡ ‘ਚ ਹੁਣ ਤੱਕ 5 ਦੇ ਕਰੀਬ ਚੁਬਾਰੇ ਬਣੇ ਤੇ ਜਿਸ ਘਰ ‘ਚ ਵੀ ਚੁਬਾਰੇ ਬਣੇ ਉਥੋ ਅਰਥੀਆਂ ਹੀ ਉੱਠੀਆਂ ਹਨ।,,,,, ਪਿੰਡ ‘ਚ ਹੋਈਆਂ ਮੌਤਾਂ ਤੋਂ ਬਾਅਦ ਪਿੰਡ ਦੇ ਲੋਕ ਹੁਣ ਚੁਬਾਰਾ ਪਾਉਣ ਤੋਂ ਡਰਦੇ ਹਨ। ਘਰ ਭਾਵੇ ਛੋਟਾ ਹੋਵੇ ਜਾਂ ਵੱਡਾ ਪਰ ਕੋਈ ਵੀ ਚੁਬਾਰਾ ਜਾਂ ਮੌਂਟੀ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ।

ਉੱਧਰ ਜਦੋਂ ਉੱਘੇ ਜੋਤਸ਼ੀ ਮਨੋਹਰ ਲਾਲ ਸ਼ਰਮਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ‘ਚ ਸ਼ਰਾਪ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਨਗਰ ਅਸਥਾਨ ਉੱਚਾ ਬਣਾਉਣ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।
ਫਿਲਹਾਲ ਪਿੰਡ ‘ਚ ਹੋ ਰਹੀਆਂ ਮੌਤਾਂ ਦਾ ਚੁਬਾਰਿਆਂ ਨਾਲ ਕੋਈ ਕੁਨੈਕਸ਼ਨ ਹੈ ਜਾਂ ਨਹੀਂ ਇਹ ਤਾਂ ਨਹੀਂ ਪਤਾ ਪਰ ਲੋਕ ਹੁਣ ਇਸ ਮਿੱਥ ਨੂੰ ਸੱਚ ਮੰਨਣ ਲਈ ਮਜ਼ਬੂਰ ਹਨ। ਆਧੁਨਿਕ ਯੁਗ ‘ਚ ਜਿੱਥੇ ਲੋਕ ਚੰਨ ‘ਤੇ ਘਰ ਪਾਉਣ ਦਾ ਸੋਚ ਰਹੇ ਹਨ ਉੱਥੇ ਇਸ ਪਿੰਡ ਦੇ ਲੋਕ ਚੁਬਾਰਾ ਪਾਉਣ ਤੱਕ ਦਾ ਨਹੀਂ ਸੋਚ ਸਕਦੇ।

ਇਕ ਪਾਸੇ ਸਾਇੰਸ ਹੈ ਤੇ ਦੂਜੇ ਪਾਸੇ ਅੰਧ ਵਿਸ਼ਵਾਸ ਤੇ ਵਿਚਕਾਰ ਖੌਫ ਦੀ ਚੱਕੀ ‘ਚ ਪਿਸ ਰਹੇ ਸੁਜਾਪੁਰ ਦੇ ਲੋਕ ਪਰ ਇਸ ਦਾ ਹੱਲ ਕਿਸੇ ਨੂੰ ਸਮਝ ਨਹੀਂ ਆ ਰਿਹਾ।



error: Content is protected !!