ਆਈ ਤਾਜ਼ਾ ਵੱਡੀ ਖਬਰ

ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿੱਥੇ ਭਾਰੀ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ। ਉਥੇ ਹੀ ਅੱਜ ਮਹਿੰਗਾਈ ਦੇ ਸਮੇਂ ਵਿਚ ਜਿੱਥੇ ਸਾਰੇ ਲੋਕਾਂ ਵੱਲੋਂ ਜਲਦ ਹੀ ਘੱਟ ਸਮੇਂ ਵਿਚ ਵੱਧ ਪੈਸਾ ਕਮਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਉਥੇ ਹੀ ਜਦੋਂ ਕੁਝ ਲੋਕਾਂ ਉਪਰ ਉਨ੍ਹਾਂ ਦੀ ਕਿਸਮਤ ਮੇਹਰਬਾਨ ਹੁੰਦੀ ਹੈ ਅਤੇ ਪਰਮਾਤਮਾ ਵੱਲੋਂ ਉਨ੍ਹਾਂ ਨੂੰ ਅਜਿਹਾ ਛੱਪਰ ਪਾੜ ਕੇ ਦਿੱਤਾ ਜਾਂਦਾ ਹੈ ਜਿਸ ਦੀ ਚਰਚਾ ਹੋਣ ਲੱਗ ਜਾਂਦੀ ਹੈ। ਰਾਤੋ ਰਾਤ ਇਥੇ ਉਨ੍ਹਾਂ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ ਉੱਥੇ ਹੀ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।

ਪੰਜਾਬ ਵਿੱਚ ਜਿਥੇ ਇੱਕ ਨੌਜਵਾਨ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ ਜਿੱਥੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਸੁਨੀਲ ਡੋਗਰਾ ਵੱਲੋਂ ਲਾਟਰੀ ਸਿਸਟਮ ਦੇ ਜ਼ਰੀਏ ਇੱਕ ਕਰੋੜ ਰੁਪਏ ਦਿੱਤੇ ਗਏ ਹਨ ਜਿਸ ਨਾਲ ਪਰਿਵਾਰ ਬਹੁਤ ਖੁਸ਼ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਨੀਲ ਡੋਗਰਾ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਵੱਲੋਂ ਕਾਫੀ ਸਮੇਂ ਤੋਂ ਟਿਕਟਾਂ ਖਰੀਦੀਆਂ ਜਾ ਰਹੀਆਂ ਸਨ।

ਅਤੇ ਕਾਫ਼ੀ ਸਮੇਂ ਤੋਂ ਪਾਈ ਜਾ ਰਹੀ ਲਾਟਰੀ ਦੇ ਵਿੱਚ ਜਿੱਥੇ ਹੁਣ ਉਸ ਉਪਰ ਪਰਮਾਤਮਾ ਨੇ ਮਿਹਰ ਕੀਤੀ ਹੈ ਉਥੇ ਹੀ ਉਸ ਨੂੰ ਨਾਗਾਲੈਂਡ ਦੀਆਂ 150 ਰੁਪਏ ਦੀਆਂ ਲਈਆਂ ਗਈਆਂ ਟਿਕਟਾਂ ਉੱਪਰ ਇੱਕ ਕਰੋੜ ਰੁਪਏ ਦਾ ਇਨਾਮ ਪ੍ਰਾਪਤ ਹੋਇਆ ਹੈ। ਜਿੱਥੇ ਇਸ ਵਿਅਕਤੀ ਵੱਲੋਂ ਸੰਜੇ ਲਾਟਰੀ ਸਟਾਲ ਤੋਂ ਲਾਟਰੀ ਖਰੀਦੀ ਗਈ ਸੀ ਅਤੇ ਟਿਕਟ ਦੁਕਾਨ ਦੇ ਮਾਲਕ ਕੋਲ ਹੀ ਛੱਡ ਦਿੱਤੀ ਗਈ ਸੀ। ਬੀਤੇ ਦਿਨੀਂ ਜਿੱਥੇ ਸਟਾਲ ਦੇ ਮਾਲਕ ਸੰਜੇ ਵੱਲੋਂ ਫ਼ੋਨ ਉਪਰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦਾ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।

ਜਿਸ ਵੱਲੋਂ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਖੁਸ਼ਖਬਰੀ ਵੀ ਦਿੱਤੀ ਗਈ। ਉਥੇ ਹੀ ਨਾਗਾਲੈਂਡ ਸਰਕਾਰ ਵੱਲੋਂ ਜਲਦੀ ਹੀ ਉਸ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਉਸ ਦੇ ਬੈਂਕ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ। ਇਹ ਸਾਰੀ ਰਕਮ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਹਾਸਲ ਹੋ ਜਾਵੇਗੀ ਉੱਥੇ ਹੀ ਲਾਟਰੀ ਨਿਕਲਣ ਤੇ ਪਰਿਵਾਰ ਬੇਹੱਦ ਖੁਸ਼ ਹੈ।

Home ਤਾਜਾ ਜਾਣਕਾਰੀ ਪੰਜਾਬ ਦਾ ਨੌਜਵਾਨ ਨੇ ਇਸ ਤਰਾਂ ਰਾਤੋ ਰਾਤ ਬਣ ਗਿਆ ਕਰੋੜਪਤੀ, ਪਰਿਵਾਰ ਦਾ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ

ਤਾਜਾ ਜਾਣਕਾਰੀ
ਪੰਜਾਬ ਦਾ ਨੌਜਵਾਨ ਨੇ ਇਸ ਤਰਾਂ ਰਾਤੋ ਰਾਤ ਬਣ ਗਿਆ ਕਰੋੜਪਤੀ, ਪਰਿਵਾਰ ਦਾ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ
ByadminApril 30, 2022Comments Off on ਪੰਜਾਬ ਦਾ ਨੌਜਵਾਨ ਨੇ ਇਸ ਤਰਾਂ ਰਾਤੋ ਰਾਤ ਬਣ ਗਿਆ ਕਰੋੜਪਤੀ, ਪਰਿਵਾਰ ਦਾ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ
Previous Postਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ – ਛਾਇਆ ਸੋਗ , ਤਾਜਾ ਵੱਡੀ ਖਬਰ
Next Postਪੰਜਾਬ ਚ ਵਾਪਰਿਆ ਕਹਿਰ ਪੜਦਾਦੀ ਦੇ ਭੋਗ ਤੇ ਬੱਚੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਪੂਰੇ ਇਲਾਕੇ ਚ ਛਾਈ ਸੋਗ ਦੀ ਲਹਿਰ