ਆਈ ਤਾਜ਼ਾ ਵੱਡੀ ਖਬਰ
ਬੱਚੇ ਮਾਪਿਆਂ ਦੀ ਜਾਨ ਹੁੰਦੇ ਹਨ ਤੇ ਬੱਚਿਆਂ ਖਾਤਰ ਮਾਪੇ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ । ਹਰੇਕ ਮਾਪੇ ਇਹ ਸੁਪਨਾ ਵੇਖਦੇ ਹਨ ਕਿ ਉਸ ਦਾ ਬੱਚਾ ਪੜ੍ਹ ਲਿਖ ਕੇ ਇਕ ਕਾਮਯਾਬ ਇਨਸਾਨ ਬਣ ਜਾਵੇ ਤੇ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਉਸ ਨੂੰ ਮਿਲ ਸਕਣ । ਮਾਪੇ ਆਪਣੇ ਬੱਚਿਆਂ ਖਾਤਰ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਆਪਣੇ ਬੱਚਿਆਂ ਲਈ ਉਹ ਸਾਰੀਆਂ ਖ਼ੁਸ਼ੀਆਂ ਖਰੀਦ ਸਕਣ । ਪਰ ਜਦੋਂ ਬੱਚਿਆਂ ਨਾਲ ਕਿਸੇ ਪ੍ਰਕਾਰ ਦੀ ਕੋਈ ਅਣਹੋਣੀ ਵਾਪਰ ਜਾਂਦੀ ਹੈ ਤੇ ਮਾਪਿਆਂ ਦੀ ਰੂਹ ਕੰਬ ਉੱਠਦੀ ਹੈ ।
ਅਜਿਹਾ ਹੀ ਮਾਮਲਾ ਮੋਹਾਲੀ ਦੇ ਪਿੰਡ ਗਾਉਂ ਤੋਂ ਸਾਹਮਣੇ ਆਇਆ ਜਿੱਥੇ ਇਕ ਢਾਈ ਸਾਲਾਂ ਦਾ ਬੱਚਾ ਹੱਸਦਾ ਖੇਡਦਾ ਮੌਤ ਦੇ ਮੂੰਹ ਵਿਚ ਚਲਾ ਗਿਆ, ਜਿਸ ਕਾਰਨ ਉਸ ਬੱਚੇ ਦੇ ਮਾਪੇ ਸਦਮੇ ਵਿੱਚ ਹਨ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਪਿੰਡ ਚ ਸੀਵਰੇਜ ਵਿੱਚ ਡਿੱਗਣ ਕਾਰਨ ਇਕ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ ਤੇ ਸੀਵਰੇਜ ਦਾ ਢੱਕਣ ਖੁੱਲ੍ਹਾ ਸੀ ਤੇ ਬੱਚਾ ਖੇਡਦਾ ਖੇਡਦਾ ਇਸ ਵਿੱਚ ਜਾ ਡਿੱਗਿਆ । ਪਤਾ ਚੱਲਿਆ ਹੈ ਕਿ ਪਿੰਡ ਵਿੱਚ ਬਣੇ ਇੱਕ ਘਰ ਦਾ ਸੀਵਰੇਜ ਓਵਰਫਲੋਅ ਹੋ ਗਿਆ ਸੀ ।
ਜਿਸ ਤੋਂ ਬਾਅਦ ਲੜਕੀ ਦੇ ਪਿਤਾ ਕੰਚਨ ਕੁਮਾਰ ਨੇ ਠੇਕੇਦਾਰ ਨੂੰ ਬੁਲਾ ਕੇ ਇਸ ਦੀ ਮੁਰੰਮਤ ਕਰਨ ਲਈ ਆਖਿਆ ਠੇਕੇਦਾਰ ਨੇ ਢੱਕਣ ਖੁੱਲ੍ਹਾ ਛੱਡ ਦਿੱਤਾ ਤੇ ਇਸ ਦਾ ਢੱਕਣ ਉੱਪਰੋ ਖੋਲ ਦਿੱਤਾ । ਉੱਪਰੋਂ ਬੋਰੀ ਨਾਲ ਸੀਵਰੇਜ ਨੂੰ ਢਕ ਕੇ ਖਾਣਾ ਖਾਣ ਚਲਾ ਗਿਆ ।
ਉੱਧਰ ਢਾਈ ਸਾਲ ਦੀ ਬੱਚੀ ਖੇਡਦੀ ਇਸ ਸੀਵਰੇਜ ਚ ਡਿੱਗ ਗਈ । ਜਿਸ ਨੂੰ ਪੀਜੀਆਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ । ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ , ਇਸ ਦਰਦਨਾਕ ਘਟਨਾ ਨੇ ਸਭ ਨੂੰ ਹੀ ਝੰਜੋੜ ਕੇ ਰੱਖ ਦਿੱਤਾ ।
ਤਾਜਾ ਜਾਣਕਾਰੀ