BREAKING NEWS
Search

ਪੰਜਾਬ : ਠਾਣੇ ਚ ਬੰਦ ਸੀ ਪਤੀ, ਬੇਬਸ ਪਤਨੀ ਨਾ ਕਰ ਸਕੀ ਜ਼ਮਾਨਤ ਤਾਂ ਘਰ ਬਿਮਾਰ ਧੀ ਨੇ ਤੋੜਿਆ ਦਮ

ਆਈ ਤਾਜਾ ਵੱਡੀ ਖਬਰ 

ਥਾਣੇ ‘ਚ ਬੰਦ ਸੀ ਪਿਓ, ਹੁਣ 10 ਮਹੀਨਿਆਂ ਦੀ ਧੀ ਨੇ ਤੋੜਿਆ ਦਮ। ਇਹ ਦਰਦਨਾਕ ਘਟਨਾ ਗਿੱਦੜਬਾਹਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇਕ ਵਿਆਹੁਤਾ ਔਰਤ ਵੱਲੋਂ ਆਪਣੇ ਸੁਹਰਾ ਪਰਿਵਾਰ ਖਿਲਾਫ ਦੋਸ਼ ਲਗਾਏ ਗਏ ਕਿ ਉਨ੍ਹਾਂ ਨੇ ਉਸ ਦੇ ਪਤੀ ਦੇ ਖਿਲਾਫ਼ ਝੂਠੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ। ਜਿਸ ਦੇ ਕਾਰਨ ਹੁਣ ਉਸ ਦਾ ਸਾਰਾ ਪਰਿਵਾਰ ਖੇਰੋਂ-ਖੇਰੋਂ ਹੋ ਗਿਆ। ਦਰਅਸਲ ਪਤੀ ਖਿਲਾਫ਼ ਮਾਮਲਾ ਦਰਜ ਹੋਣ ਕਾਰਨ ਉਹ ਥਾਣੇ ‘ਚ ਬੰਦ ਹੈ ਪਰ ਬਾਹਰ 10 ਮਹੀਨਿਆਂ ਦੀ ਨੰਨ੍ਹੀ ਬੱਚੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਜਿਸ ਨੂੰ ਇਲਾਜ ਨਹੀਂ ਮਿਲ ਸਕਿਆ ਉਹ ਇਲਾਜ ਤੋਂ ਵਾਂਝੀ ਰਹਿ ਗਈ। ਇਸੇ ਕਾਰਨ ਉਸ 10 ਮਹੀਨਿਆਂ ਦੀ ਮਾਸੂਮ ਦੀ ਮੌਤ ਹੋ ਗਈ ਹੈ।

ਜਾਣਕਰੀ ਦੇ ਮੁਤਾਬਿਕ ਵਿਆਹੁਤਾ ਔਰਤ ਨੇ ਦੱਸਿਆ ਕਿ ਉਸਦੇ ਸੱਸ, ਸਹੁਰੇ ਅਤੇ ਚਾਚੀ ਸੱਸ ਨੇ ਉਸਦੇ ਪਤੀ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਦੇ ਕੇ ਥਾਣੇ ਵਿਚ ਬੰਦ ਕਰਵਾ ਦਿੱਤਾ ਗਿਆ। ਪਤੀ ਦੇ ਥਾਣੇ ਵਿਚ ਹੋਣ ਕਾਰਨ 10 ਮਹੀਨਿਆਂ ਦੀ ਨੰਨ੍ਹੀ ਬੱਚੀ ਇਲਾਜ ਤੋਂ ਵਾਂਝੀ ਰਹਿ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਥਾਣਾ ਗਿੱਦੜਬਾਹਾ ਅੱਗੇ ਪ੍ਰਦਰਸ਼ਨ ਕਰਦਿਆਂ ਪੀੜਤ ਊਸ਼ਾ ਰਾਣੀ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਗਿੱਦੜਬਾਹਾ ਦੇ ਵਿਜੇ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਤੋਂ ਇਕ ਬੱਚੀ ਦਾ ਜਨਮ ਹੋਇਆ ਸੀ। ਉਸ ਨੇ ਕਿਹਾ ਕਿ ਉਸਦਾ ਸਹੁਰਾ ਹਰਮੇਸ਼ ਸਿੰਘ, ਸੱਸ ਬਿੰਦਰ ਕੌਰ ਤੇ ਚਾਚੀ ਸੱਸ ਬੇਅੰਤ ਕੌਰ ਉਸ ਨੂੰ ਅਕਸਰ ਪ੍ਰੇਸ਼ਾਨ ਕਰਦੇ ਸਨ।

ਪਰ ਇਸ ਵਾਰ ਉਸ ਦੇ ਸਹੁਰੇ, ਸੱਸ ਅਤੇ ਚਾਚੀ ਸੱਸ ਨੇ ਥਾਣਾ ਗਿੱਦੜਬਾਹਾ ਵਿਖੇ ਉਸ ਦੇ ਪਤੀ ਦੇ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਉਸ ਦੇ ਪਤੀ ਵਿਜੇ ਸਿੰਘ ਨੂੰ ਥਾਣਾ ਗਿੱਦੜਬਾਹਾ ਵਿਖੇ ਬੰਦ ਕਰਵਾ ਦਿੱਤਾ। ਦੂਜੇ ਪਾਸੇ ਉਸ ਦੀ 10 ਮਹੀਨਿਆਂ ਦੀ ਧੀ ਬਿਮਾਰ ਸੀ ਉਸ ਨੂੰ ਹਰ ਦੋ ਦਿਨ ਬਾਅਦ ਲੱਗਣ ਵਾਲੇ ਖ਼ੂਨ ਦੀ ਜ਼ਰੂਰਤ ਸੀ ਪਰ ਥਾਣੇ ‘ਚ ਪਤੀ ਹੋਣ ਕਰਕੇ ਉਸ ਦੀ ਧੀ ਦਾ ਇਲਾਜ ਨਹੀਂ ਹੋ ਪਾਈਆ ਤੇ ਉਸ ਦੀ ਮੌਤ ਹੋ ਗਈ।

ਊਸ਼ਾ ਰਾਣੀ ਨੇ ਦੋਸ਼ ਲਗਾਉਂਦੇ ਕਿਹਾ ਕਿ ਉਸ ਦੀ ਮਾਸੂਮ ਬੱਚੀ ਦੀ ਮੌਤ ਲਈ ਉਸ ਦੀ ਸੱਸ, ਸਹੁਰਾ ਅਤੇ ਚਾਚੀ ਸੱਸ ਜ਼ਿੰਮੇਵਾਰ ਹਨ। ਇਸ ਸਬੰਧੀ ਐੱਸ. ਐੱਚ. ਓ. ਬਲਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।



error: Content is protected !!