BREAKING NEWS
Search

ਪੰਜਾਬ: ਜਿੰਮ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੀਤੀ ਸੀ ਖ਼ੁਦਕੁਸ਼ੀ, ਦੋਸਤ ਵੀ ਨਾ ਸਹਾਰ ਪਾਇਆ ਦੁੱਖ ਹੋਈ ਏਦਾਂ ਮੌਤ

ਆਈ ਤਾਜ਼ਾ ਵੱਡੀ ਖਬਰ 

ਕਈ ਲੋਕਾਂ ਵੱਲੋਂ ਜਿੱਥੇ ਪਰਿਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਜਾ ਰਹੀ ਹੈ ਉਥੇ ਹੀ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੇ ਲੋਕ ਜਿੱਥੇ ਬੇਰੁਜ਼ਗਾਰ ਹੋਏ ਹਨ। ਉਹਨਾਂ ਨੂੰ ਕਈ ਤਰਾਂ ਦੀਆਂ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਤੋਂ ਪਰੇਸ਼ਾਨ ਵੀ ਹੋਏ ਹਨ। ਉੱਥੇ ਹੀ ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਵੀ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਇਨ੍ਹਾਂ ਵੱਖ ਵੱਖ ਘਟਨਾਵਾਂ ਦੇ ਵਿਚ ਕਈ ਨਾਮੀ ਗ੍ਰਾਮੀ ਹਸਤੀਆਂ ਦੇ ਨਾਮ ਵੀ ਸ਼ਾਮਲ ਹੁੰਦੇ ਹਨ। ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ।

ਹੁਣ ਪੰਜਾਬ ਚ ਜਿਮ ਮਾਲਕ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ ਅਤੇ ਦੋਸਤ ਵੱਲੋਂ ਵੀ ਦੁੱਖ ਨਾ ਸਹਾਰਦਿਆਂ ਹੋਇਆਂ ਦੀ ਮੌਤ ਹੋਈ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਸੰਧੂ ਨਗਰ ਤੋਂ ਸਾਹਮਣੇ ਆਇਆ ਹੈ।ਜਿੱਥੇ ਇੱਕ ਜਿੰਮ ਦੇ ਮਾਲਕ ਹਨੀ ਮਲਹੋਤਰਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਜਿਥੇ ਮਾਲਕ ਹਨੀ ਮਲਹੋਤਰਾ ਵੱਲੋਂ ਸਿਵਲ ਸਿਟੀ ਵਿੱਚ ਐੱਚ 21 ਆਪਣਾ ਜਿੰਮ ਬਣਾਇਆ ਹੋਇਆ ਸੀ।

ਜਿੱਥੇ ਉਸ ਵੱਲੋਂ ਆਪਣੇ ਕੁਝ ਦੋਸਤਾਂ ਦੇ ਨਾਲ ਰਾਤ ਨੂੰ ਜਿਮ ਵਿੱਚ ਗੱਲਬਾਤ ਕੀਤੀ ਗਈ ਅਤੇ ਸਾਰੇ ਦੋਸਤਾਂ ਨੇ ਦੇਰ ਰਾਤ ਤੱਕ ਜੇਲ ਵਿੱਚ ਬੈਠ ਕੇ ਸ਼ਰਾਬ ਪੀਤੀ। ਉਸ ਤੋਂ ਬਾਅਦ ਜਿੱਥੇ ਉਸ ਦੇ ਸਾਰੇ ਦੋਸਤ ਆਪਣੇ ਘਰਾਂ ਨੂੰ ਚਲੇ ਗਏ ਅਤੇ ਉਹ ਜਿੰਮ ਵਿੱਚ ਇਕੱਲਾ ਰਹਿ ਗਿਆ। ਉੱਥੇ ਹੀ ਉਸ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਘਟਨਾ ਦਾ ਪਤਾ ਲੱਗਣ ਤੇ ਆਂਢ ਗੁਆਂਢ ਦੇ ਲੋਕਾਂ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਿਥੇ ਪੋਸਟਮਾਰਟਮ ਕੀਤਾ ਗਿਆ, ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਉੱਥੇ ਹੀ ਹਨੀ ਮਲਹੋਤਰਾ ਦੀ ਖਬਰ ਮਿਲਦੇ ਹੀ ਉਸਦਾ ਇੱਕ ਦੋਸਤ ਇਹ ਖਬਰ ਸਹਾਰ ਨਾ ਸਕਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੀ ਮੌਤ ਹੋ ਗਈ।



error: Content is protected !!