ਆਈ ਤਾਜਾ ਵੱਡੀ ਖਬਰ

ਮਾਪੇ ਆਪਣੇ ਬੱਚੇ ਨੂੰ ਬੜੇ ਹੀ ਚਾਵਾਂ ਨਾਲ ਪਾਲਦੇ ਹਨ, ਆਪਣੇ ਜੀਵਨ ਵਿੱਚ ਸਾਰੀਆਂ ਮੁਸੀਬਤਾਂ ਝਲ ਕੇ ਮਾਪੇ ਬੱਚੇ ਨੂੰ ਇੱਕ ਚੰਗਾ ਜੀਵਨ ਪ੍ਰਦਾਨ ਕਰਦੇ ਹਨ, ਪਰ ਜੇਕਰ ਬੱਚੇ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਮਾਪੇ ਜਿਉਂਦੇ ਜੀ ਮਰ ਜਾਂਦੇ ਹਨ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਜਿਮ ਗਏ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਹੈ l ਜਿਸ ਕਾਰਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l ਇਹ ਮਾਮਲਾ ਲੁਧਿਆਣਾ ਦੇ ਰਿਸ਼ੀ ਨਗਰ ਤੋਂ ਸਾਹਮਣੇ ਆਇਆ, ਜਿੱਥੇ ਜਿਮ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ l

ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਦੋਸ਼ ਹੈ ਕਿ ਬੇਟੇ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਕੁੱਟਮਾਰ ਦੇ ਨਿਸ਼ਾਨ ਹਨ ਤੇ ਮੂੰਹ ‘ਚੋਂ ਝੱਗ ਨਿਕਲ ਰਹੀ, ਜਿਸ ਕਾਰਨ ਹੁਣ ਮਾਪੇ ਵੱਡੇ ਦੋਸ਼ ਲਗਾਉਂਦੇ ਹੋਏ ਨਜ਼ਰ ਆਉਂਦੇ ਪਏ ਨੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ਵਿੱਚ ਵਿਆਹ ਹੋਣਾ ਸੀ, ਜਿਸ ਨੂੰ ਲੈ ਕੇ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਇਹ ਸਾਰੀਆਂ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋਈਆਂ ਜਦੋਂ ਇਸ ਨੌਜਵਾਨ ਦੀ ਮੌਤ ਸਬੰਧੀ ਖਬਰ ਪ੍ਰਾਪਤ ਹੋਈ ।

ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਉਰਫ ਸ਼ੈਰੀ ਵਜੋਂ ਹੋਈ ਹੈ। ਸੁਖਚੈਨ ਅਮੇਜ਼ੋਨ ਵਿੱਚ ਕੰਮ ਕਰਦਾ ਸੀ। ਉਥੇ ਹੀ ਮ੍ਰਿਤਕ ਨੌਜਵਾਨ ਦੀ ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਦੋ ਦਿਨ ਪਹਿਲਾਂ ਰਿਸ਼ੀ ਨਗਰ ਦੇ ਇੱਕ ਜਿੰਮ ਵਿੱਚ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਸੀ।

ਘਟਨਾ ਵਾਲੇ ਦਿਨ ਜਿੰਮ ਜਾਣ ਤੋਂ ਬਾਅਦ ਬੇਟੇ ਨੇ ਆਪਣੀ ਮਾਂ ਨੂੰ ਫੋਟੋ ਵੀ ਭੇਜੀ ਅਤੇ ਜਿੰਮ ਦੀ ਫੀਸ ਦੇਣ ਲਈ ਵੀ ਕਿਹਾ। ਕੁਝ ਸਮੇਂ ਬਾਅਦ ਇਕ ਨੌਜਵਾਨ ਉਸ ਦੇ ਘਰ ਆਇਆ ਤੇ ਉਸ ਦੇ ਕਿਰਾਏਦਾਰ ਨੂੰ ਦੱਸਿਆ ਕਿ ਸ਼ੈਰੀ ਪੌੜੀਆਂ ਤੋਂ ਹੇਠਾਂ ਡਿੱਗ ਗਿਆ ਹੈ। ਉਸ ਨੂੰ ਡੀਐਮਸੀ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ l


ਤਾਜਾ ਜਾਣਕਾਰੀ
ਪੰਜਾਬ : ਜਿੰਮ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ ਚ ਹੋਈ ਮੌਤ , ਪਰਿਵਾਰ ਦਾ ਸੀ ਇਕਲੌਤਾ ਪੁੱਤ
ByadminDecember 15, 2023Comments Off on ਪੰਜਾਬ : ਜਿੰਮ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ ਚ ਹੋਈ ਮੌਤ , ਪਰਿਵਾਰ ਦਾ ਸੀ ਇਕਲੌਤਾ ਪੁੱਤ
Previous Postਇਹ ਔਰਤ ਮੌਤ ਤੋਂ ਅੱਧੇ ਘੰਟੇ ਬਾਅਦ ਦੁਬਾਰਾ ਹੋ ਗਈ ਜਿਉਂਦੀ , ਉਸ ਨਾਲ ਜੋ ਹੋਇਆ ਸੁਣ ਹਰੇਕ ਹੁੰਦਾ ਹੈਰਾਨ
Next Postਆਨਲਾਈਨ ਖਰੀਦੇ ਸਨ ਏਨੇ ਹਜਾਰ ਦੇ ਹੈਡਫੋਨ , ਜਦ ਖੋਲਿਆ ਬਾਕਸ ਪੈਰੋਂ ਨਿਕਲੇ ਜਮੀਨ