ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਬਿਗੜਦੇ ਜਾ ਰਹੇ ਹਨ l ਜਿਸ ਕਾਰਨ ਸਰਕਾਰਾਂ ਤੇ ਪ੍ਰਸ਼ਾਸਨ ਡੂੰਗੀ ਚਿੰਤਾ ਚ ਹਨ, ਕਿਉਂਕਿ ਪੰਜਾਬ ਭਰ ਚ ਚੋਰੀ,ਡੀਕੇਤੀ,ਕਤਲ ਤੇ ਲੜਾਈ ਝਗੜਾ ਆਮ ਹੁੰਦੇ ਜਾ ਰਹੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਜਨਾਨੀ ਗੁਆਂਢੀਆਂ ਦੇ ਲੜਾਈ ਛੁਡਾਉਣ ਲਈ ਗਈ ਸੀ , ਪਰ ਮੁੰਡੇ ਨੇ ਉਸਦੇ ਹੀ ਸਿਰ ਚ ਬਾਲਟੀ ਮਾਰ ਕਰ ਕੇ ਉਸਦਾ ਕਤਲ ਕਰ ਦਿੱਤਾ lਦੱਸਦਿਆ ਕਿ ਇਹ ਮਾਮਲਾ ਬੁਢਲਾਡਾ ਤੋਂ ਸਾਹਮਣੇ ਆਇਆ, ਜਿੱਥੇ ਪਿਓ-ਪੁੱਤ ਦੇ ਝਗੜੇ ਨੂੰ ਹਟਾਉਣ ਗਈ, ਗੁਆਂਢਣ ਦੇ ਸਿਰ ‘ਚ ਬਾਲਟੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਕਾਰਨ ਇਲਾਕੇ ਭਰ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

ਉਥੇ ਹੀ ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ ਪਰਿਵਾਰ ‘ਚ ਪਿਓ-ਪੁੱਤ ਦਾ ਆਪਸੀ ਝਗੜਾ ਤੇ ਬਹਿਸਬਾਜ਼ੀ ਚੱਲ ਰਹੀ ਸੀ, ਜਿਸ ਕਾਰਨ ਇਲਾਕੇ ਭਰ ਵਿੱਚ ਚੀਕ ਚਿਹੜਾ ਪੈ ਰਿਹਾ ਸੀ, ਜਿਸ ਨੂੰ ਦੇਖਦਿਆਂ ਸ਼ਾਂਤ ਕਰਨ ਲਈ ਗੁਆਂਢ ‘ਚੋਂ ਮਿੱਠੂ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਉਸਦੇ ਘਰ ਪਹੁੰਚੇ।

ਜਿਸਦੇ ਚੱਲਦੇ ਬਹਿਸਬਾਜ਼ੀ ਦੌਰਾਨ ਗੁਰਤੇਜ ਸਿੰਘ ਨੇ ਇਹ ਕਹਿੰਦਿਆਂ ਕਿ ਤੁਸੀਂ ਮੇਰੇ ਘਰ ਬਹੁਤ ਦਖ਼ਲਅੰਦਾਜ਼ੀ ਕਰਦੇ ਹੋ, ਗੁਆਂਢਣ ਮਨਜੀਤ ਕੌਰ ਦੇ ਸਿਰ ‘ਚ ਬਾਲਟੀ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮਨਜੀਤ ਕੌਰ ਬੁਰੀ ਤਰਾਂ ਨਾਲ ਜ਼ਖਮੀ ਹੋਈ ਗਈ ਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੌਕੇ ਤੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ।

ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਕਰ ਦਿੱਤਾ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ ਤੇ ਸਦਰ ਪੁਲਸ ਵੱਲੋਂ ਮ੍ਰਿਤਕ ਦੇ ਪਤੀ ਮਿੱਠੂ ਸਿੰਘ ਦੇ ਬਿਆਨ ‘ਤੇ ਗੁਰਤੇਜ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ । ਪਰ ਇਸ ਘਟਨਾ ਨੇ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ l

Home ਤਾਜਾ ਜਾਣਕਾਰੀ ਪੰਜਾਬ : ਜਨਾਨੀ ਗਈ ਸੀ ਗੁਆਂਢੀਆਂ ਦੇ ਲੜਾਈ ਛੁਡਾਉਣ , ਪਰ ਮੁੰਡੇ ਨੇ ਸਿਰ ਚ ਬਾਲਟੀ ਮਾਰ ਕਰ ਦਿੱਤਾ ਕਤਲ

ਤਾਜਾ ਜਾਣਕਾਰੀ
ਪੰਜਾਬ : ਜਨਾਨੀ ਗਈ ਸੀ ਗੁਆਂਢੀਆਂ ਦੇ ਲੜਾਈ ਛੁਡਾਉਣ , ਪਰ ਮੁੰਡੇ ਨੇ ਸਿਰ ਚ ਬਾਲਟੀ ਮਾਰ ਕਰ ਦਿੱਤਾ ਕਤਲ
ByadminJuly 21, 2023Comments Off on ਪੰਜਾਬ : ਜਨਾਨੀ ਗਈ ਸੀ ਗੁਆਂਢੀਆਂ ਦੇ ਲੜਾਈ ਛੁਡਾਉਣ , ਪਰ ਮੁੰਡੇ ਨੇ ਸਿਰ ਚ ਬਾਲਟੀ ਮਾਰ ਕਰ ਦਿੱਤਾ ਕਤਲ
Previous Postਪੰਜਾਬ : ਨੌਜਵਾਨ ਮੁੰਡੇ ਨੇ 7 ਦਿਨ ਪਹਿਲਾਂ ਕਰਾਈ ਸੀ ਲਵ ਮੈਰਿਜ , ਹੁਣ ਮੁੰਡੇ ਨੇ ਕੀਤਾ ਅਜਿਹਾ ਹੋਇਆ ਖੌਫਨਾਕ ਅੰਤ
Next Postਨੌਜਵਾਨ ਮੁੰਡੇ ਨੇ ਯੂਟਿਊਬ ਦੇਖ ਕੀਤਾ ਦੰਦ ਦੇ ਦਰਦ ਦਾ ਇਲਾਜ , ਹੋਈ ਮੌਤ