ਆਈ ਤਾਜਾ ਵੱਡੀ ਖਬਰ
ਅਪ੍ਰੈਲ ਮਹੀਨੇ ਨੇ ਜਾਂਦੇ ਜਾਂਦੇ ਗਰਮ ਹਵਾਂਵਾਂ ਨਾਲ ਮੌਸਮ ਨੂੰ ਵੀ ਕਾਫੀ ਗਰਮ ਕਰ ਦਿੱਤਾ , ਪੰਜਾਬ ਵਿੱਚ ਇਨਾ ਦਿਨੀ ਗਰਮੀ ਕਾਫੀ ਵੱਧ ਚੁੱਕੀ ਹੈ , ਜਿਸ ਕਾਰਨ ਲੋਕ ਵੀ ਕਾਫੀ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ l ਬੇਸ਼ੱਕ ਇਸ ਵਾਰ ਪੰਜਾਬ ‘ਚ ਅਪ੍ਰੈਲ ਦਾ ਮਹੀਨਾ ਸ਼ੁਰੁਆਤ ਚ ਇਨਾ ਜ਼ਿਆਦਾ ਗਰਮ ਨਹੀਂ ਸੀ ਪਰ ਹੁਣ ਲਗਤਾਰ ਗਰਮੀ ਵੱਧ ਰਹੀ ਹੈ , ਪਰ ਹੁਣ ਇਹ ਗਰਮੀ ਇਸੇ ਤਰਾਂ ਬਰਕਾਰਰ ਨਹੀਂ ਰਹੇਗੀ ਕਿਉਂਕਿ ਸੂਬੇ ‘ਚ ਫਿਰ ਤੋਂ ਮੌਸਮ ਬਦਲਣ ਵਾਲਾ ਹੈ। ਅਪ੍ਰੈਲ ਮਹੀਨੇ ਦੌਰਾਨ ਸੂਬੇ ‘ਚ ਹੀਟ ਵੇਵ ਨਹੀਂ ਚੱਲੇਗੀ, ਜਿਸਦਾ ਵੱਡਾ ਕਾਰਨ ਹੈ ਕਿ ਅਪ੍ਰੈਲ ਮਹੀਨੇ ਦੇ ਅਖ਼ੀਰ ‘ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ।
ਜਿਸਨੂੰ ਲੈ ਕੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ , ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨ ਮੌਸਮ ਖ਼ੁਸ਼ਕ ਬਣਿਆ ਰਹੇਗਾ, ਜਦੋਂ ਕਿ 27 ਤੇ 28 ਅਪ੍ਰੈਲ ਨੂੰ ਪੰਜਾਬ ਦੇ ਕੁੱਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਸਮ ਠੰਡਾ ਹੋ ਜਾਵੇਗਾ , ਇਨ੍ਹਾਂ ਹੀ ਨਹੀ ਸਗੋਂ ਲੋਕਾਂ ਨੂੰ ਇਸ ਦੌਰਾਨ ਗਰਮੀ ਤੋਂ ਰਾਹਤ ਮਿਲੇਗੀ।
ਦੱਸਦਿਆਂ ਕਿ ਪਿਛਲੇ ਕੁੱਝ ਦਿਨਾਂ ਤੋਂ ਡਿੱਗੇ ਤਾਪਮਾਨ ਕਾਰਨ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਫਿਰ ਪਾਰਾ ਵੱਧਣਾ ਸ਼ੁਰੂ ਹੋ ਗਿਆ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ,ਪਰ ਬੀਤੇ ਦਿਨ ਤਾਪਮਾਨ ‘ਚ ਪਿਛਲੇ ਦਿਨ ਦੇ ਮੁਕਾਬਲੇ 2.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।
ਸੂਬੇ ‘ਚ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਸਮਰਾਲਾ ਦਾ ਦਰਜ ਕੀਤਾ ਗਿਆ । ਗੁਆਂਢੀ ਸੂਬਾ ਹਰਿਆਣਾ ਬੀਤੇ ਦਿਨ ਤਾਪਮਾਨ ਪੱਖੋਂ ਪੰਜਾਬ ਤੋਂ ਪੱਛੜਦਾ ਨਜ਼ਰ ਆਇਆ। ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦਾ ਤਾਪਮਾਨ 37.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਰ ਹੁਣ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕਿਉਕਿ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ l
ਤਾਜਾ ਜਾਣਕਾਰੀ