BREAKING NEWS
Search

ਪੰਜਾਬ ਚ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਦੇ ਅੰਦਰ ਦਿੱਤੀ ਪਿਓ ਨੇ ਇਸ ਤਰਾਂ ਮੌਤ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਮਾਪਿਆਂ ਵੱਲੋਂ ਔਲਾਦ ਦੀ ਖਾਤਰ ਜਿੱਥੇ ਬਹੁਤ ਕੁਝ ਕੀਤਾ ਜਾਂਦਾ ਹੈ। ਉਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰਨ ਵਾਸਤੇ ਆਪਣੀ ਜਿੰਦਗੀ ਦੀ ਹਰ ਖੁਸ਼ੀ ਕੁਰਬਾਨ ਕਰ ਦਿੱਤੀ ਜਾਂਦੀ ਹੈ। ਪਰ ਅੱਜ ਦੇ ਯੁੱਗ ਵਿੱਚ ਕਈ ਜਗ੍ਹਾ ਤੇ ਅਜਿਹੇ ਕਲਯੁੱਗੀ ਮਾਪੇ ਵੀ ਦੇਖੇ ਜਾਂਦੇ ਹਨ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਕਈਆਂ ਵੱਲੋਂ ਆਪਣੇ ਬਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿੱਥੇ ਮਾਪਿਆ ਵਲੋ ਹੀ ਆਪਣੇ ਬੱਚਿਆਂ ਨੂੰ ਮੌਤ ਦਿੱਤੀ ਜਾਦੀ ਹੈ।

ਹੁਣ ਪੰਜਾਬ ਵਿਚ ਇਥੇ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਘਰ ਦੇ ਅੰਦਰ ਹੀ ਪਿਓ ਵੱਲੋਂ ਇਸ ਤਰਾਂ ਦਰਦਨਾਕ ਮੌਤ ਦਿੱਤੀ ਗਈ ਹੈ, ਜਿੱਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਭਾ ਦੇ ਮੁਹੱਲੇ ਪਾਂਡੂਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇ ਦੇ ਵਿਚ ਧੁੱਤ ਬਾਪ ਵੱਲੋਂ ਆਪਣੀ ਤਿੰਨ ਮਹੀਨੇ ਦੀ ਬੱਚੀ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ। ਜਿੱਥੇ ਇਸ ਪਿਓ ਵੱਲੋਂ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਕੰਧ ਦੇ ਨਾਲ ਪਟਕ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਦੀ ਦਾਦੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਡੇਢ ਸਾਲ ਪਹਿਲਾਂ ਆਪਣੇ ਪੁੱਤਰ ਸੰਜੀਵ ਕੁਮਾਰ ਦਾ ਵਿਆਹ ਕੀਰਤੀ ਸ਼ਰਮਾ ਨਾਲ ਕੀਤਾ ਗਿਆ ਸੀ।

ਜਿੱਥੇ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਉਥੇ ਹੀ ਬੀਤੀ ਰਾਤ ਉਨ੍ਹਾਂ ਵੱਲੋਂ ਕਮਰੇ ਵਿੱਚ ਸ਼ੋਰ ਸ਼ਰਾਬਾ ਸੁਣ ਕੇ ਜਦੋਂ ਜਾ ਕੇ ਦੇਖਿਆ ਗਿਆ ਤਾਂ ਕਮਰੇ ਦੀ ਕੰਧ ਖ਼ੂਨ ਨਾਲ ਲੱਥ-ਪੱਥ ਸੀ ਅਤੇ ਬੱਚੀ ਵੀ ਖੂਨ ਨਾਲ ਲੱਥ ਪੱਥ ਪਈ ਸੀ। ਜਿਨ੍ਹਾਂ ਵੱਲੋਂ ਬੱਚੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਬੱਚੀ ਦੇ ਮਾਤਾ-ਪਿਤਾ ਘਰ ਤੋਂ ਫ਼ਰਾਰ ਹਨ। ਉਥੇ ਹੀ ਪੁਲੀਸ ਨੇ ਬੱਚੀ ਦੇ ਦਾਦਾ ਅਤੇ ਦਾਦੀ ਦੇ ਬਿਆਨਾਂ ਉਪਰ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦਾਦੀ ਵੱਲੋਂ ਬੱਚੀ ਦੇ ਮਾਤਾ-ਪਿਤਾ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।



error: Content is protected !!