BREAKING NEWS
Search

ਪੰਜਾਬ ਚ 15 ਸਾਲਾਂ ਦੇ ਮੁੰਡੇ ਨੂੰ ਏਦਾਂ ਮੌਤ ਖਿੱਚ ਕੇ ਆਈ ਆਪਣੇ ਕੋਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿੱਚ ਕਰੋਨਾ ਦੇ ਚਲਦਿਆਂ ਬਹੁਤ ਸਾਰੇ ਲੋਕ ਇਸ ਦੁਨੀਆਂ ਤੋਂ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਇਸੇ ਤਰ੍ਹਾਂ ਹੀ ਜਾਰੀ ਹੈ। ਕਰੋਨਾ ਦੇ ਨਾਲ ਹੀ ਰੋਜ਼ਾਨਾ ਜ਼ਿੰਦਗੀ ਵਿੱਚ ਹੋਣ ਵਾਲੀਆ ਦੁਰਘਟਨਾਵਾਂ ਨੇ ਵੀ ਇਸ ਮੌਤ ਦਰ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਤੋਂ ਕੁਝ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹਰ ਰੋਜ਼ ਵਾਪਰ ਰਹੀਆਂ ਇਨ੍ਹਾਂ ਦੁਰਘਟਨਾਵਾਂ ਨਾਲ ਮਰਨ ਵਾਲਿਆ ਵਿੱਚ ਨੌਜਵਾਨਾਂ ਦੀ ਗਿਣਤੀ ਵੱਧ ਹੁੰਦੀ ਹੈ।

ਨੌਜਵਾਨ ਪੀੜ੍ਹੀ ਬੇਖੌਫ਼ ਹੋ ਕੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਅਤੇ ਅਤੇ ਟੌਹਰ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਤੋਂ ਹੱਥ ਧੋ ਬੈਠਦੀ ਹੈ ਜਿਸਦਾ ਖਾਮਿਆਜ਼ਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਕੁਝ ਖ-ਤ-ਰ-ਨਾ-ਕ ਜਗ੍ਹਾ ਤੇ ਜਾਣ ਲਈ ਮਨਾਹੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਸਰਕਾਰ ਦੀ ਗੱਲ ਨੂੰ ਅਣਗੌਲਿਆਂ ਕਰਕੇ ਲੋਕ ਹਵਾਬਾਜ਼ੀ ਕਰਦੇ ਹੋਏ ਆਪਣੀ ਜਾਨ ਨੂੰ ਜੋ-ਖ-ਮ ਵਿੱਚ ਪਾ ਕੇ ਇਹਨਾਂ ਜਗਾਂਵਾਂ ਤੇ ਚਲੇ ਜਾਂਦੇ ਹਨ ਅਤੇ ਕਿਸੇ ਭਿ-ਆ-ਨ-ਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਪੁਲਿਸ ਵੱਲੋਂ ਇਨ੍ਹਾਂ ਜਗਰਾਵਾਂ ਤੇ ਕਾਫੀ ਪੁਖ਼ਤਾ ਇੰਤਜ਼ਾਮ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਪੰਜਾਬ ਦੇ ਸੱਤਲੁਜ ਦਰਿਆ ਵਿਚ ਹੋਈ ਮੌਤ ਦੀ ਇੱਕ ਅਜਿਹੀ ਹੀ ਦੁਰਘਟਨਾ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਮਲਵਾਲਾ ਉਰਫ਼ ਚੰਦੇਵਾਲੀ ਦਾ ਰਹਿਣ ਵਾਲੇ ਜਾਰਗ ਦਾ ਲੜਕਾ ਨਸੀਬ ਸਿੰਘ ਜਿਸ ਦੀ ਉਮਰ 15 ਵਰ੍ਹੇ ਦੱਸੀ ਜਾ ਰਹੀ ਹੈ, ਉਹ ਕਸਬਾ ਆਰਿਫ਼ਕੇ ਦੇ ਨਜ਼ਦੀਕ ਪੈਂਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਵਿਖੇ ਆਪਣੇ ਕੁਝ ਦੋਸਤਾਂ ਨਾਲ ਮੇਲਾ ਵੇਖਣ ਵਾਸਤੇ ਗਿਆ ਹੋਇਆ ਸੀ।

ਉਥੇ ਨਸੀਬ ਸਿੰਘ ਆਪਣੇ ਪੰਜ ਦੋਸਤਾਂ ਨਾਲ ਲਾਗੇ ਪੈਂਦੇ ਸਤਲੁਜ ਦਰਿਆ ਵਿੱਚ ਨਹਾਉਣ ਵਾਸਤੇ ਗਿਆ ਸੀ ਅਤੇ ਅਚਾਨਕ ਹੀ ਉਹ ਕਿਸੇ ਵਜ੍ਹਾ ਕਾਰਨ ਸਤਲੁਜ ਦਰਿਆ ਵਿੱਚ ਰੁੜ੍ਹ ਗਿਆ। ਪੰਦਰਾਂ ਵਰ੍ਹੇ ਦੇ ਇਸ ਲੜਕੇ ਨੂੰ ਮੌਤ ਮੇਲਾ ਦੇਖਣ ਦੇ ਬਹਾਨੇ ਸਤਲੁਜ ਦਰਿਆ ਤੇ ਖਿੱਚ ਲਿਆਈ।



error: Content is protected !!