ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ , ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ:ਲੁਧਿਆਣਾ ‘ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਲੁਧਿਆਣਾ ਦੀ ਸਿੱਧਵਾਂ ਨਹਿਰ ‘ਚ ਇਕ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਲੜਕੀ ਸਮੇਤ 4 ਜਾਣਿਆ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੀ ਪਛਾਣ ਕਸ਼ਿਸ਼ ਅਰੋੜਾ ,ਲੜਕੀ ਸਾਨਿਆ ,ਦੇਵੇਸ਼ ਅਤੇ ਭਵਨੀਤ ਵਜੋਂ ਹੋਈ ਹੈ।ਇਨ੍ਹਾਂ ਵਿੱਚ ਲੜਕੀ ਸਾਨਿਆ ਅਤੇ ਨੌਜਵਾਨ ਭਵਨੀਤ ਸਕੇ ਭੈਣ-ਭਰਾ ਸਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ।ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚ ਬਾਹਰ ਕੱਢ ਲਿਆ ਹੈ।ਜਿਸ ਤੋਂ ਬਾਅਦ ਪੁਲਿਸ ਨੇ ਚਾਰਾਂ ਨੂੰ ਹਸਪਤਾਲਾਂ ਭੇਜਿਆ ਪਰ ਉੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।
ਦੱਸ ਦੇਈਏ ਕਿ ਇਸ ਵਿੱਚ ਸਾਨਿਆ, ਭਵਨੀਤ ,ਕਸ਼ਿਸ਼ ਅਰੋੜਾ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਦੇਵੇਸ਼ ਲਖਨਊ ਦਾ ਰਹਿਣ ਵਾਲਾ ਸੀ ਅਤੇ ਅਤੇ 2 ਦਿਨ ਪਹਿਲਾਂ ਹੀ ਲੁਧਿਆਣਾ ‘ਚ ਆਈਲੈਟਸ ਕਰਨ ਲਈ ਆਇਆ ਸੀ।
ਤਾਜਾ ਜਾਣਕਾਰੀ