BREAKING NEWS
Search

ਪੰਜਾਬ ਚ ਹੋਇਆ ਅਨੋਖਾ ਵਿਆਹ ਫੇਸਬੁੱਕ ਦੀ ਦੋਸਤੀ ਤੋਂ ਵਿਆਹ ਤਕ ਦਾ ਸਫ਼ਰ , ਅਮਰੀਕਾ ਤੋਂ ਆ ਗੋਰੀ ਨੇ ਲਈਆਂ ਲਾਵਾਂ – ਦੇਖੋ ਤਸਵੀਰਾਂ

ਆਈ ਤਾਜ਼ਾ ਵੱਡੀ ਖਬਰ 

ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਜਿੱਥੇ ਸਿਆਣੇ ਸੱਚ ਆਖਦੇ ਹਨ ਕੇ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਹੈ। ਤੇ ਉਥੇ ਹੀ ਇਹ ਵੀ ਆਖਿਆ ਜਾਂਦਾ ਹੈ ਕੇ ਜੋੜੀਆਂ ਉਪਰ ਵਾਲਾ ਬਣਾ ਕੇ ਭੇਜਦਾ ਹੈ। ਜਿਥੇ ਸੰਜੋਗ ਜਿੱਥੇ ਲਿਖਿਆ ਹੁੰਦਾ ਹੈ ਰੱਬ ਉਸਨੂੰ ਮਿਲਣ ਲਈ ਕੋਈ ਨਾ ਕੋਈ ਰਸਤਾ ਕੱਢ ਲੈਂਦਾ ਹੈ। ਜਿੱਥੇ ਬਹੁਤ ਸਾਰੀਆਂ ਅਜਿਹੀਆਂ ਯਾਦਾਂ ਜੁੜੀਆਂ ਕਈ ਲੋਕਾਂ ਲਈ ਮਿਸਾਲ ਬਣ ਜਾਂਦੀਆਂ ਹਨ ਉਥੇ ਹੀ ਵਿਆਹ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ ਕਿ ਕਿਸੇ ਦੀ ਕਿਸਮਤ ਤੇ ਰੱਬ ਇਸ ਤਰ੍ਹਾਂ ਮਿਹਰਬਾਨ ਹੋ ਸਕਦਾ ਹੈ। ਜਿੱਥੇ ਸੱਤ ਸਮੁੰਦਰਾਂ ਤੋਂ ਪਾਰ ਇਨਸਾਨ ਦਾ ਪਿਆਰ ਉਸ ਨੂੰ ਖਿੱਚ ਕੇ ਲੈ ਆਉਂਦਾ ਹੈ।

ਪੰਜਾਬ ਵਿੱਚ ਅਜਿਹੇ ਕਈ ਮਾਮਲਾ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਜਿੱਥੇ ਵਿਦੇਸ਼ੀ ਗੋਰਿਆਂ ਵੱਲੋਂ ਪੰਜਾਬ ਆ ਕੇ ਸਿੱਖ ਪਰੰਪਰਾਵਾਂ ਦੇ ਅਨੁਸਾਰ ਵਿਆਹ ਕਰਵਾਉਣਾ ਪਸੰਦ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਅਨੋਖਾ ਵਿਆਹ ਹੋਇਆ ਹੈ ਜੋ ਫੇਸਬੁੱਕ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਵਿਆਹ ਤਕ ਦੇ ਸਫਰ ਤੱਕ ਪਹੁੰਚਾ ਹੈ ਅਤੇ ਗੋਰੀ ਨੇ ਅਮਰੀਕਾ ਤੋਂ ਆ ਕੇ ਲਾਵਾਂ ਲਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਪੂਰਥਲਾ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਲਵਲੀ ਦਾ ਅਮਰੀਕਾ ਦੀ ਰਹਿਣ ਵਾਲੀ ਇਕ ਗੋਰੀ ਨਾਲ ਇੱਕ ਸਾਲ ਪਹਿਲਾਂ ਰਾਬਤਾ ਫੇਸਬੁੱਕ ਦੇ ਜ਼ਰੀਏ ਕਾਇਮ ਹੋਇਆ ਸੀ।

ਜਿੱਥੇ ਉਨ੍ਹਾਂ ਦੀ ਇਹ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਤਬਦੀਲ ਹੋ ਗਈ ਅਤੇ ਗੋਰੀ ਸੱਤ ਸਮੁੰਦਰਾਂ ਤੋਂ ਪਾਰ ਉਸ ਨਾਲ ਵਿਆਹ ਕਰਵਾਉਣ ਵਾਸਤੇ ਅਮਰੀਕਾ ਤੋਂ ਪੰਜਾਬ ਦੇ ਕਪੂਰਥਲਾ ਲਵਪ੍ਰੀਤ ਸਿੰਘ ਲਵਲੀ ਦੇ ਘਰ ਪਹੁੰਚ ਗਈ। ਜਿੱਥੇ ਦੋਹਾਂ ਵੱਲੋਂ ਗੁਰਮਰਯਾਦਾ ਦੇ ਅਨੁਸਾਰ ਅਨੰਦ ਕਾਰਜ ਕਰਵਾਏ ਗਏ ਹਨ। ਅਤੇ ਦੋਨੋਂ ਹੀ ਬਹੁਤ ਖੁਸ਼ ਹਨ ਅਤੇ ਲੜਕੇ ਦਾ ਪਰਿਵਾਰ ਵੀ ਖ਼ੁਸ਼ੀ ਵਿੱਚ ਖੀਵਾ ਹੋ ਰਿਹਾ ਹੈ।

ਲੜਕੇ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਧੀਆਂ ਵਾਂਗ ਰੱਖ ਰਹੇ ਹਨ ਅਤੇ ਉਹ ਵੀ ਸਭ ਨੂੰ ਬਹੁਤ ਪਿਆਰ ਕਰ ਰਹੀ ਹੈ। ਉੱਥੇ ਹੀ ਇਸ ਵਿਆਹ ਵਾਲੇ ਮੁੰਡੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ ਭਾਸ਼ਾ ਨੂੰ ਲੈ ਕੇ ਉਨ੍ਹਾਂ ਵਿੱਚ ਕੁਝ ਮੁਸ਼ਕਿਲ ਹੈ ਪਰ ਹੌਲੀ ਹੌਲੀ ਉਹ ਵੀ ਦੂਰ ਹੋ ਜਾਵੇਗੀ।



error: Content is protected !!