ਹੁਣੇ ਆਈ ਤਾਜਾ ਵੱਡੀ ਖਬਰ
ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਦੁਪਹਿਰ 1 ਵਜੇ ਦੇ ਕਰੀਬ ਸਕੂਲ ਵੈਨ ਵਿਚ ਛੋਟਾ ਹਾਥੀ ਵੱਜ ਗਿਆ ਜਿਸ ਕਾਰਨ 4 ਸਕੂਲੀ ਬੱਚਿਆਂ,1 ਔਰਤ ਸਣੇ 8 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟਾ ਹਾਥੀ ਵਿਚ ਸਵਾਰ ਹੋ ਕੇ ਅਮਨਦੀਪ ਬਾਂਸਲ ਵਾਸੀ ਬਰਨਾਲਾ ਅਪਣੇ ਸਾਥੀ ਹਰਸੀ ਨਾਲ ਰਾਮਪੁਰਾ ਜਾ ਰਿਹਾ ਸੀ
ਕਿ ਅਚਾਨਕ ਹੀ ਛੋਟੇ ਹਾਥੀ ਦਾ ਸੰਤੁਲਨ ਵਿਗੜ ਗਿਆ ਅਤੇ ਡਿਵਾਇਡਰ ਨਾਲ ਵਜਦੇ ਹੋਏ ਉਸ ਦੀ ਉਹ ਸਕੂਲ ਵੈਨ ਨਾਲ ਵੱਜ ਗਿਆ ਅਤੇ ਵੈਨ ਪਲਟ ਗਈ। ਵੈਨ ‘ਚ ਸਵਾਰ 15 ਬੱਚਿਆਂ ਚੋਂ 4 ਬੱਚੇ ਜ਼ਖਮੀ ਹੋ ਗਏ। ਜਦੋਂ ਇਸ ਘਟਨਾ ਬਾਰੇ ਸ਼ਹਿਰ ‘ਚ ਪਤਾ ਲੱਗਾ ਤਾਂ ਬੱਚਿਆਂ ਦੇ ਮਾਪੇ ਘਟਨਾ ਥਾਂ ‘ਤੇ ਪੁੱਜਣੇ ਸ਼ੁਰੂ ਹੋ ਗਏ।
ਇਸ ਘਟਨਾ ‘ਚ ਬੱਚਿਆਂ ਤੋਂ ਇਲਾਵਾ ਵੈਨ ਡਰਾਇਵਰ ਹਰਭਜਨ ਸਿੰਘ, ਵੈਨ ‘ਚ ਬੱਚਿਆਂ ਦੀ ਦੇਖਭਾਲ ਕਰਨ ਲਈ ਰੱਖੀ ਸੇਵਾਦਾਰ ਮੂਰਤੀ ਦੇਵੀ ਵਾਸੀ ਤਪਾ ਅਤੇ ਛੋਟੇ ਹਾਥੀ ‘ਚ ਸਵਾਰ ਲੋਕ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖਲ ਕਰਵਾਇਆ ਗਿਆ।
ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁੱਖੀ ਜਸਵਿੰਦਰ ਸਿੰਘ ਢੀਂਡਸਾ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਦੋਵਾਂ ਵ੍ਹੀਕਲਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜਾ ਜਾਣਕਾਰੀ