ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਚ ਹੁਣੇ ਹੁਣੇ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਹੋਇਆ ਭਿਆਨਕ ਹਾਦਸਾ ਅਤੇ
ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਖੇਤਾਂ ‘ਚ ਪਲਟੀ ,ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਬਾਹਰ :ਰੂਪਨਗਰ : ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਨਾਲ ਸੜਕਾਂ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ ਅਤੇ ਸੜਕਾਂ ਦੇ ਦੋਵੋਂ ਪਾਸਿਆਂ ਤੋਂ ਮਿੱਟੀ ਖੁਰ ਕੇ ਟੋਏ ਪੈ ਗਏ ਹਨ , ਜੋ ਕਈ ਸੜਕ ਹਾਦਸਿਆਂ ਦਾ ਕਰਨ ਬਣਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਰੂਪਨਗਰ ਦੇ ਪਿੰਡ ਮਾਜਰੀ ਤੋਂ ਸਾਹਮਣੇ ਆਇਆ ਹੈ।
ਇਸ ਦੌਰਾਨ ਅੱਜ ਪਿੰਡ-ਮਾਜਰੀ ਜੱਟਾਂ-ਗਰੇਵਾਲ ਸੜਕ ‘ਤੇ ਇੱਕ ਸਕੂਲ ਬੱਸ ਸੰਤੁਲਨ ਵਿਗੜਨ ਕਾਰਨ ਝੋਨੇ ਦੇ ਖੇਤਾਂ ‘ਚ ਪਲਟ ਗਈ ਹੈ। ਇਸ ਹਾਦਸੇ ਦੇ ਕਾਰਨ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਹਿ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਬੱਸ ‘ਚ ਸਵਾਰ 24 ਬੱਚਿਆਂ ਦਾ ਬਚਾਅ ਹੋ ਗਿਆ ਹੈ ਅਤੇ ਬੱਸ ਡਰਾਈਵਰ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਪਿੰਡ ਗਰੇਵਾਲ ਜਾ ਰਹੀ ਸੀ। ਇਸ ਦੌਰਾਨ ਸਾਹਮਣਿਓਂ ਇਕ ਸਕੂਟਰ ਚਾਲਕ ਆ ਗਿਆ ਅਤੇ ਬੱਸ ਦਾ ਸੰਤੁਲਨ ਵਿਗੜਨ ਕਰ ਕੇ ਬੱਸ ਖੇਤਾਂ ਵੱਲ ਪਲਟ ਗਈ। ਇਸ ਦੌਰਾਨ ਬੱਸ ਮਾਲਕ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ।
ਤਾਜਾ ਜਾਣਕਾਰੀ