ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਚ ਹੁਣੇ ਹੁਣੇ ਆਹ ਦੇਖੋ ਸ਼ਮਸ਼ਾਨਘਾਟ ਚ ਕੀ ਹੋ ਗਿਆ
ਅੰਮ੍ਰਿਤਸਰ ਦਾ ਸ਼ਮਸਾਨ ਘਾਟ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਇਕ ਔਰਤ ਦੇ ਸਸਕਾਰ ‘ਤੇ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ‘ਤੇ ਬਲਦੀ ਚਿਤਾ ਤੋਂ ਲੱਕੜਾਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਗੇਟ ਖਜ਼ਾਨਾ ਦਾ ਹੈ, ਜਿਥੇ ਬੀਤੇ ਦਿਨ ਇਕ ਸੰਜਨਾ ਨਾਮ ਦੀ ਵਿਅਹੁਤਾ ਨੇ ਪੱਖੇ ਨਾਲ ਖੁਰਕੁਸ਼ੀ ਕਰ ਲਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਸਨ ਕਿ ਸੰਜਨਾ ਦਾ ਪਤੀ ਤੇ ਜੇਠ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ,
ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅੱਜ ਜਦੋਂ ਉਸ ਦਾ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਲੜਕੇ ਦੇ ਰਿਸ਼ਤੇਦਾਰਾਂ ਸਮੇਤ ਹੋਰ ਇਲਾਕਾ ਵਾਸੀ ਸਸਕਾਰ ‘ਚ ਸ਼ਾਮਲ ਹੋਣ ਪਹੁੰਚੇ। ਇਸੇ ਦੌਰਾਨ ਲੜਕੇ ਵਾਲੇ ਉਨ੍ਹਾਂ ਨੂੰ ਦੇਖ ਕੇ ਭੜਕ ਗਏ ਤੇ ਉਨ੍ਹਾਂ ਨੇ ਬਲਦੀ ਚਿਤਾ ਦੀਆਂ ਲਕੜਾਂ ਨਾਲ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ,
ਜਿਸ ਕਾਰਨ ਚਾਰ ਔਰਤਾ ਸਮੇਤ 7 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਫਿਲਹਾਲ ਪੁਲਸ ਨੂੰ ਬਿਆਨ ਦੇ ਦਿੱਤੇ ਗਏ ਹਨ ਅਤੇ ਹਮਲਾਵਰਾਂ ‘ਤੇ ਕਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ