ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਹੀ ਵਾਪਰ ਰਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਲੋਕਾਂ ਦੀ ਮੌਤ ਬਹੁਤ ਸਾਰੇ ਵਾਪਰਨ ਵਾਲੇ ਸੜਕ ਹਾਦਸਿਆਂ, ਕੁਦਰਤੀ ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਜਾ ਰਹੀ ਹੈ। ਉਥੇ ਹੀ ਅਪਰਾਧਿਕ ਘਟਨਾਵਾਂ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਧੇਰੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਦੇ ਚਲਦਿਆਂ ਹੋਇਆਂ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਅਜਿਹੇ ਮਾਮਲਿਆਂ ਦੇ ਸਾਹਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ।
ਹੁਣ ਪੰਜਾਬ ਵਿੱਚ ਬਾਲੀਵੁੱਡ ਫਿਲਮਾਂ ਤੋਂ ਇਹ ਤਰੀਕਾ ਸਿੱਖ ਕੇ ਭਿਆਨਕ ਮੌਤ ਦਾ ਨਾਚ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ । ਜਿਥੇ ਇਕ ਵਿਅਕਤੀ ਵੱਲੋਂ ਲੜਕੀਆਂ ਨੂੰ ਆਪਣੇ ਪਿਆਰ ਦੇ ਚੁੰਗਲ ਵਿਚ ਫਸਾ ਕੇ ਉਨ੍ਹਾਂ ਨੂੰ ਹਾਲੀਵੁੱਡ ਫਿਲਮਾਂ ਤੋਂ ਦੇਖ ਕੇ ਨਾਈਟਰੋਜਨ ਗੈਸ ਦੀ ਵਰਤੋਂ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਰਿਹਾ। ਉਸ ਵੱਲੋਂ ਇਹ ਤਰੀਕਾ ਫਿਲਮਾਂ ਨੂੰ ਦੇਖ ਕੇ ਹੀ ਵਰਤਿਆ ਗਿਆ ਹੈ।
ਬੀਤੇ ਦਿਨੀਂ ਬਠਿੰਡਾ ਦੀ ਲੜਕੀ ਸਿੰਦਰਪਾਲ ਕੌਰ ਦੀ ਹੱਤਿਆ ਉਸ ਦੇ ਮੰਗੇਤਰ ਪਟਿਆਲਾ ਦੇ ਰਹਿਣ ਵਾਲੇ ਨਵਇੰਦਰਪ੍ਰੀਤ ਸਿੰਘ ਵੱਲੋਂ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਆਪਣੇ ਡਰਾਇੰਗ ਰੂਮ ਵਿਚ ਦਬਾ ਦਿੱਤੀ ਗਈ ਸੀ। ਪੁਲੀਸ ਵੱਲੋਂ ਜਿੱਥੇ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ,ਤਾਂ ਉਸ ਵਲੋ ਦੱਸਿਆ ਗਿਆ ਕਿ ਉਸ ਵੱਲੋਂ ਕਈ ਥਿਰਲਰ ਫਿਲਮਾਂ ਵੇਖ ਕੇ ਸਿੰਦਰਪਾਲ ਤੇ ਸੁਖਦੀਪ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਗਈ ਸੀ।
ਜਿਸ ਤੋਂ ਬਾਅਦ ਉਸ ਵੱਲੋਂ 20 ਸਤੰਬਰ ਨੂੰ ਨਾਇਟਰੋਜਨ ਸਲੰਡਰ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਪਤਨੀ ਸੁਖਦੀਪ ਨੂੰ ਆਖਿਆ ਗਿਆ ਕਿ ਆਕਸੀਜਨ ਲੈਣ ਨਾਲ ਬੱਚੇ ਦਾ ਵਿਕਾਸ ਹੁੰਦਾ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਨੂੰ ਆਖ ਦਿੱਤਾ ਗਿਆ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਨਵਇੰਦਰ ਦਾ ਪਹਿਲਾ ਵਿਆਹ ਸੁਖਦੀਪ ਕੌਰ ਨਾਲ ਹੋਇਆ ਸੀ।
Home ਤਾਜਾ ਜਾਣਕਾਰੀ ਪੰਜਾਬ ਚ ਹਾਲੀਵੁੱਡ ਫਿਲਮਾਂ ਤੋਂ ਇਹ ਤਰੀਕਾ ਸਿੱਖ ਕੇ ਕੀਤਾ ਮੌਤ ਦਾ ਭਿਆਨਕ ਨਾਚ – ਸੁਣ ਰਹਿ ਜਾਵੋਂਗੇ ਹੈਰਾਨ
ਤਾਜਾ ਜਾਣਕਾਰੀ