BREAKING NEWS
Search

ਪੰਜਾਬ ਚ ਸੰਘਣੀ ਧੁੰਦ ਕਾਰਨ ਹੋਇਆ ਦਰਜਨਾਂ ਗੱਡੀਆਂ ਦਾ ਭਾਰੀ ਐਕਸੀਡੈਂਟ, ਦੇਖੋ ਹਾਦਸੇ ਦਾ ਲਾਇਵ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ‘ਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਠੰਡ ਕਾਰਨ ਜਿੱਥੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਧੁੰਦ ਵੀ ਪੈਣ ਲਗ ਗਈ ਹੈ। ਸਵੇਰੇ ਸੜਕਾਂ ‘ਤੇ ਇਹਨੀਂ ਧੁੰਦ ਹੁੰਦੀ ਹੈ ਕਿ ਕੁਝ ਵੀ ਨਜ਼ਰ ਨਹੀਂ ਆਉਂਦਾ। ਵਿਸਿਬਿਲਟੀ ਬਿਲਕੁਲ ਹੀ ਜ਼ੀਰੋ ਹੋ ਜਾਂਦੀ ਹੈ।  ਧੁੰਦ ਕਾਰਨ ਹੁਣ ਹਾਦਸੇ ਵੀ ਹੋਣੇ ਸ਼ੁਰੂ ਹੋ ਗਏ ਹਨ। ਇਹਨਾਂ ਹਾਦਸਿਆਂ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਪਟਿਆਲਾ ਦੇ ਪਿੰਡ ਸਰਾਏ ਬੰਜਾਰਾ ਨੇੜੇ ਵਾਪਰਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ, ਜਿਸ ਦੌਰਾਨ ਦਰਜਨ ਤੋ ਵੱਧ ਗੱਡੀਆਂ ਟਕਰਾਈਆਂ।ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਤੋਂ ਬਾਅਦ ਰੋਡ ‘ਤੇ ਜਾਮ ਲੱਗ ਗਿਆ ਅਤੇ ਲੋਕਾ ਨੂੰ ਵਾਹਨ ਲੈ ਕੇ ਸੜਕਾਂ ਤੇ ਨਿਕਲਨਾ ਮੁਸ਼ਕਿਲ ਹੋ ਰਿਹਾ ਹੈ।

ਘਟਨਾ ਦਾ ਪਤਾ ਚਲਦੇ ਹੀ ਸਥਾਨਕ ਲੋਕਾਂ ਦੀ ਭੀੜ ਜਮਾਂ ਹੋ ਗਈ ਤੇ ਲੋਕਾਂ ਨੇ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ, ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।ਜੰਮੂ ਕਸ਼ਮੀਰ ਅਤੇ ਹਿਮਾਚਲ ‘ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ‘ਚ ਵੱਡੀ ਮਾਤਰਾ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਮੌਸਮ ਵਿਭਾਗ ਮੁਤਾਬਕ ਠੰਢੀਆਂ ਹਵਾਵਾਂ ਚੱਲਣ ਨਾਲ ਠੰਡ ਹੋਰ ਵਧੇਗੀ। ਪੰਜਾਬ ਹਿਮਾਚਲ ਪ੍ਰਦੇਸ਼ ਸਮੇਤ ਬਾਕੀ ਸੂਬਿਆਂ ‘ਚ ਠੰਡ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਥੇ ਹੀ ਜੰਮੂ-ਕਸ਼ਮੀਰ ‘ਚ ਵੀ ਲੋਕੀ ਠੰਡ ਦੀ ਚਪੇਟ ‘ਚ ਹਨ। ਕਸ਼ਮੀਰ ‘ਚ ਬਰਫਬਾਰੀ ਵੀ ਹੋਈ ਹੈ। ਕਸ਼ਮੀਰ ਦੇ ਉਚੇਰੇ ਇਲਾਕਿਆਂ ‘ਚ ਤਾਪਮਾਨ ਵੀ ਡਿਗ ਗਿਆ ਹੈ।



error: Content is protected !!