BREAKING NEWS
Search

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਚੋਰ ਤੇ ਲੁਟੇਰੇ ਬਿਨਾਂ ਕਿਸੇ ਡਰ ਤੇ ਖੌਫ ਤੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸੁਨਿਆਰੇ ਦੀ ਦੁਕਾਨ ਵਿੱਚ ਡਾਕਾ ਪਿਆ ਤੇ ਇੱਥੇ ਲੁਟੇਰੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫਰਾਰ ਹੋ ਗਏ l ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਵਿੱਚ ਕੰਮ ਕਰਨ ਵਾਲੇ ਕਾਰੀਗਰਾਂ ਨੇ ਅੱਜ ਸਵੇਰੇ 8:30 ਵਜੇ ਦੁਕਾਨ ਖੋਲ੍ਹੀ ਗਈ ਸੀ, ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਹਦੇ ਕੋਲ ਸੋਨੇ ਦੀ ਜਾਂਚ ਕਰਵਾਉਣ ਆਉਂਦੇ ਹਨ ਅਤੇ ਮੌਕਾ ਪਾਕੇ ਉਸ ‘ਤੇ ਹਮਲਾ ਕਰ ਉਸ ਨੂੰ ਟੇਪ ਦੇ ਨਾਲ ਬੰਧਕ ਬਣਾ ਕੇ 1 ਕਿਲੋ ਸੋਨਾ ਅਤੇ ਚਾਂਦੀ ਅਤੇ 23 ਲੱਖ ਰੁਪਇਆ ਕੈਸ਼ ਲੈਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ l

ਇਨਾ ਹੀ ਨਹੀਂ ਸਗੋਂ ਇਹ ਚੋਰ ਤੇ ਲੁਟੇਰੇ ਇੰਨੇ ਜਿਆਦਾ ਟੇਸ ਤੇ ਛਾਤਰ ਸਨ ਉਹ ਜਾਂਦੇ ਜਾਂਦੇ ਆਪਣੇ ਨਾਲ CCTV ਦੇ DVR ਵੀ ਲੈ ਕੇ ਫਰਾਰ ਹੋ ਗਏ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੇ ਗਈ ਹੈ।

ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ DSP ਸਿਟੀ ਅਮਰ ਨਾਥ ਨੇ ਦੱਸਿਆ ਹੈ ਕਿ ਇਸ ਦੁਕਾਨ ਦਾ ਮਾਲਿਕ ਪਿੰਡ ਗਿਆ ਹੋਇਆ ਸੀ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁਟ ਦੀ ਘਟਨਾ ਹੋਈ ਹੈ l ਉਸ ਦੇ ਦੱਸਣ ਮੁਤਾਬਕ ਸਭ ਕੁਛ ਨੋਟ ਕਰ ਲਿਆ ਗਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਣਾ ਜਰੂਰੀ ਹੈ ਕਿ ਮਾਮਲਾ ਸ਼ੱਕੀ ਹੈ ਜਾਂ ਸਹੀ।

ਫਿਲਹਾਲ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਅਸੁਰੱਖਤ ਮਾਹੌਲ ਪੈਦਾ ਕਰ ਦਿੱਤਾ ਹੈ l ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ l



error: Content is protected !!