BREAKING NEWS
Search

ਪੰਜਾਬ ਚ ਵਿਦਿਆਰਥੀਆਂ ਦੀ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ , ਆਸ ਪਾਸ ਦੇ ਲੋਕਾਂ ਅਤੇ ਪੁਲਿਸ ਵਲੋਂ ਰਾਹਤ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਸਾਰੇ ਲੋਕਾਂ ਵੱਲੋਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਪਰ ਸਿੱਖ ਧਰਮ ਨੂੰ ਸੱਭ ਪਾਸੇ ਵਧੇਰੇ ਮਹੱਤਤਾ ਦਿਤੀ ਜਾਂਦੀ ਹੈ। ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਵ ਭਰ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਹੁਣ ਜਿੱਥੇ ਗਰਮੀ ਦੇ ਵਿਚ ਬਹੁਤ ਸਾਰੇ ਸੂਬਿਆਂ ਦੇ ਲੋਕ ਘੁੰਮਣ ਵਾਸਤੇ ਪਹਾੜੀ ਖੇਤਰਾਂ ਵਿੱਚ ਜਾ ਰਹੇ ਹਨ। ਹਿਮਾਚਲ ਪ੍ਰਦੇਸ਼ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਜਗ੍ਹਾ ਹੈ। ਪਰ ਬਹੁਤ ਸਾਰੇ ਯਾਤਰੀਆਂ ਨਾਲ ਸਫ਼ਰ ਦੇ ਦੌਰਾਨ ਕਈ ਤਰ੍ਹਾਂ ਦੇ ਸੜਕ ਹਾਦਸੇ ਵਾਪਰ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ।

ਜਿੱਥੇ ਬਹੁਤ ਸਾਰੇ ਵਿਦਿਆਰਥੀ ਵੀ ਆਪਣੇ ਵਿਦਿਅਕ ਅਦਾਰਿਆਂ ਦੇ ਨਾਲ ਵੱਖ ਵੱਖ ਸੂਬਿਆਂ ਅੰਦਰ ਘੁੰਮਣ ਲਈ ਜਾਂਦੇ ਹਨ। ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਅੱਜ ਇਥੇ ਵਿਦਿਆਰਥੀਆਂ ਦੀ ਭਰੀ ਬੱਸ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਲੋਕਾਂ ਅਤੇ ਪੁਲਿਸ ਵੱਲੋਂ ਰਾਹਤ ਕਾਰਜ ਕੀਤੇ ਹਨ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਅੱਜ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਉਸ ਸਮੇਂ ਵਾਪਰਿਆ, ਜਦੋਂ ਇੱਕ ਵਿਦਿਆਰਥੀਆਂ ਦੀ ਭਰੀ ਹੋਈ ਬੱਸ ਅੰਮ੍ਰਿਤਸਰ ਜਾ ਰਹੀ ਸੀ।

ਉਸ ਸਮੇਂ ਅਚਾਨਕ ਹੀ ਬੱਸ ਦੇ ਅੱਗੇ ਇੱਕ ਗਾਂ ਦੇ ਆਉਣ ਕਾਰਨ ਬੱਸ ਚਾਲਕ ਵੱਲੋਂ ਉਸ ਗਾਂ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਤੋਂ ਸੰਤੁਲਨ ਗੁਆ ਲਿਆ ਗਿਆ ਅਤੇ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜੋ ਖੇਤਾਂ ਵਿੱਚ ਜਾ ਕੇ ਪਲਟ ਗਈ। ਬੱਸ ਵਿਚ ਸਵਾਰ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਚੀਕਾਂ ਸੁਣ ਕੇ ਦੂਰ-ਦੁਰਾਡੇ ਦੇ ਲੋਕ ਅਤੇ ਰਾਹਗੀਰ ਘਟਨਾ ਸਥਾਨ ਤੇ ਉਨ੍ਹਾਂ ਦੀ ਮਦਦ ਲਈ ਪਹੁੰਚੇ ਉਥੇ ਪੁਲਿਸ ਵੱਲੋਂ ਵੀ ਤੁਰੰਤ ਪਹੁੰਚ ਕਰਕੇ ਜ਼ਖ਼ਮੀਆਂ ਨੂੰ ਗੁਰਦਾਸਪੁਰ ਵਿੱਚ ਦਾਖ਼ਲ ਕਰਾਇਆ ਗਿਆ ਹੈ।

ਜਿੱਥੇ ਸਾਰਿਆ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਬੱਸ ਵਿਚ ਸਵਾਰ 24 ਵਿਦਿਆਰਥੀ ਅਤੇ ਅਧਿਆਪਕ ਸਾਰੇ ਕੇਰਲ ਦੇ ਰਹਿਣ ਵਾਲੇ ਹਨ। ਜੋ ਘੁੰਮਣ ਵਾਸਤੇ ਮਨਾਲੀ ਗਏ ਹੋਏ ਸਨ ਅਤੇ ਉਥੋਂ ਹੁਣ ਅੰਮ੍ਰਿਤਸਰ ਜਾ ਰਹੇ ਸਨ।



error: Content is protected !!