ਆਈ ਤਾਜ਼ਾ ਵੱਡੀ ਖਬਰ
ਹਰ ਰੋਜ਼ ਹੀ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਉਨ੍ਹਾਂ ਲੋਕਾਂ ਦੀਆਂ ਬਣਦੀਆਂ ਹਨ ਜੋ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ । ਕਈ ਲੋਕ ਸੜਕੀ ਹਾਦਸਿਆਂ ਦੌਰਾਨ ਆਪਣੀਆਂ ਜਾਨਾਂ ਗੁਆਉਂਦੇ ਹਨ ਤੇ ਕਈ ਲੋਕ ਅਪਾਹਜ ਹੋ ਜਾਂਦੇ ਹਨ । ਕੁਝ ਹਾਦਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਤੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਟਾਂਡਾ ਉੜਮੁੜ ਤੋਂ । ਜਿੱਥੇ ਸ੍ਰੀ ਹਰਗੋਬਿੰਦ ਰੋਡ ਤੇ ਬਿਆਸ ਦਰਿਆ ਪੁਲ ਨਜ਼ਦੀਕ ਅੱਜ ਦੁਪਹਿਰ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ । ਜਿਸ ਸੜਕ ਹਾਦਸੇ ਚ ਕਾਰ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ , ਜਦਕਿ ਉਨ੍ਹਾਂ ਦੀ ਕਾਰ ਵਿੱਚ ਸਵਾਰ ਉਨ੍ਹਾਂ ਦਾ ਪੁੱਤਰ ਬੁਰੀ ਤਰ੍ਹਾਂ ਦਿਨਾਂ ਜ਼ਖ਼ਮੀ ਹੋ ਗਿਆ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹਾਦਸਾ ਦੁਪਹਿਰ ਸਮੇਂ ਉਦੋਂ ਵਾਪਰਿਆ ਜਦੋਂ ਮਿਆਣੀ ਰੋਡ ਦਸੂਹਾ ਦੇ ਵਾਸੀ ਸਤਨਾਮ ਸਿੰਘ ਆਪਣੇ ਮਾਤਾ ਪਿਤਾ ਨਾਲ ਅੰਮ੍ਰਿਤਸਰ ਤੋਂ ਦਬਾਈ ਲੈ ਕੇ ਆ ਰਹੇ ਸੀ ਕਿ ਉਸੇ ਸਮੇਂ ਬਿਆਸ ਦਰਿਆ ਨੇਡ਼ੇ ਪਿੰਡ ਕੋਲੋ ਪਹੁੰਚੇ ਤਾ ਉਹ ਟਰੱਕ ਦੀ ਲਪੇਟ ਵਿੱਚ ਆ ਗਏ । ਹਾਦਸਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਉਨ੍ਹਾਂ ਦੀ ਕਾਰ ਦੇ ਪਰਖੱਚੇ ਉੱਡ ਗਏ ।
ਮੌਕੇ ਤੇ ਇਸ ਹਾਦਸੇ ਵਿੱਚ ਵਕੀਲ ਦੇ ਪਿਤਾ ਅਜੀਤ ਸਿੰਘ ਅਤੇ ਮਾਤਾ ਪਰਮਜੀਤ ਦੀ ਮੌਤ ਹੋ ਗਈ । ਜਦ ਕਿ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਜ਼ਖ਼ਮੀ ਹਾਲਤ ਚ ਵਕੀਲ ਸਤਨਾਮ ਸਿੰਘ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ,ਜਿੱਥੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਵੇਖਦਿਆਂ ਹੋਇਆ ਦਸੂਹਾ ਰੈਫਰ ਕਰ ਦਿੱਤਾ ਗਿਆ ।ਇਸ ਦਰਦਨਾਕ ਘਟਨਾ ਬਾਰੇ ਜਦੋਂ ਪੁਲੀਸ ਨੂੰ ਪਤਾ ਚੱਲਿਆ ਤਾਂ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਦੋਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਜ਼ਿਕਰਯੋਗ ਹੈ ਕਿ ਹਰ ਰੋਜ਼ ਅਜਿਹੇ ਹਾਦਸੇ ਵਧ ਰਹੇ ਹਨ, ਪਰ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਜਿਸ ਕਾਰਨ ਪ੍ਰਸ਼ਾਸਨ ਨੂੰ ਵੀ ਕੁਝ ਸਖ਼ਤੀ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ।

ਤਾਜਾ ਜਾਣਕਾਰੀ