ਆਈ ਤਾਜ਼ਾ ਵੱਡੀ ਖਬਰ
ਅੱਜਕਲ ਜਿੱਥੇ ਗਰਮੀ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਉਥੇ ਹੀ ਬਹੁਤ ਸਾਰੀਆਂ ਘਟਨਾਵਾਂ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਲੋਕਾਂ ਵੱਲੋਂ ਇਸ ਵਧ ਰਹੇ ਤਾਪਮਾਨ ਦੇ ਚਲਦਿਆਂ ਹੋਇਆਂ ਗਰਮੀ ਤੋਂ ਬਚਣ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਗਰਮੀ ਤੋਂ ਬਚਣ ਲਈ ਲੋਕਾਂ ਵੱਲੋਂ ਵਰਤੇ ਜਾਂਦੇ ਤਰੀਕੇ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਦੇ ਸਮਾਪਤ ਹੋਣ ਦੀ ਵਜਾ ਬਣ ਜਾਂਦੇ ਹਨ। ਬਹੁਤ ਸਾਰੇ ਲੋਕਾਂ ਦੀ ਮੌਤ ਸੜਕ ਹਾਦਸਿਆਂ , ਬਿਮਾਰੀਆਂ ਅਤੇ ਅਚਾਨਕ ਹੀ ਵਾਪਰਨ ਵਾਲੇ ਹਾਦਸੇ ਕਾਰਨ ਜਾ ਰਹੀ ਹੈ।
ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਪੜਦਾਦੀ ਦੇ ਭੋਗ ਤੇ ਬੱਚੇ ਦੀ ਹੋਈ ਦਰਦਨਾਕ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਿੰਡ ਬੱਜੋਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ 8 ਵੀ ਜਮਾਤ ਵਿੱਚ ਪੜ੍ਹਨ ਵਾਲਾ ਬੱਚਾ ਸੁਖਰਾਜ ਸਿੰਘ ਉਸ ਸਮੇਂ ਇਕ ਹਾਦਸੇ ਦੀ ਚਪੇਟ ਵਿਚ ਆ ਗਿਆ ਜਦੋਂ ਇਸ ਬੱਚੇ ਵੱਲੋਂ ਪੇਪਰ ਦੇ ਕੇ ਆਪਣੇ ਦੋਸਤਾਂ ਨਾਲ ਘਰ ਆਉਂਦੇ ਸਮੇਂ ਗਰਮੀ ਲੱਗਣ ਤੇ ਰਸਤੇ ਵਿਚ ਪਿੰਡ ਕਲਿਆਣ ਮੱਲਕਾ ਦੇ ਪੁਰਾਤਨ ਸ਼ਿਵ ਮੰਦਿਰ ਦੇ ਬਣੇ ਤਲਾਅ ਵਿੱਚ ਨਹਾਉਣ ਚਲਾ ਗਿਆ।
ਜਿੱਥੇ ਇਸ ਬੱਚੇ ਵੱਲੋਂ ਤਲਾਬ ਵਿੱਚ ਛਾਲ ਮਾਰੀ ਗਈ ਅਤੇ ਪਾਣੀ ਦੇ ਹੇਠਾਂ ਜੰਮੀ ਹੋਈ ਰੇਤ ਵਿੱਚ ਫਸਣ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਮੌਜੂਦ ਉਸਦੇ ਸਾਥੀ ਡਰ ਕੇ ਘਰਾਂ ਨੂੰ ਚਲੇ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਿਥੇ ਬੱਚੇ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਉਥੇ ਹੀ ਹਸਪਤਾਲ ਪਹੁੰਚਣ ਤੇ ਹਸਪਤਾਲ ਦੇ ਸਟਾਫ਼ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ।
ਉਦੋਂ ਉਸ ਬੱਚੇ ਦੀ ਪੜਦਾਦੀ ਦਾ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵੀ ਪੈ ਰਿਹਾ ਸੀ। ਉਸ ਸਮੇ ਇਕਲੌਤੇ ਪੜਪੋਤਰੇ ਦੀ ਮੌਤ ਹੋਣ ਦੀ ਖਬਰ ਮਿਲਦੇ ਹੀ ਪਰਵਾਰ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਅਤੇ ਭੋਗ ਤੋਂ ਬਾਅਦ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Home ਤਾਜਾ ਜਾਣਕਾਰੀ ਪੰਜਾਬ ਚ ਵਾਪਰਿਆ ਕਹਿਰ ਪੜਦਾਦੀ ਦੇ ਭੋਗ ਤੇ ਬੱਚੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ, ਪੂਰੇ ਇਲਾਕੇ ਚ ਛਾਈ ਸੋਗ ਦੀ ਲਹਿਰ

ਤਾਜਾ ਜਾਣਕਾਰੀ