ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬਟਾਲਾ -ਦਾਜ ਦੇ ਲਾਲਚ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਪੱਖੇ ਨਾਲ ਲਤਿਕਾ ਕੇ ਕੇ ਉਸਦੀ ਜੀਵਨ ਲੀਲਾ ਖਤਮ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਗੁਰਮੀਤ ਕੌਰ (40 ਸਾਲ) ਦਾ ਵਿਆਹ 2011 ਵਿਚ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਜਵਾ ਕਾਲੋਨੀ ਗੁਰਦਾਸਪੁਰ ਨਾਲ ਹੋਇਆ ਸੀ ।
ਉਸ ਦਾ ਇਕ 6 ਸਾਲਾਂ ਦਾ ਬੇਟਾ ਵੀ ਹੈ। ਵਿਆਹ ਦੇ ਸਮੇਂ ਅਸੀਂ ਆਪਣੀ ਹੈਸੀਅਤ ਮੁਤਾਬਿਕ ਆਪਣੀ ਭੈਣ ਨੂੰ ਦਾਜ ਦਿੱਤਾ ਸੀ ਪਰ ਕੁੱਝ ਸਮੇਂ ਬਾਅਦ ਹੀ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਤੋਂ ਹੋਰ ਦਾਜ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਅਕਸਰ ਉਸ ਦੀ ਭੈਣ ਨੂੰ ਬਹੁਤ ਤੰਗ ਕਰਦੇ ਸਨ।
ਉਸ ਦੀ ਭੈਣ ਕਰੀਬ 8 ਮਹੀਨੇ ਪਹਿਲਾਂ ਲੁਧਿਆਣੇ ਦੇ ਡੁਗਰੀ ਖੇਤਰ ਵਿਚ ਕਿਰਾਏ ‘ਤੇ ਆ ਕੇ ਰਹਿਣ ਲੱਗੀ ਪਰ ਉਥੇ ਵੀ ਉਸ ਦੇ ਪਤੀ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਜਾਰੀ ਰੱਖਿਆ। ਬੀਤੇ ਦਿਨ ਵੀ ਉਸ ਨੇ ਮੇਰੀ ਭੈਣ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ, ਬਾਅਦ ਵਿਚ ਉਸ ਦੀ ਲੋਥ ਨੂੰ ਪੱਖੇ ਨਾਲ ਲਟਕਾ ਦਿੱਤਾ।
ਸਾਨੂੰ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਪੁਲਸ ਨੇ ਲੋਥ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੱਖ ਦਿੱਤਾ ਹੈ। ਇਸ ਸਬੰਧੀ ਲੁਧਿਆਣਾ ਦੇ ਡੁਗਰੀ ਥਾਣੇ ਦੀ ਐੱਸ. ਆਈ. ਜਸਬੀਰ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦਰਬਾਰ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਗਾਲੜੀ ਦੇ ਬਿਆਨਾਂ ‘ਤੇ ਹਰਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਭਜਨ ਕੌਰ ਪਤਨੀ ਜੋਗਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਤਾਜਾ ਜਾਣਕਾਰੀ