ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿੱਚ ਹਰ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਹਰ ਖੁਸ਼ੀ ਦੇਣਾ ਲੋਚਦੀ ਹੈ। ਜਿੱਥੇ ਹਰ ਮਾਂ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਤੱਕ ਵੀ ਕੁਰਬਾਨ ਕਰ ਦਿੱਤੀ ਜਾਂਦੀ ਹੈ। ਦੁਨੀਆਂ ਵਿਚ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜੋ ਮਾਂ ਦੇ ਪਿਆਰ ਨੂੰ ਲੈ ਕੇ ਬਹੁਤ ਸਾਰੀਆਂ ਉਦਾਹਰਣਾ ਪੈਦਾ ਕਰ ਦਿੰਦੀਆਂ ਹਨ। ਉਥੇ ਹੀ ਦੁਨੀਆ ਵਿਚ ਅਜਿਹੇ ਬੱਚੇ ਵੀ ਹੁੰਦੇ ਹਨ ਜੋ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਕਈਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਜਿਸ ਨਾਲ ਮਾਂ ਅਤੇ ਬੱਚਿਆਂ ਦੇ ਰਿਸ਼ਤੇ ਵੀ ਤਾਰ-ਤਾਰ ਹੋ ਜਾਂਦੇ ਹਨ।

ਉੱਥੇ ਹੀ ਕਈ ਲੋਕਾਂ ਦਾ ਇਨ੍ਹਾਂ ਰਿਸ਼ਤਿਆਂ ਤੋਂ ਵੀ ਵਿਸ਼ਵਾਸ ਉਠ ਜਾਂਦਾ ਹੈ। ਬਹੁਤ ਸਾਰੀਆਂ ਧੀਆਂ ਜਿੱਥੇ ਪੁੱਤਰਾਂ ਦੇ ਬਰਾਬਰ ਹੋ ਕੇ ਆਪਣੇ ਮਾਪਿਆਂ ਦਾ ਧਿਆਨ ਰੱਖਦੀਆਂ ਹਨ। ਇਹ ਕੁਝ ਅਜਿਹੀਆਂ ਕਲਜੁਗੀ ਧੀਆਂ ਵੀ ਹੁੰਦੀਆਂ ਹਨ ਜੋ ਆਪਣੇ ਮਾਪਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਹੈ ਜਿਥੇ ਧੀ ਵੱਲੋਂ ਆਪਣੀ ਮਾਂ ਨੂੰ ਇਸ ਤਰ੍ਹਾਂ ਮੌਤ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਇਹ ਸਭ ਕੁਝ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਦੇ ਅਧੀਨ ਆਉਣ ਵਾਲੇ ਪਿੰਡ ਅੱਟੀ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਕਲਯੁਗੀ ਧੀ ਵੱਲੋਂ ਆਪਣੀ 85 ਸਾਲਾ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਦੋਸ਼ੀ ਸੱਤਿਆ ਪਤਨੀ ਬਿੰਦਰ ਆਪਣੇ ਪਤੀ ਅਤੇ ਤਿੰਨ ਬੱਚਿਆਂ ਦੇ ਸਮੇਤ ਆਪਣੇ ਪੇਕੇ ਪਿੰਡ ਆਪਣੀ ਮਾਂ ਦੇ ਘਰ ਵਿੱਚ ਰਹਿ ਰਹੀ ਸੀ।

ਜਿਸ ਵੱਲੋਂ ਬੀਤੇ ਕੱਲ੍ਹ ਮਾਂ ਧੀ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਬੜੀ ਬੇਰਹਿਮੀ ਨਾਲ ਆਪਣੀ ਮਾਂ ਜੀਤੋ ਪਤਨੀ ਲੱਛਮਣ ਦਾ ਕਤਲ ਕਰ ਦਿੱਤਾ ਗਿਆ ਅਤੇ ਇਸ ਘਟਨਾ ਨੂੰ ਲੁੱਟ-ਖੋਹ ਦੀ ਵਾਰਦਾਤ ਦਰਸਾਉਣ ਵਾਸਤੇ ਉਸ ਵੱਲੋਂ ਘਰ ਵਿੱਚ ਸਾਰੇ ਸਮਾਨ ਨੂੰ ਵੀ ਇਧਰ ਉਧਰ ਖਿਲਾਰ ਦਿੱਤਾ ਗਿਆ। ਜਿਸ ਨਾਲ ਇਹ ਮਾਮਲਾ ਲੁਟ-ਖੋਹ ਕਰਕੇ ਕਤਲ ਦਾ ਲੱਗੇ। ਪੁਲਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਰੀ ਘਟਨਾ ਦਾ ਖੁਲਾਸਾ ਹੋ ਗਿਆ ਹੈ ਜਦ ਕਿ ਦੋਸ਼ੀ ਧੀ ਦਾ ਪਤੀ ਅਤੇ ਬੱਚੇ ਘਰ ਤੋਂ ਫਰਾਰ ਦੱਸੇ ਜਾ ਰਹੇ ਹਨ।

Home ਤਾਜਾ ਜਾਣਕਾਰੀ ਪੰਜਾਬ ਚ ਵਾਪਰਿਆ ਕਹਿਰ – ਧੀ ਨੇ ਆਪਣੀ ਮਾਂ ਨੂੰ ਦਿੱਤੀ ਮੌਤ ਅਤੇ ਫਿਰ ਕਰਤਾ ਦਿਖਾਵੇ ਲਈ ਅਜਿਹਾ ਕੰਮ

ਤਾਜਾ ਜਾਣਕਾਰੀ
ਪੰਜਾਬ ਚ ਵਾਪਰਿਆ ਕਹਿਰ – ਧੀ ਨੇ ਆਪਣੀ ਮਾਂ ਨੂੰ ਦਿੱਤੀ ਮੌਤ ਅਤੇ ਫਿਰ ਕਰਤਾ ਦਿਖਾਵੇ ਲਈ ਅਜਿਹਾ ਕੰਮ
ByadminMarch 28, 2022Comments Off on ਪੰਜਾਬ ਚ ਵਾਪਰਿਆ ਕਹਿਰ – ਧੀ ਨੇ ਆਪਣੀ ਮਾਂ ਨੂੰ ਦਿੱਤੀ ਮੌਤ ਅਤੇ ਫਿਰ ਕਰਤਾ ਦਿਖਾਵੇ ਲਈ ਅਜਿਹਾ ਕੰਮ
Previous Postਹੌਲੀਵੁੱਡ ਦੇ ਚੋਟੀ ਦੇ ਮਸ਼ਹੂਰ ਅਦਾਕਾਰ ਵਿਲ ਸਮਿਥ ਬੇਰੀ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ
Next Postਵੋਟਾਂ ਚ ਹੋਈ ਜਿੱਤ ਦਾ ਜਸ਼ਨ ਮਨਾਉਣ ਕਾਰਨ ਇਸ ਨੌਜਵਾਨ ਨੂੰ ਮਿਲ ਗਈ ਮੌਤ – ਤਾਜਾ ਵੱਡੀ ਖਬਰ