BREAKING NEWS
Search

ਪੰਜਾਬ ਚ ਵਾਪਰਿਆ ਕਹਿਰ : ਟੂਰਨਾਮੈਂਟ ਖੇਡ ਕੇ ਆ ਰਹੇ 2 ਖਿਡਾਰੀਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਹਾਲੇ ਲੋਕ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਮੌਤ ਦਾ ਦੁੱਖ ਸਹਾਰ ਨਹੀਂ ਪਾਏ, ਕਿ ਇਸੇ ਵਿਚਕਾਰ ਖੇਡ ਜਗਤ ਲਈ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕੀ ਪੰਜਾਬ ਵਿਚ ਹੁਣ ਇਕ ਅਜਿਹਾ ਕਹਿਰ ਵਾਪਰ ਚੁੱਕਿਆ ਹੈ ਜਿਸ ਦੇ ਚੱਲਦੇ ਦੋ ਹੋਰ ਪ੍ਰਸਿੱਧ ਖਿਡਾਰੀਆਂ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ । ਦਰਅਸਲ ਮਾਮਲਾ ਮਲੌਦ ਟਿੰਬਰਵਾਲ ਤੋਂ ਸਾਹਮਣੇ ਆਇਆ ਹੈ । ਜਿੱਥੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਬੌਲੀਵਾਲ ਦਾ ਟੂਰਨਾਮੈਂਟ ਖੇਡ ਕੇ ਵਾਪਸ ਆਪਣੇ ਪਿੰਡ ਵੱਲ ਨੂੰ ਜਾ ਰਹੇ ਦੋ ਖਿਡਾਰੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਕਰੀਬ ਰਾਤ ਨੌੰ ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ।

ਜਿਸ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ । ਜਿਨ੍ਹਾਂ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਤੇ ਮ੍ਰਿਤਕ ਦੇ ਪਿਤਾ ਰਾਜਵੰਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਤੇ ਉਸ ਦਾ ਦੋਸਤ ਸਤਿਬੀਰ ਸਿੰਘ ਪਿੰਡ ਵੱਲ ਨੂੰ ਵਾਪਸ ਜਾ ਰਹੇ ਸਨ ਕਿ ਇਸੇ ਦੌਰਾਨ ਮਾਡਲ ਟਾਊਨ ਪੈਟਰੋਲ ਪੰਪ ਨੇੜੇ ਕਬਾੜ ਦਾ ਕੰਮ ਕਰਦੇ ਵਿਅਕਤੀ ਨੇ ਬਲੈਰੋ ਪਿਕਅੱਪ ਗੱਡੀ ਉਨ੍ਹਾਂ ਦੇ ਸਕੂਟਰ ਵਿਚ ਜਾ ਕੇ ਮਾਰ ਦਿੱਤੀ । ਟੱਕਰ ਏਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਮੌਕੇ ਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੌਦ ਵਿਖੇ ਲਿਆਂਦਾ ਗਿਆ।

ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਜ਼ਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਜਾਣਕਾਰੀ ਅਜਿਹੀ ਪ੍ਰਾਪਤ ਹੋਈ ਹੈ ਕਿ ਉਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਡੇਢ ਮਹੀਨੇ ਤਕ ਜਸਪ੍ਰੀਤ ਨੇ ਕੈਨੇਡਾ ਜਾਣਾ ਸੀ। ਇਸੇ ਤਰ੍ਹਾਂ ਮ੍ਰਿਤਕ ਸਤਿਬੀਰ ਸਿੰਘ ਦੇ ਵੱਡੇ ਭਰਾ ਦੀ ਡੇਢ ਸਾਲ ਪਹਿਲਾਂ ਦੇਸ਼ ਦੇ ਵਿਚ ਮੌਤ ਹੋ ਗਈ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਿਸ ਦੇ ਚਲਦੇ ਹੁਣ ਇਸ ਦਰਦਨਾਕ ਹਾਦਸੇ ਚ ਦੋਵਾਂ ਪਰਿਵਾਰਾਂ ਚ ਜੋੜ ਕੇ ਰੱਖ ਦਿੱਤਾ ਹੈ ਤੇ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!