ਆਈ ਤਾਜ਼ਾ ਵੱਡੀ ਖਬਰ
ਤਿਉਹਾਰਾਂ ਦੇ ਦਿਨਾਂ ਵਿਚ ਜਿੱਥੇ ਦੀਵਾਲੀ ਦੇ ਨਜ਼ਦੀਕ ਠੰਡ ਦਾ ਅਹਿਸਾਸ ਲੋਕਾਂ ਨੂੰ ਹੋ ਜਾਂਦਾ ਹੈ ਉਥੇ ਹੀ ਇਸ ਵਾਰ ਠੰਡ ਦਾ ਆਗਾਜ਼ ਹੋ ਚੁੱਕਾ ਹੈ। ਪਰ ਇਹਨੀਂ ਦਿਨੀਂ ਝੋਨੇ ਦੀ ਪਰਾਲ਼ੀ ਨੂੰ ਲਗਾਈ ਗਈ ਅੱਗ ਦੇ ਕਾਰਨ ਵਾਤਾਵਰਨ ਗੰਧਲਾ ਹੋਣ ਦੇ ਕਾਰਨ ਲੋਕਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਜਿਸ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਬਰਸਾਤ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਮੌਸਮ ਸਾਫ਼ ਹੋ ਸਕੇ। ਹੁਣ ਪੰਜਾਬ ਚ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ, ਏਨੀ ਤਰੀਕ ਤੋਂ ਠੰਡ ਫੜੇਗੀ ਰਫਤਾਰ, ਜਿਸ ਬਾਰੇ ਤਾਜ਼ਾ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜਿਥੇ ਲਗਾਤਾਰ ਮੌਸਮ ਵਿੱਚ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਉਥੇ ਉਹ ਸਵੇਰੇ-ਸ਼ਾਮ ਲੋਕਾਂ ਨੂੰ ਵਧੇਰੇ ਠੰਢ ਦਾ ਅਹਿਸਾਸ ਹੋ ਰਿਹਾ ਹੈ । ਹੁਣ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ 8 ਨਵੰਬਰ ਤੋਂ ਪੰਜਾਬ ਵਿਚ ਇਸ ਹਫਤੇ ਠੰਡ ਹੋਰ ਜ਼ੋਰ ਫੜਨ ਜਾ ਰਹੀ ਹੈ। ਮੌਸਮ ਤੇ ਇਸ ਤਬਦੀਲੀ ਦਾ ਅਸਰ ਪੰਜਾਬ ਦੇ ਨਾਲ ਲੱਗਦੇ ਹੋਰ ਸੂਬਿਆਂ ਵਿੱਚ ਵੀ ਦਰਜ ਕੀਤਾ ਜਾ ਰਿਹਾ ਹੈ।
ਜਿੱਥੇ ਪੱਛਮੀ ਗੜਬੜੀ ਦੇ ਚਲਦਿਆਂ ਹੋਇਆਂ 8 ਨਵੰਬਰ ਤੋਂ ਮੌਸਮ ਵਿੱਚ ਤਬਦੀਲੀ ਹੋਵੇਗੀ ਉੱਥੇ ਹੀ ਕੁੱਝ ਜਗ੍ਹਾ ਤੇ ਬਰਸਾਤ ਹੋਣ ਦੀ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ। ਜਿੱਥੇ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ ਜਿਸ ਨਾਲ ਸਵੇਰ ਅਤੇ ਸ਼ਾਮ ਦੇ ਪਾਰੇ ਵਿਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਵਧੇਰੇ ਠੰਢ ਦਾ ਅਹਿਸਾਸ ਲੋਕਾਂ ਨੂੰ ਹੋ ਜਾਵੇਗਾ। ਪੰਜਾਬ ਵਿੱਚ ਦਿਨ ਦਾ ਪਾਰਾ ਵੀ 30 ਤੋਂ 32 ਡਿਗਰੀ ਸੈਲਸੀਅਸ ਤੱਕ ਸ਼ਨੀਵਾਰ ਨੂੰ ਰਿਕਾਰਡ ਕੀਤਾ ਗਿਆ।
ਉਥੇ ਹੀ ਮੌਸਮ ਵਿਭਾਗ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਦੇ ਵਿੱਚ ਵੀ ਬਰਫਬਾਰੀ ਹੋਵੇਗੀ। ਜਿਸ ਕਾਰਨ ਮੈਦਾਨੀ ਖੇਤਰਾਂ ਵਿੱਚ ਵੀ ਬਰਸਾਤ ਹੋਵੇਗੀ ਅਤੇ ਠੰਡ ਵਿੱਚ ਵਾਧਾ ਹੋਵੇਗਾ। ਦੱਸਿਆ ਗਿਆ ਹੈ ਕਿ 6 ਨਵੰਬਰ ਨੂੰ ਚੋਟੀਆਂ ’ਤੇ ਬਰਫਬਾਰੀ ਅਤੇ ਹੇਠਲੇ ਖੇਤਰਾਂ ਵਿਚ ਮੀਂਹ ਦੇ ਆਸਾਰ ਹਨ। ਜਿੱਥੇ ਅਸਮਾਨ ਵਿੱਚ ਵੀ ਬੱਦਲਵਾਈ ਅਤੇ ਧੂੰਆਂ ਦੇਖਿਆ ਜਾ ਰਿਹਾ ਹੈ ਉਥੇ ਹੀ ਅਜਿਹਾ ਮੌਸਮ ਇਕ ਹਫ਼ਤੇ ਤੱਕ ਅਜਿਹਾ ਹੀ ਰਹੇਗਾ।
ਤਾਜਾ ਜਾਣਕਾਰੀ