BREAKING NEWS
Search

ਪੰਜਾਬ ਚ ਮੌਸਮ ਵਿਭਾਗ ਵਲੋਂ ਅਗਲੇ ਦਿਨਾਂ ਲਈ ਮੀਂਹ ਦਾ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ 

ਇਸ ਸਾਲ ਇਥੇ ਸਰਦੀ ਅਜੇ ਤਕ ਲਗਾਤਾਰ ਜਾਰੀ ਹੈ ਉਥੇ ਹੀ ਲੋਕਾਂ ਵੱਲੋਂ ਇਹ ਵੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਸਾਲ ਸਰਦੀ ਦੇਰ ਨਾਲ ਖਤਮ ਹੋਵੇਗੀ ਕਿਉਂਕਿ ਸਰਦੀ ਦਾ ਆਗਾਜ਼ ਦਸੰਬਰ ਵਿਚ ਹੋਇਆ ਸੀ। ਉਥੇ ਹੀ ਬੀਤੇ ਦਿਨੀਂ ਪੈਣ ਵਾਲੀਆਂ ਧੁੰਦਾਂ ਅਤੇ ਕੋਹਰੇ ਦੇ ਕਾਰਣ ਵਧੀ ਹੋਈ ਠੰਢ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਬਹੁਤ ਸਾਰੇ ਵਾਹਨ ਚਾਲਕਾਂ ਨੂੰ ਜਿਥੇ ਆਪਣੀ ਮੰਜਲ ਤੱਕ ਆਉਣ ਜਾਣ ਦੇ ਸਮੇਂ ਇਸ ਠੰਡ ਦੇ ਚਲਦਿਆਂ ਹੋਇਆਂ ਠੁਰ ਠੁਰ ਕਰਨਾ ਪਿਆ ਉੱਥੇ ਹੀ ਪੈਣ ਵਾਲੀ ਧੁੰਦ ਦੇ ਕਾਰਨ ਵਿਜੀਬਿਲਟੀ ਵਿਚ ਕਮੀ ਆਉਣ ਦੇ ਚਲਦਿਆਂ ਹੋਇਆਂ ਵਾਹਨ ਚਾਲਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋਇਆ ਅਤੇ ਕਈ ਤਰਾਂ ਦੇ ਹਾਦਸੇ ਵੀ ਵਾਪਰੇ।

ਇਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਜਿਸਦੇ ਅਨੁਸਾਰ ਲੋਕਾਂ ਵੱਲੋਂ ਆਪਣੇ ਕੰਮਕਾਰ ਕੀਤੇ ਜਾ ਸਕਣ। ਹੁਣ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਸੋਮਵਾਰ ਤੋਂ ਬਰਸਾਤ ਹੋ ਸਕਦੀ ਹੈ, ਗੜੇਮਾਰੀ ਹੋਵੇਗੀ ਜਿਸ ਦੇ ਚਲਦਿਆਂ ਹੋਇਆ ਠੰਡ ਵਧ ਜਾਵੇਗੀ ਉੱਥੇ ਹੀ ਤਿੰਨ ਦਿਨਾਂ ਤੱਕ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਸੂਬੇ ਅੰਦਰ ਜਿਥੇ 23 ਜਨਵਰੀ ਨੂੰ ਕੁੱਝ ਜਗ੍ਹਾ ਉਪਰ ਬਾਰਸ਼ ਹੋਵੇਗੀ ਉਥੇ ਹੀ 24 ਅਤੇ 25 ਜਨਵਰੀ ਨੂੰ ਵੀ ਤੇਜ਼ ਬਾਰਸ਼ ਪੰਜਾਬ ਅੰਦਰ ਹੋਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਾਹਿਰ ਕੀਤੀ ਗਈ ਹੈ ਅਤੇ ਕਈ ਇਲਾਕਿਆਂ ਵਿੱਚ ਗੜੇਮਾਰੀ ਹੋਵੇਗੀ।

ਇਸ ਤਰ੍ਹਾਂ ਹੀ ਕਈ ਥਾਵਾਂ ਤੇ ਬਰਸਾਤ ਹੋਣ ਨੂੰ ਲੈ ਕੇ ਛੱਬੀ ਜਨਵਰੀ ਲਈ ਅਲਰਟ ਜਾਰੀ ਕਰ ਦਿਤਾ ਗਿਆ ਹੈ ਉਸ ਅਨੁਸਾਰ ਆਉਣ ਵਾਲੇ ਚਾਰ ਦਿਨਾਂ ਤੱਕ ਬਰਸਾਤ ਹੋਵੇਗੀ। ਇਸ ਦੇ ਨਾਲ ਹੀ ਜਿੱਥੇ ਪੰਜਾਬ ਵਿੱਚ ਠੰਡ ਇਕ ਵਾਰ ਫਿਰ ਤੋਂ ਵੱਧ ਜਾਵੇਗੀ ਉਥੇ ਹੀ ਪਹਾੜੀ ਖੇਤਰਾਂ ਵਿਚ ਹੋਈ ਬਰਫਬਾਰੀ ਦਾ ਅਸਰ ਵੀ ਪੰਜਾਬ ਅੰਦਰ ਵੇਖਿਆ ਜਾ ਰਿਹਾ ਹੈ।



error: Content is protected !!