BREAKING NEWS
Search

ਪੰਜਾਬ ਚ ਮਚੀ ਕਰੋਨਾ ਹਾਹਾਕਾਰ – ਇਥੋਂ ਇਥੋਂ ਮਿਲੇ 41 ਪੌਜੇਟਿਵ

ਇਥੋਂ ਇਥੋਂ ਮਿਲੇ 41 ਪੌਜੇਟਿਵ

ਪੰਜਾਬ ‘ਚ ਕੋਰੋਨਾ ਦਾ ਕਹਿਰ ਰੁਕ ਨਹੀਂ ਰਿਹਾ ਹੈ। ਦਿਨੋਂ-ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਐਤਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ 41 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਪਠਾਨਕੋਟ ਦੇ 16, ਅੰਮ੍ਰਿਤਸਰ ਦੇ 11, ਜਲੰਧਰ ਦੇ 9, ਲੁਧਿਆਣਾ ਦੇ 4 ਤੇ ਨਵਾਂਸ਼ਹਿਰ ਦਾ 1 ਮਾਮਲਾ ਸ਼ਾਮਲ ਹਨ। ਅੰਮ੍ਰਿਤਸਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਪਠਾਨਕੋਟ ‘ਚ ਆਏ 16 ਪਾਜ਼ੇਟਿਵ ਕੇਸਾਂ ‘ਚ 5 ਇੱਕੋ ਪਰਿਵਾਰ ਦੇ ਮੈਂਬਰ ਹਨ ਤੇ ਇਹ ਦਿੱਲੀ ਤੋਂ ਵਾਪਸ ਆਏ ਸਨ। ਹੁਣ ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 1311 ਹੋ ਗਈ ਹੈ।

ਸ਼ੁੱਕਰਵਾਰ ਨੂੰ 78 ਤੇ ਸ਼ਨਿਚਰਵਾਰ ਨੂੰ 45 ਲੋਕ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਜਲੰਧਰ ‘ਚ ਐਤਵਾਰ ਨੂੰ ਨੌਂ ਨਵੇਂ ਕੇਸ ਕੋਰੋਨਾ ਪਾਜ਼ੇਟਿਵ ਰਿਪੋਰਟ ਕੀਤੇ ਗਏ ਹਨ। ਸੰਕ੍ਰਮਿਤਾਂ ‘ਚ 6 ਲੋਕ ਗਦਈਪੁਰ ਦੇ ਰਹਿਣ ਵਾਲੇ ਹਨ। ਦੋ ਸੈਲੂਨ ‘ਤੇ ਕੰਮ ਕਰਨ ਵਾਲੇ ਲੜਕੇ ਹਨ ਜੋ ਹਾਲ ਹੀ ‘ਚ ਸਹਾਰਨਪੁਰ ਤੋਂ ਪਰਤੇ ਹਨ। ਇਕ ਹੋਰ ਮਰੀਜ਼ ਹੈ। ਇਸ ਨਾਲ ਕੁੱਲ ਸੰਕ੍ਰਮਿਤਾਂ ਦੀ ਗਿਣਤੀ 521 ‘ਤੇ ਪਹੁੰਚ ਗਈ ਹੈ। ਹੁਣ ਤਕ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੋਰੋਨਾ ਦੇ 11 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 763 ਹੋ ਗਈ ਹੈ। ਜ਼ਿਲ੍ਹੇ ‘ਚ ਮਰਨ ਵਾਲਿਆਂ ਦੀ ਗਿਣਤੀ 31 ਹੈ। 499 ਮਰੀਜ਼ ਸਿਹਤਮੰਦ ਹੋ ਕੇ ਘਰ ਪਰਤ ਚੁੱਕੇ ਹਨ ਤੇ 233 ਦਾ ਇਲਾਜ ਚੱਲ ਰਿਹਾ ਹੈ।

ਪਠਾਨਕੋਟ ‘ਚ 220 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿਚ 16 ਲੋਕ ਕੋਰੋਨਾ ਪਾਜ਼ੇਟਿਵ ਤੇ 204 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਿਛਲੇ ਦੋ ਦਿਨਾਂ ‘ਚ 9 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਲੱਛਣ ਨਾ ਪਾਏ ਜਾਣ ‘ਤੇ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦਿੱਤੀ।
ਲੁਧਿਆਣਾ ਦੇ ਕਸਬਾ ਸਾਹਨੇਵਾਲ ‘ਚ 4 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਪੁਲਿਸ ਮੁਲਾਜ਼ਮ ਹਨ।



error: Content is protected !!