BREAKING NEWS
Search

ਪੰਜਾਬ ਚ ਮਚਿਆ ਕਰੋਨਾ ਭਾਂਬੜ – ਅੱਜ ਇਥੋਂ ਇਥੋਂ ਮਿਲੇ 118 ਪੌਜੇਟਿਵ

ਅੱਜ ਇਥੋਂ ਇਥੋਂ ਮਿਲੇ 118 ਪੌਜੇਟਿਵ

ਚੰਡੀਗੜ੍ਹ, 18 ਜੂਨ, 2020: ਅੱਜ ਪੰਜਾਬ ਵਿੱਚ 118 ਨਵੇਂ ਕੌਵੀਡ -19 ਕੇਸ ਅਤੇ ਪੰਜ ਮੌਤਾਂ ਹੋਈਆਂ ਹਨ। ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ, “ਕੁੱਲ ਕੇਸਾਂ ਦੀ ਗਿਣਤੀ 3, 3,1515 ਹੈ ਅਤੇ ਮੌਤ ਦੀ ਗਿਣਤੀ 83 ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਵੀਡ -19 ਦੀ ਗਿਣਤੀ 3,66,946 ਤੱਕ ਪਹੁੰਚ ਗਈ ਹੈ।

ਕੌਵੀਡ -19 ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ 12,237 ਹੋ ਗਈ ਹੈ। COVID-19 ਦੀ ਗਿਣਤੀ ਵਿੱਚ 1,60,384 ਕਿਰਿਆਸ਼ੀਲ ਕੇਸ ਸ਼ਾਮਲ ਹਨ, ਜਦੋਂ ਕਿ ਹੁਣ ਤੱਕ 1,94,325 ਮਰੀਜ਼ ਠੀਕ ਅਤੇ ਛੁੱਟੀ ਦੇ ਚੁੱਕੇ ਹਨ ਜਾਂ ਪਰਵਾਸ ਕਰ ਚੁੱਕੇ ਹਨ।

ਲੁਧਿਆਣਾ: ਕੋਰੋਨਾ ਵਾਇਰਸ ਦੇ ਦੁਨੀਆ ਭਰ ‘ਚ ਵੱਧ ਰਹੇ ਪਾਜ਼ੇਟਿਵ ਮਾਮਲਿਆਂ ਕਾਰਨ ਹਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਹਰ ਰੋਜ਼ ਜ਼ਿਆਦਾ ਗਿਣਤੀ ‘ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਅੱਜ ਲੁਧਿਆਣਾ ‘ਚ ਕੋਰੋਨਾ ਦੇ 19 ਹੋਰ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸ਼ਹਿਰ ਮਾਹੌਲ ਬਰਕਰਾਰ ਹੈ। ਇਸ ਦੇ ਨਾਲ ਹੀ ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 480 ਹੋ ਗਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤਕ ਕੋਰੋਨਾ ਕਾਰਨ 13 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ 139 ਮਰੀਜ਼ ਸ਼ਹਿਰ ‘ਚ ਦਾਖਲ ਹਨ ਅਤੇ 251 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਆਪਣੇ ਘਰ ਵਾਪਸ ਪਰਤ ਚੁਕੇ ਹਨ। ਲੁਧਿਆਣਾ ‘ਚ ਬਾਹਰਲੇ ਜ਼ਿਲੇ ਅਤੇ ਸੂਬਿਆਂ ਦੇ ਕੋਰੋਨਾ ਨਾਲ ਸਬੰਧਿਤ 10 ਲੋਕਾਂ ਦੀ ਮੌਤ ਹੋ ਚੁਕੀ ਹੈ।

ਤਰਨਤਾਰਨ: ਕੋਰੋਨਾ ਵਾਇਰਸ ਦੇ ਦੁਨੀਆ ਭਰ ’ਚ ਵੱਧ ਰਹੇ ਪਾਜ਼ੇਟਿਵ ਮਾਮਲਿਆਂ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਅੱਜ ਤਰਨਤਾਰਨ ’ਚ ਵੀ ਕੋਰੋਨਾ ਦੇ ਹੋਰ ਨਵੇਂ 9 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚ 4 ਲੋਕ ਜੇਲ੍ਹ ਪੱਟੀ ਦੇ, 2 ਭਿਖੀਵਿੰਡ ਤੇ 3 ਸ਼ੂਗਰ ਮਿੱਲ ਨੇੜੇ ਮਜ਼ਦੂਰ ਵਰਗ ਦੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਬਰਨਾਲਾ : ਜ਼ਿਲ੍ਹਾ ਬਰਨਾਲਾ ‘ਚ ਅੱਜ ਅੱਠ ਮਰੀਜ਼ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਆਏ ਹਨ। ਇਸ ‘ਚ ਛੇ ਪ੍ਰਵਾਸੀ ਮਜ਼ਦੂਰ ਹਨ। ਜਦੋਂਕਿ ਇਕ ਔਰਤ ਬਰਨਾਲਾ ਦੀ ਹੈ। ਜੋ ਭਦੌੜ ਵਿਖੇ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਸੰਪਰਕ ‘ਚ ਆਈ ਸੀ। ਇਕ ਸ਼ਹਿਰ ਦੇ ਪੌਸ਼ ਇਲਾਕੇ ‘ਚੋਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਝੋਨਾ ਲਗਾਉਣ ਲਈ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਆਏ ਸਨ। ਇਕ ਮਜਦੂਰ ਤੰਜਾਲਆਲਮ, ਰਾਏਸਰ ਵਿਖੇ ਆਇਆ ਸੀ ਅਤੇ ਪੰਜ ਮਜ਼ਦੂਰ ਮੁਹੰਮਦ ਸੰਜੂ, ਨਸੀਮ ਅਖਤਰ, ਅਖਤਰ ਹੂਸੈਨ, ਸਾਮਸੁਜਾਮਾ ਪਿੰਡ ਨਾਈਵਾਲਾ ਵਿਖੇ ਝੋਨੇ ਲਗਾਉਣ ਲਈ ਆਏ ਸਨ। ਇਕ ਬਰਨਾਲਾ ਵਾਸੀ ਔਰਤ ਕੁਲਵਿੰਦਰ ਕੌਰ, ਜਿਸਦੇ ਭਦੌੜ ਤੋਂ ਦੋ ਰਿਸ਼ਤੇਦਾਰ ਔਰਤਾਂ ਕੋਰੋਨਾ ਪਾਜ਼ੇਟਿਵ ਆਈਆਂ ਸਨ, ਉਨ੍ਹਾਂ ਦੇ ਸੰਪਰਕ ‘ਚ ਆਉਣ ਕਾਰਨ ਉਹ ਵੀ ਸੰਕ੍ਰਮਿਤ ਹੋ ਗਈ। ਇਕ ਮਰੀਜ ਸ਼ਹਿਰ ਵਿਚ ਹਿਤੇਸ਼ ਕੁਮਾਰ ਕੋਰੋਨਾ ਪਾਜ਼ੇਟਿਵ ਆਇਆ ਹੈ। ਜਿਸਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ। ਜੋ ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਦੇ ਸੰਪਰਕ ਵਿਚ ਜੋ ਵੀ ਵਿਅਕਤੀ ਆਏ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪ੍ਰਵਾਸੀ ਮਜਦੂਰਾਂ ਦੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਵੀ ਇਕਾਂਤਵਾਸ ਕੀਤਾ ਜਾਵੇ। ਜਿਸਦੇ ਖੇਤ ‘ਚ ਇਹ ਮਜਦੂਰ ਰਹਿ ਰਹੇ ਸਨ। ਉਸਨੂੰ ਵੀ ਇਕਾਂਤਵਾਸ ਕੀਤਾ ਜਾਵੇਗਾ। ਬਰਨਾਲਾ ਵਾਸੀ ਹਿਤੇਸ਼ ਕੁਮਾਰ ਦੇ ਸੰਪਰਕ ਵਿਚ ਆਉਣ ਕਾਰਨ ਇਕ ਨਿੱਜੀ ਹਸਪਤਾਲ ਅਤੇ ਇਕ ਨਿੱਜੀ ਲੈਬੋਰਟਰੀ ਦੇ ਕਈ ਵਿਅਕਤੀਆਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਜ਼ਿਲ੍ਹਾ ਬਰਨਾਲਾ ਵਿਚ ਆ ਰਹੇ ਹਨ, ਸਾਡੇ ਵਲੋਂ ਉਨ੍ਹਾਂ ਸਾਰਿਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।

ਜਲੰਧਰ — ਕੋਰੋਨਾ ਵਾਇਰਸ ਦਾ ਕਹਿਰ ਜਲੰਧਰ ਮਹਾਨਗਰ ‘ਚ ਲਗਾਤਾਰ ਜਾਰੀ ਹੈ। ਅੱਜ ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਜਲੰਧਰ ‘ਚ ਮੌਤ ਹੋ ਗਈ, ਉਥੇ ਹੀ 4 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ ‘ਚ ਦੋ ਸੀ. ਆਈ. ਏ. ਸਟਾਫ ਦੇ ਮੈਂਬਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਪਤਾਰਾ ਦੇ ਰਹਿਣ ਵਾਲੇ 49 ਸਾਲਾ ਵਿਅਕਤੀ, ਚੁਗਿੱਟੀ ਦੇ ਰਹਿਣ ਵਾਲੇ 48 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਸੀ. ਆਈ. ਏ. ਸਟਾਫ ਮੈਂਬਰਾਂ ‘ਚ 47 ਸਾਲਾ ਵਿਅਕਤੀ ਅਤੇ 29 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਥੇ ਦੱਸ ਦੇਈਏ ਕਿ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ਨੂੰ ਲੈ ਕੇ ਕੁੱਲ ਜਲੰਧਰ ‘ਚ 420 ਪਾਜ਼ੇਟਿਵ ਕੇਸ ਹੋ ਗਏ, ਜਿਨ੍ਹਾਂ ‘ਚੋਂ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 300 ਦੇ ਕਰੀਬ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਅੰਮ੍ਰਿਤਸਰ 39 , ਲੁਧਿਆਣਾ 21,ਪਟਿਆਲੇ ਤੋਂ 12 ਕੇਸ ਅਤੇ ਬਾਕੀ ਹੋਰਨਾਂ ਜਿਲਿਹਿਆਂ ਵਿੱਚੋ ਕੇਸ ਆਏ ਹਨ।



error: Content is protected !!