BREAKING NEWS
Search

ਪੰਜਾਬ ਚ ਭਗਵੰਤ ਮਾਨ ਸਰਕਾਰ ਵਲੋਂ ਜਾਰੀ ਹੋਇਆ ਵੱਡਾ ਹੁਕਮ, ਕੀਤੀ ਇਹ ਕਾਰਵਾਈ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਤੇ ਇਹ ਪਾਰਟੀ ਦੀ ਸਰਕਾਰ ਹੁਣ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ । ਲਗਾਤਾਰ ਮਾਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਕਈ ਤਰ੍ਹਾਂ ਦੇ ਵਾਅਦੇ ਮਾਨ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਕ ਅਜਿਹਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਛਿੜ ਚੁੱਕੀ ਹੈ । ਦਰਅਸਲ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਵੱਲੋਂ 20 ਵੈੱਲਫੇਅਰ ਬੋਰਡ ਭੰਗ ਕਰ ਦਿੱਤੇ ਗਏ ਹਨ ।

ਜਿਨ੍ਹਾਂ ਵਿੱਚ ਕੰਬੋਜ ਵੈੱਲਫੇਅਰ ਬੋਰਡ, ਦਲਿਤ ਵੈੱਲਫੇਅਰ ਬੋਰਡ, ਪੰਜਾਬ ਮੁਸਲਿਮ ਵੈੱਲਫੇਅਰ ਬੋਰਡ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਬੋਰਡ ਹਨ ਜੋ ਪੰਜਾਬ ਸਰਕਾਰ ਦੇ ਵੱਲੋਂ ਭੰਗ ਕਰ ਦਿੱਤੇ ਗਏ ਹਨ । ਜ਼ਿਕਰਯੋਗ ਹੈ ਕਿ ਮਾਨ ਸਰਕਾਰ ਦੇ ਵੱਲੋਂ ਹੁਣ ਲਗਾਤਾਰ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ । ਹਰ ਰੋਜ਼ ਹੀ ਮਾਨ ਸਰਕਾਰ ਹੁਣ ਵੱਡੇ ਵੱਡੇ ਐਲਾਨ ਅਤੇ ਵੱਡੇ ਵੱਡੇ ਵਾਅਦੇ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸੇ ਵਿਚਕਾਰ ਹੁਣ ਮਾਨ ਸਰਕਾਰ ਦੇ ਵੱਲੋਂ ਕਈ ਅਜਿਹੇ ਬੋਰਡ ਹਨ ਜਿਨ੍ਹਾਂ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਵੀ ਵੈੱਲਫੇਅਰ ਬੋਰਡ ਭੰਗ ਕਰ ਦਿੱਤੇ ਗਏ ਹਨ , ਜਿੱਥੇ ਜਲਦ ਹੀ ਹੁਣ ਨਵੀਂਆਂ ਨਿਯੁਕਤੀਆਂ ਹੋਣਗੀਆਂ ।

ਹੁਣ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਹੜੇ ਕਿਹੜੇ ਬੋਰਡ ਮਾਨ ਸਰਕਾਰ ਦੇ ਵੱਲੋਂ ਕੀਤੇ ਗਏ ਹਨ ਰਾਮਗੜ੍ਹੀਆ ਵੈੱਲਫੇਅਰ ਬੋਰਡ, ਅਗਰਵਾਲ ਵੈੱਲਫੇਅਰ ਬੋਰਡ, ਗੁੱਜਗਰ ਵੈੱਲਫੇਅਰ ਬੋਰਡ, ਬੈਰਾਗੀ ਵੈੱਲਫੇਅਰ ਬੋਰਡ,ਬਾਜ਼ੀਗਰ ਤੇ ਟੱਪਰੀਵਾਸ ਵੈੱਲਫੇਅਰ ਬੋਰਡ, ਬ੍ਰਾਹਮਣ ਵੈੱਲਫੇਅਰ ਬੋਰਡ, ਖੱਤਰੀ ਅਰੋੜਾ ਵੈੱਲਫੇਅਰ ਬੋਰਡ, ਰਾਏ ਸਿੱਖ ਵੈੱਲ਼ਫੇਅਰ ਬੋਰਡ, ਰਾਜਪੂਤ ਕਲਿਆਣ ਵੈੱਲਫੇਅਰ ਬੋਰਡ, ਵਿਮੁਕਤ ਵੈੱਲਫੇਅਰ ਬੋਰਡ, ਪ੍ਰਜਾਪਤ ਵੈੱਲਫੇਅਰ ਬੋਰਡ, ਸੈਣੀ ਵੈੱਲਫੇਅਰ ਬੋਰਡ ,ਸਵਰੰਕਾਰ ਵੈੱਲਫੇਅਰ ਬੋਰਡ, ਸੈਣ ਵੈੱਲਫੇਅਰ ਬੋਰਡ, ਪ੍ਰਵਾਸੀ ਵੈੱਲਫੇਅਰ ਬੋਰਡ, ਕੰਨੌਜੀਆ ਵੈੱਲਫੇਅਰ ਬੋਰਡ ਤੇ ਮਸੀਹ ਭਲਾਈ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਹੈ।



error: Content is protected !!