BREAKING NEWS
Search

ਪੰਜਾਬ ਚ ਬੁੱਲਟ ਮੋਟਰਸਾਈਕਲ ਤੇ ਗਏ ਮੁੰਡਿਆਂ ਨੂੰ ਇਸ ਤਰਾਂ ਲੈ ਗਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਹੋਣ ਵਾਲੀਆ ਨੌਜਵਾਨਾਂ ਦੀਆਂ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਚ ਆਏ ਹਨ। ਉਥੇ ਹੀ ਪੰਜਾਬ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਬਾਰੇ ਅਤੇ ਕਈ ਹੋਰ ਹਾਦਸਿਆਂ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਅਜਿਹੇ ਵਾਪਰਨ ਵਾਲੇ ਹਾਦਸਿਆਂ ਵਿਚ ਕਈ ਪਰਵਾਰਾਂ ਦੇ ਘਰਾਂ ਦੇ ਚਿਰਾਗ਼ ਵੀ ਬੁਝ ਜਾਂਦੇ ਹਨ। ਜਿਸ ਨਾਲ ਕਈ ਖਾਨਦਾਨ ਬ-ਰ-ਬਾ-ਦ ਹੋ ਜਾਂਦੇ ਹਨ। ਅਜਿਹੇ ਨੌਜਵਾਨਾਂ ਦੀਆਂ ਮੌਤਾਂ ਨਾਲ ਪ੍ਰਵਾਰਕ ਮੈਂਬਰ ਵੀ ਗਹਿਰੇ ਸਦਮੇ ਵਿਚ ਚਲੇ ਜਾਂਦੇ ਹਨ। ਜਿਨ੍ਹਾਂ ਲਈ ਅਜਿਹੇ ਹਾਦਸਿਆਂ ਨੂੰ ਭੁਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਅਜਿਹੇ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਉਥੇ ਹੀ ਅਜਿਹੇ ਹਾਦਸੇ ਲੋਕਾਂ ਦੇ ਮਨਾਂ ਉੱਪਰ ਵੀ ਗਹਿਰਾ ਡਰ ਪੈਦਾ ਕਰਦੇ ਹਨ।

ਕੁਝ ਹਾਦਸੇ ਕੁਦਰਤੀ ਵਾਪਰ ਜਾਂਦੇ ਹਨ ਅਤੇ ਕੁਝ ਹਾਦਸੇ ਇਨਸਾਨ ਵੱਲੋਂ ਵਰਤੀ ਜਾਂਦੀ ਅਣਗਹਿਲੀ ਕਾਰਨ ਵਾਪਰ ਰਹੇ ਹਨ। ਹੁਣ ਪੰਜਾਬ ਵਿਚ ਬੁਲਟ ਮੋਟਰਸਾਈਕਲ ਤੇ ਮੁੰਡਿਆਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜੀਰਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਦੋ ਨੌਜਵਾਨ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਨਸੂਰਦੇਵਾ ਤੋਂ ਜੀਰੇ ਗਏ ਸਨ।

ਉਥੇ ਹੀ ਜਦੋਂ ਇਹ ਨੌਜਵਾਨ ਰਾਤ ਸਮੇਂ ਵਾਪਸ ਪਰਤ ਰਹੇ ਸਨ ਤਾਂ ਇਹ ਨੌਜਵਾਨ ਰਸਤੇ ਵਿੱਚ ਹੀ ਜੀਰਾ ਸਨੌਰ ਰੋਡ ਤੇ ਸਥਿਤ ਸੂਆ ਨਹਿਰ ਤੇ ਘਟਨਾ ਦਾ ਸ਼ਿਕਾਰ ਹੋ ਗਏ। ਜਿੱਥੇ ਰਾਤ ਦੇ ਹਨੇਰੇ ਵਿੱਚ ਇਨ੍ਹਾਂ ਦਾ ਬੁਲਟ ਮੋਟਰਸਾਈਕਲ ਨਹਿਰ ਵਿਚ ਡਿੱਗਿਆ, ਉਥੇ ਹੀ ਦੋਹਾਂ ਨੌਜਵਾਨਾਂ ਦੇ ਸਿਰ ਉਪਰ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਰਾਤ ਦੇ ਸਮੇਂ ਇਸ ਘਟਨਾ ਦੀ ਜਾਣਕਾਰੀ ਕਿਸੇ ਨੂੰ ਨਹੀਂ ਮਿਲੀ ਅਤੇ ਸਵੇਰ ਦੇ ਸਮੇਂ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ, ਜਿੱਥੇ ਦੋਵੇਂ ਨੌਜਵਾਨ ਨਹਿਰ ਵਿਚੋਂ ਮ੍ਰਿਤਕ ਹਾਲਤ ਵਿੱਚ ਬਰਾਮਦ ਹੋਏ।

ਪੁਲਿਸ ਵੱਲੋਂ ਵੀ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਨਾਲ ਵਾਪਰੇ ਹਾਦਸੇ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹਨਾਂ ਦਾ ਮੋਟਰਸਾਈਕਲ ਨਹਿਰ ਵਿਚ ਕਿਸ ਤਰ੍ਹਾਂ ਡਿੱਗ ਪਿਆ। ਇਹ ਨੌਜਵਾਨ ਆਪਸ ਵਿੱਚ ਬਹੁਤ ਚੰਗੇ ਦੋਸਤ ਸਨ। ਜਿਹਨਾਂ ਦੀ ਪਹਿਚਾਣ ਲਵਲੀ ਪਿੰਡ ਮਨਸੂਰਦੇਵਾ, ਅਤੇ ਦੀਪੂ ਵਾਸੀ ਜ਼ੀਰਾ ਵਜੋਂ ਹੋਈ ਹੈ।



error: Content is protected !!