BREAKING NEWS
Search

ਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆ ਰਹੀ ਹੈ ਇਹ ਮਾੜੀ ਖਬਰ – ਲੱਗ ਸਕਦੇ ਇਸ ਕਾਰਨ ਵੱਡੇ ਕੱਟ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਬਿਜਲੀ ਸੰਕਟ ਕਾਫੀ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਬਿਜਲੀ ਸਪਲਾਈ ਠੱਪ ਹੋਣ ਕਾਰਨ ਜਿੱਥੇ ਲੋਕਾਂ ਨੂੰ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਉਦਯੋਗਿਕ ਸਪਲਾਈ ਨਾ ਹੋਣ ਕਾਰਨ ਉਦਯੋਗ ਵੀ ਠੱਪ ਹੋਣ ਕੰਢੇ ਆ ਜਾਂਦੇ ਹਨ। ਪਹਿਲਾਂ ਜਦੋਂ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ ਤਾਂ ਰੇਲਵੇ ਲਾਈਨਾਂ ਤੇ ਆਵਾਜਾਈ ਨੂੰ ਠੱਪ ਕਰ ਦਿੱਤਾ ਗਿਆ ਸੀ ਜਿਸ ਕਾਰਨ ਰੇਲ ਆਵਾਜਾਈ ਪ੍ਰਭਾਵਤ ਹੋਣ ਕਾਰਨ ਪੰਜਾਬ ਵਿੱਚ ਕੋਲਾ ਨਹੀਂ ਪਹੁੰਚ ਰਿਹਾ ਸੀ ਜਿਸ ਕਾਰਨ ਡੂੰਘਾ ਬਿਜਲੀ ਸੰਕਟ ਖੜ੍ਹਾ ਹੋ ਗਿਆ ਸੀ। ਇਕ ਵਾਰ ਫਿਰ ਤੋਂ ਪੰਜਾਬ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਬਰਸਾਤ ਹੋਣ ਕਾਰਨ ਕੋਲੇ ਦੀਆਂ ਖਾਨਾਂ ਵਿਚ ਕੰਮ ਬੰਦ ਹੋਣ ਕਾਰਨ ਕੋਲੇ ਨੂੰ ਪ੍ਰਾਪਤ ਕਰਨ ਲਈ ਭਾਰੀ ਮੁਸ਼ਕਲ ਹੋ ਰਹੀ ਹੈ।

ਹੁਣ ਪੰਜਾਬ ਵਿੱਚ ਬਿਜਲੀ ਵਰਤਣ ਵਾਲਿਆਂ ਲਈ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਫਿਰ ਤੋਂ ਬਿਜਲੀ ਦੇ ਕੱਟ ਲੱਗ ਸਕਦੇ ਹਨ। ਬਰਸਾਤ ਹੋਣ ਕਾਰਨ ਜਿਥੇ ਲੋਕਾਂ ਨੂੰ ਇਨ੍ਹਾਂ ਬਿਜਲੀ ਕੱਟਾਂ ਤੋਂ ਨਿਜ਼ਾਤ ਮਿਲੀ ਸੀ ਉਥੇ ਹੀ ਕੋਲੇ ਦੀ ਸਪਲਾਈ ਠੱਪ ਹੋਣ ਕਾਰਨ ਇਹਨਾਂ ਵਿਚ ਵਾਧਾ ਹੋ ਸਕਦਾ ਹੈ। ਕੋਲੇ ਦੀ ਸਪਲਾਈ ਨਾ ਹੋਣ ਕਾਰਨ ਰੋਪੜ ਪਲਾਂਟ ਦੇ ਦੌਰੇ ਯੂਨਿਟ ਅਤੇ ਲਹਿਰਾ ਮੁਹੱਬਤ ਦਾ ਇਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੁਝ ਦਿਨ ਦਾ ਕੋਲਾ ਹੀ ਬਾਕੀ ਬਚਿਆ ਹੈ।

ਕੋਲੇ ਦੀ ਕਮੀ ਹੋਣ ਕਾਰਨ ਮੁੜ ਤੋਂ ਬਿਜਲੀ ਸੰਕਟ ਪੈਦਾ ਹੋ ਜਾਵੇਗਾ। ਬਿਜਲੀ ਸੰਕਟ ਦੇ ਚਲਦਿਆਂ ਹੋਇਆਂ ਪਾਵਰਕਾਮ ਨੂੰ ਬਾਹਰਲੇ ਸੂਬਿਆਂ ਤੋਂ ਬਿਜਲੀ ਲੈਣੀ ਪਵੇਗੀ। ਕਿਉਂਕਿ ਪੰਜਾਬ ਦੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਸਪਲਾਈ ਨਾ ਹੋਣ ਕਾਰਨ ਬਿਜਲੀ ਉਤਪਾਦਨ ਰੁਕ ਜਾਵੇਗਾ। ਪੰਜਾਬ ਵਿੱਚ ਬਿਜਲੀ ਦੀ ਸਪਲਾਈ ਵਿੱਚ ਕਮੀ ਹੋਣ ਕਾਰਨ ਕਈ ਖੇਤਰ ਪ੍ਰਭਾਵਤ ਹੋ ਜਾਣਗੇ। ਪੰਜਾਬ ਵਿੱਚ ਜਿੱਥੇ 25 ਤੋਂ 30 ਦਿਨਾਂ ਦਾ ਕੋਲਾ ਹੋਣਾ ਚਾਹੀਦਾ 12 ਦਿਨਾਂ ਦਾ ਕੋਲਾ ਬਾਕੀ ਰਹਿ ਗਿਆ ਹੈ।

ਛੱਤੀਸਗੜ ਅਤੇ ਝਾਰਖੰਡ ਵਿੱਚ ਕੋਲਾ ਪ੍ਰਾਪਤ ਕਰਨ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਹੋ ਰਹੀ ਬਰਸਾਤ ਦੇ ਕਾਰਨ ਇਹ ਸਾਰਾ ਕੰਮ ਪ੍ਰਭਾਵਿਤ ਹੋਇਆ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ ਜਿੱਥੇ ਥਰਮਲ ਪਲਾਂਟਾਂ ਦਾ ਕੰਮ ਰੁਕ ਜਾਵੇਗਾ। ਉਥੇ ਹੀ ਪੰਜਾਬ ਵਿਚ ਬਿਜਲੀ ਸੰਕਟ ਇਕ ਵਾਰ ਫਿਰ ਤੋਂ ਡੂੰਘਾ ਹੋ ਜਾਵੇਗਾ।



error: Content is protected !!