BREAKING NEWS
Search

ਪੰਜਾਬ ਚ ਬਿਜਲੀ ਨੂੰ ਲੈਕੇ ਆਈ ਮਾੜੀ ਖਬਰ, ਇਥੇ ਹਫਤੇ ਚ ਇਕ ਦਿਨ ਰਹੇਗੀ ਬੰਦ- ਹੋਇਆ ਸ਼ਡਿਊਲ ਜਾਰੀ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਵਧ ਰਹੇ ਜ਼ੋਰ ਦੇ ਨਾਲ ਹੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ ਉਥੇ ਹੀ ਪੰਜਾਬ ਅੰਦਰ ਵੀ ਪਾਵਰ ਪਲਾਂਟਾਂ ਦੇ ਅੰਦਰ ਕਈ ਯੂਨਿਟ ਬੰਦ ਹੋਣ ਦੇ ਚੱਲਦਿਆਂ ਹੋਇਆਂ ਸੂਬੇ ਅੰਦਰ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਜਿਥੇ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਹਨ। ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਕਈ ਫੈਸਲੇ ਲਏ ਜਾ ਰਹੇ ਹਨ। ਹੁਣ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਇਹ ਮਾੜੀ ਖਬਰ ਆਈ, ਇਥੇ ਹਫਤੇ ਚ ਇਕ ਦਿਨ ਰਹੇਗੀ ਬਿਜਲੀ ਬੰਦ, ਹੋਇਆ ਸ਼ਡਿਊਲ ਜਾਰੀ, ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ।

ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਦੇ ਦੌਰਾਂਨ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਇੰਡਸਟਰੀ ਲਈ ਹਫ਼ਤਾਵਾਰੀ ਬਿਜਲੀ ਬੰਦ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਥੇ ਇਕ ਹਫਤੇ ਵਿਚ ਇਕ ਦਿਨ ਬਿਜਲੀ ਇੰਡਸਟਰੀ ਲਈ ਬੰਦ ਕੀਤੀ ਜਾਵੇਗੀ। ਕਿਉਂਕਿ ਪੰਜਾਬ ਦੇ ਕਈ ਪਾਵਰ ਪਲਾਂਟਾਂ ਦੇ ਵਿੱਚ ਕਈ ਯੂਨਿਟ ਦੇ ਬੰਦ ਹੋਣ ਦੇ ਚਲਦਿਆਂ ਹੋਇਆਂ ਬਿਜਲੀ ਦੀ ਭਾਰੀ ਕਿੱਲਤ ਹੋ ਗਈ ਹੈ। ਹਫ਼ਤੇ ਵਿਚ ਇਕ ਦਿਨ ਦੀ ਬਿਜਲੀ ਬੰਦ ਰੱਖਣ ਸਬੰਧੀ ਜਾਣਕਾਰੀ ਲਈ ਸ਼ਡਿਊਲ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਸ ਬਿਜਲੀ ਬੰਦ ਹੋਣ ਦੇ ਨਾਲ ਕਿਹੜੇ ਖੇਤਰ ਪ੍ਰਭਾਵਤ ਹੋ ਰਹੇ ਹਨ ਇਨ੍ਹਾਂ ਵਿੱਚ ਸਾਰੇ ਖੇਤਰਾਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।

ਜਾਰੀ ਕੀਤੇ ਗਏ ਇਸ ਸ਼ਡਿਊਲ ਦੇ ਤਹਿਤ ਸੋਮਵਾਰ ਨੂੰ ਪੱਛਮੀ ਲੁਧਿਆਣਾ ਸਰਕਲ ਵਿੱਚ ਸੋਮਵਾਰ ਨੂੰ, ਪੂਰਬੀ ਲੁਧਿਆਣਾ ਤੇ ਸਬ ਲੁਧਿਆਣਾ ਸਰਕਲ ਚ ਮੰਗਲਵਾਰ ਨੂੰ, ਪਟਿਆਲਾ, ਸੰਗਰੂਰ, ਬਰਨਾਲਾ ਸਰਕਲ ਬੁੱਧਵਾਰ ਨੂੰ, ਉੱਤਰੀ ਜ਼ੋਨ ਵਿੱਚ ਵੀਰਵਾਰ ਨੂੰ, ਮੁਹਾਲੀ ਸਰਕਲ ਸ਼ੁੱਕਰਵਾਰ ਨੂੰ,ਰੋਪੜ ਸਰਕਲ ਵਿਚ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਸਰਹੱਦੀ ਜ਼ੋਨ ਦੀ ਬਿਜਲੀ ਸਪਲਾਈ ਬੰਦ ਕੀਤੇ ਜਾਣ ਦਾ ਸਡਿਊਲ ਜਾਰੀ ਕੀਤਾ ਗਿਆ ਹੈ। ਇਸ ਸਮੇਂ ਪੰਜਾਬ ਵਿੱਚ ਇੰਡਸਟਰੀ ਨੂੰ 3500 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ।

ਜਿੱਥੇ ਹੁਣ ਪਾਵਰਕਾਮ ਵੱਲੋਂ ਇੰਡਸਟਰੀ ਨੂੰ ਇਕ ਦਿਨ ਦੀ ਬਿਜਲੀ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਵਿੱਚ ਬਿਜਲੀ ਦੀ ਕਾਫੀ ਬੱਚਤ ਹੋ ਜਾਵੇਗੀ। ਬਿਜਲੀ ਦੇ ਕੱਟ ਪਾਵਰਕਾਮ ਵੱਲੋਂ ਸਾਰੇ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੇ ਜਾ ਰਹੇ ਹਨ।



error: Content is protected !!