ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਕੋਰੋਨਾ ਵਾਇਰਸ ਦੇ 16 ਕੇਸ ਸਾਹਮਣੇ ਆਏ ਹਨ। ਨਵਾਂ ਸ਼ਹਿਰ ਦੇ ਬੰਗਾ ਵਿਚ 5 ਸ਼ਖਸ਼ ਕੋਰੋਨਾ ਪਾਜੀਟਿਵ ਪਾਏ ਗਏ ਹਨ।ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ ‘ਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਲੰਧਰ ‘ਚੋਂ ਅੱਜ ਫਿਰ ਤੋਂ ਕੋਰੋਨਾ ਦਾ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ ਇਸ ਨਾਲ ਹੁਣ ਨਵਾਂ ਸ਼ਹਿਰ ਵਿਚ 14 ਕੇਸ ਐਕਟਿਵ ਹਨ। ਫਰੀਦਕਟੋ ਵਿਚ ਕੋਰੋਨਾ ਵਾਇਰਸ ਦੇ 4 ਨਵੇ ਮਾਮਲੇ ਸਾਹਮਣੇ ਆਏ ਹਨ।ਇਹ ਨਾਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਪੌਜੀਟਿਵ ਪਾਏ ਗਏ ਹਨ।ਇਹਨਾਂ ਦੀ ਦੁਬਾਰਾ ਜਾਂਚ ਕੀਤੀ ਗਈ ਸੀ ਉਸ ਵਿਚ ਇਹ ਚਾਰੋਂ ਪੌਜੀਟਿਵ ਪਾਏ ਗਏ ਹਨ। ਸ਼ਰਧਾਲੂ ਪਹਿਲਾ ਹੀ ਆਈਸੋਲੇਸ਼ਨ ਵਾਰਡ ਵਿਚ ਰੱਖੇ ਗਏ ਸਨ।
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 1950 ਨੂੰ ਪਾਰ ਕਰ ਗਿਆ ਹੈ।ਹੁਣ ਤੱਕ ਪੰਜਾਬ ਵਿਚ 1257 ਮਰੀਜ਼ ਠੀਕ ਹੋ ਗਏ ਹਨ।ਇਹਨਾਂ ਮਰੀਜਾਂ ਵਿਚੋ 32 ਮੌਤਾਂ ਹੋ ਗਈਆ ਹਨ।
ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ ‘ਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜੀ. ਐਮ. ਸੀ., ਪਟਿਆਲਾ ਤੋਂ ਪ੍ਰਾਪਤ ਹੋਈਆਂ 32 ਪੈਂਡਿੰਗ ਰਿਪੋਰਟਾਂ ‘ਚੋਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਲੋਕਾਂ ‘ਚ ਦਿੱਲੀ ਨਾਲ ਸਬੰਧਿਤ 2 ਆਰ. ਪੀ. ਐੱਫ. ਜਵਾਨ, 2 ਰੇਲਵੇ ਮੁਲਾਜ਼ਮ ਵਾਸੀ ਰੇਲਵੇ ਕਾਲੋਨੀ ਲੁਧਿਆਣਾ, ਇਕ ਕੁੰਦਨਪੁਰੀ ਨਾਲ ਸਬੰਧਿਤ ਵਿਅਕਤੀ ਸ਼ਾਮਲ ਹਨ, ਜਦੋਂ ਕਿ ਛੇਵੇਂ ਕੇਸ ਦੀ ਪਛਾਣ ਅਜੇ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਵਿਚ ਕੋਰੋਨਾ ਮਹਾਮਾਰੀ ਨਾਲ ਪੀੜਤ ਪੰਜ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਹ ਪੰਜ ਮਾਮਲੇ ਬਲਾਕ ਬੰਗਾ ਦੇ ਤਿੰਨ ਵੱਖ-ਵੱਖ ਪਿੰਡਾਂ ਦੇ ਹਨ। ਇਨ੍ਹਾਂ ਵਿਚ ਪਿੰਡ ਮਾਲੋ ਮਜ਼ਾਰੇ ਦਾ ਵਰਿੰਦਰ ਸਿੰਘ, ਗੁਣਾਚੌਰ ਦੀ ਮਨਜੀਤ ਕੌਰ, ਮੰਡੇਰਾ ਦਾ ਜਸਵੰਤ ਸਿੰਘ ਅਤੇ ਸੰਦੀਪ ਕੌਰ ਅਤੇ ਮਲ੍ਹਾ ਬੇਦੀਆ ਦਾ ਰਾਮੇਸ਼ ਕੁਮਾਰ ਸ਼ਾਮਿਲ ਹੈ। ਉਕਤ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬਣੇ ਆਈਸੋਲੈਸ਼ਨ ਵਾਰਡ ਵਿਚ ਦਾਖ਼ਲ ਕਰਨ ਬਾਰੇ ਵਿਚਾਰ ਵਿਟਾਂਦਰਾ ਚੱਲ ਰਿਹਾ ਹੈ।
ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਪੰਜਾਬ ਵਿਚ ਸਰਕਾਰ ਅਤੇ ਸਿਹਤ ਵਿਭਾਗ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਸਦਕਾ ਵੱਡੀ ਗਿਣਤੀ ਮਰੀਜ਼ ਰੋਜ਼ਾਨਾ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਰਹੇ ਹਨ। ਬੀਤੇ ਦਿਨੀਂ ਵੀ ਨਵਾਂਸ਼ਹਿਰ ਦੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਸਮੇਤ 59 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਵਾਪਤ ਪਰਤ ਗਏ ਹਨ। ਇਨ੍ਹਾਂ ਵਿਚ 3 ਸਾਲਾ ਮਾਸੂਮ ਬੱਚਾ ਕਮਲਜੀਤ ਵੀ ਸ਼ਾਮਲ ਸੀ। ਫਿਲਹਾਲ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਰਹੇ ਵਿਅਕਤੀਆਂ ਨੂੰ ਅਗਲੇ 10 ਦਿਨਾਂ ਲਈ ਘਰਾਂ ਵਿਚ ਹੀ ਰਹਿਣ (ਕੁਆਰੰਟਾਈਨ) ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਜਲੰਧਰ — ਜਲੰਧਰ ‘ਚੋਂ ਅੱਜ ਫਿਰ ਤੋਂ ਕੋਰੋਨਾ ਦਾ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਲਾ ਮੁਹੱਲੇ ਦਾ ਰਹਿਣ ਵਾਲਾ ਇਕ 24 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਦੇ ਨਾਲ ਹੀ ਹੁਣ ਜਲੰਧਰ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 212 ਤੱਕ ਪਹੁੰਚ ਗਿਆ ਹੈ, ਜਿਨ੍ਹਾਂ ‘ਚੋਂ 6 ਲੋਕ ਕੋਰੋਨਾ ਖਿਲਾਫ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ ਅਤੇ 139 ਲੋਕ ਠੀਕ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਸ਼ਨੀਵਾਰ ਨੂੰ ਆਏ ਸਨ ਤਿੰਨ ਪਾਜ਼ੇਟਿਵ ਕੇਸ
ਸਿਹਤ ਵਿਭਾਗ ਨੂੰ ਪਿਛਲੇ ਕੁਝ ਦਿਨਾਂ ਤੋਂ ਜੋ ਪਾਜ਼ੇਟਿਵ ਕੇਸ ਮਿਲੇ ਸਨ, ਉਨ੍ਹਾਂ ‘ਚ ਕੁਝ ਕੇਸ ਸਥਾਨਕ ਕੂਲ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਸਨ ਜਦ ਕਿ ਸ਼ਨੀਵਾਰ ਨੂੰ ਜੋ 3 ਨਵੇਂ ਕੇਸ ਮਿਲੇ ਹਨ, ਉਨ੍ਹਾਂ ‘ਚੋਂ ਇਕ ਇਸੇ ਹਸਪਤਾਲ ‘ਚੋਂ ਮਿਲੀ ਪਾਜ਼ੇਟਿਵ ਔਰਤ ਮਰੀਜ਼ ਦਾ ਬੇਟਾ ਹੈ। ਜਦਕਿ ਦੂਜਾ ਪਾਜ਼ੇਟਿਵ ਕੇਸ ਪਠਾਨਕੋਟ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੱਸੀ ਜਾ ਰਹੀ ਹੈ। ਤੀਜਾ ਪਾਜ਼ੇਟਿਵ ਆਇਆ ਕੇਸ ਬਸਤੀ ਸ਼ੇਖ ਰੋਡ ‘ਤੇ ਸਥਿਤ ਇਕ ਬੈਂਕ ਦਾ ਅਧਿਕਾਰੀ ਹੈ ।
ਤਾਜਾ ਜਾਣਕਾਰੀ