BREAKING NEWS
Search

ਪੰਜਾਬ ਚ ਥਾਣੇਦਾਰ ਦੀ ਹੋਈ ਡਿਊਟੀ ਦੌਰਾਨ ਇਸ ਤਰਾਂ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੁਲੀਸ ਦੀ ਡਿਊਟੀ ਬਹੁਤ ਹੀ ਸਖਤ ਡਿਊਟੀ ਹੈ । ਕਈ ਘੰਟੇ ਪੁਲੀਸ ਵਾਲੇ ਆਪਣੀ ਡਿਊਟੀ ਤੇ ਤੈਨਾਤ ਹੋ ਕੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਪੈਂਦਾ ਹੈ । ਪਰ ਪੁਲੀਸ ਵਾਲਿਆਂ ਨਾਲ ਕਈ ਵਾਰ ਡਿਊਟੀ ਤੇ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਉਨ੍ਹਾਂ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਥਾਣਾ ਕਬੀਰਪੁਰ ਤੋਂ ਸਾਹਮਣੇ ਆਇਆ , ਜਿਥੇ ਡਿਊਟੀ ਦੌਰਾਨ ਅੱਜ ਸਵੇਰੇ ਗਿਆਰਾਂ ਵਜੇ ਪੰਜਾਬ ਪੁਲੀਸ ਦੇ ਇਕ ਏਐਸਆਈ ਦੀ ਅਚਾਨਕ ਮੌਤ ਹੋ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਏਐਸਆਈ ਸੁਖਦੇਵ ਸਿੰਘ ਨੂੰ ਡਿਊਟੀ ਤੇ ਹੀ ਦਿਲ ਦਾ ਦੌਰਾ ਪਿਆ । ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ । ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਇਸ ਦਰਦਨਾਕ ਘਟਨਾ ਕਾਰਨ ਪਰਿਵਾਰ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਕੱਲ ਮ੍ਰਿਤਕ ਏਐਸਆਈ ਸੁਖਦੇਵ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਸੋ ਬੇਹੱਦ ਹੀ ਦੁਖਦਾਈ ਖ਼ਬਰ ਇਹ ਸਾਹਮਣੇ ਆਈ ਹੈ ਕਿ ਇਕ ਏਐਸਆਈ ਡਿਊਟੀ ਤੇ ਤੈਨਾਤ ਸੀ ਕਿ ਉਸੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈਂਦਾ ਹੈ । ਮੌਕੇ ਤੇ ਮੌਜੂਦ ਪੁਲੀਸ ਅਧਿਕਾਰੀਆਂ ਤੇ ਏ ਐੱਸ ਆਈ ਆਈ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਂਦੇ ਹਨ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਸ਼ੁਰੂ ਹੁੰਦਾ ਹੈ ਤੇ ਇਨਾਂ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ । ਮ੍ਰਿਤਕ ਏਐਸਆਈ ਸੁਖਦੇਵ ਸਿੰਘ ਦਾ ਪੋਸਟਮਾਰਟਮ ਕੀਤਾ ਜਾਵੇਗਾ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇ ।

ਜ਼ਿਕਰਯੋਗ ਹੈ ਕਿ ਜਦੋਂ ਦੇਸ਼ ਦੇ ਵਿੱਚ ਕੋਰੋਨ‌ਾ ਮਹਾਂਮਾਰੀ ਨੇ ਦਸਤਕ ਦਿੱਤੀ ਸੀ ਤਾਂ ਉਸ ਸਮੇਂ ਪੁਲੀਸ ਦੇ ਵੱਲੋਂ ਸਭ ਤੋਂ ਮਹੱਤਵਪੂਰਨ ਲੋੜ ਲੋਕਾਂ ਦੀ ਸੁਰੱਖਿਆ ਵਿੱਚ ਨਿਭਾਇਆ ਗਿਆ ਸੀ । ਪੁਲੀਸ ਨੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਲੋਕਾਂ ਦੀ ਜਾਨ ਨੂੰ ਬਚਾਉਣ ਦਾ ਕਾਰਜ ਕੀਤਾ ਸੀ । ਕੋਰੋਨਾ ਦੇ ਸਮੇਂ ਦੌਰਾਨ ਪੁਲੀਸ ਅਧਿਕਾਰੀ ਰੱਬ ਦੇ ਕਿਸੇ ਰੂਪ ਨਾਲੋਂ ਘੱਟ ਨਹੀਂ ਸੀ , ਪਰ ਅੱਜ ਜੋ ਇਸ ਏਐਸਆਈ ਸੁਖਦੇਵ ਸਿੰਘ ਦੇ ਨਾਲ ਹੋਇਆ ਹੈ ਉਸ ਦੇ ਚੱਲਦੇ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਪਾਈ ਜਾ ਰਹੀ ਹੈ ।



error: Content is protected !!