=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਟੁੱਟ ਗਿਆ ਕੋਰੋਨਾ ਦਾ ਬੰਨ – ਮਿਲੇ 401 ਪੌਜੇਟਿਵ ਮਰੀਜ

ਮਿਲੇ 401 ਪੌਜੇਟਿਵ ਮਰੀਜ

ਕੋਰੋਨਾ ਨੇ ਪੰਜਾਬ ਚ ਹਾਹਾਕਾਰ ਮਚਾ ਦਿਤੀ ਹੈ ਸਰਕਾਰ ਵਲੋਂ ਲਾਏ ਸਾਰੇ ਬੰਨ ਬੰਨੇ ਤੋੜ ਦਿਤੇ ਹਨ। ਜਿਸ ਹਿਸਾਬ ਨਾਲ ਏਨੇ ਜਿਆਦਾ ਕੇਸ ਪੌਜੇਟਿਵ ਆਉਣ ਲਗ ਪਏ ਹਨ ਇੱਕ ਬਹੁਤ ਹੀ ਚਿੰਤਾ ਦਾ ਵਡਾ ਵਿਸ਼ਾ ਬਣ ਗਿਆ ਹੈ। ਸਰਕਾਰ ਨੂੰ ਇਸ ਤੇ ਕੰਟਰੋਲ ਕਰਨ ਲਈ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਕੱਲ੍ਹ ਸਰਕਾਰ ਨੇ ਵਿਆਹਾਂ ਬਾਰੇ ਸਖਤੀ ਕੀਤੀ ਹੈ ਕੇ 50 ਦੀ ਜਗ੍ਹਾ 30 ਬੰਦੇ ਹੀ ਵਿਆਹ ਤੇ ਜਾ ਸਕਦੇ ਹਨ। ਸਰਕਾਰ ਨੂੰ ਹੋਰ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ। ਜੇ ਲੋਕਾਂ ਦੀਆਂ ਜਾਨਾ ਇਸ ਵਾਇਰਸ ਤੋਂ ਬਚਾਉਣੀਆਂ ਹਨ ਨਹੀਂ ਤਾਂ ਅਮਰੀਕਾ ਦੀ ਉਧਾਰਨ ਸਭ ਦੇ ਸਾਹਮਣੇ ਹੈ।

ਪੰਜਾਬ ਵਿਚ ਸੋਮਵਾਰ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਰਿਕਾਰਡ 401 ਪਾਜ਼ੇਟਿਵ ਮਾਮਲੇ ਆਏ। ਇਸ ਤੋਂ ਪਹਿਲਾਂ ਦੋ ਮਈ ਨੂੰ ਸਭ ਤੋਂ ਜ਼ਿਆਦਾ 278 ਮਾਮਲੇ ਆਏ ਸਨ। ਇਸਦੇ ਨਾਲ ਹੀ ਪੰਜਾਬ ਵਿਚ ਕੁਲ ਇਨਫੈਕਟਿਡ ਮਾਮਲਿਆਂ ਦੀ ਗਿਣਤੀ 8299 ਹੋ ਗਈ ਹੈ। ਮਾਮਲਿਆਂ ਦੀ ਵੱਧਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਮਾਰਚ ਤੋਂ ਲੈ ਕੇ ਜੂਨ ਤਕ ਚਾਰ ਮਹੀਨਿਆਂ ਵਿਚ 5650 ਕੇਸ ਆਏ ਸਨ, ਜਦਕਿ ਜੁਲਾਈ ਦੇ ਸਿਰਫ਼ 13 ਦਿਨਾਂ ਵਿਚ ਹੀ 2649 ਕੇਸ ਆ ਗਏ ਹਨ।

ਇਨਫੈਕਟਿਡਾਂ ਵਿਚ ਜਲੰਧਰ ਡਾਇਸਿਸ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ, 19 ਪੁਲਿਸ ਮੁਲਾਜ਼ਮ, 14 ਐਕਸਾਈਜ਼ ਵਿਭਾਗ ਦੇ ਮੁਲਾਜ਼ਮ, ਦੋ ਫ਼ੌਜ ਅਤੇ ਦੋ ਬੀਐੱਸਐੱਫ ਦੇ ਜਵਾਨ, ਪੰਜਾਬ ਰੋਡਵੇਜ਼ ਦੇ ਤਿੰਨ ਜੀਐੱਮ, ਨਾਇਬ ਤਹਿਸੀਲਦਾਰ ਅਤੇ ਦਿੜਬਾ ਦੇ ਐੱਸਡੀਐੱਮ ਦਾ ਗੰਨਮੈਨ ਵੀ ਸ਼ਾਮਿਲ ਹੈ। ਸੋਮਵਾਰ ਨੂੰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ 116, ਜਲੰਧਰ ਵਿਚ 65, ਪਟਿਆਲਾ ਵਿਚ 60, ਮੋਹਾਲੀ ਵਿਚ 31, ਫ਼ਤਹਿਗੜ੍ਹ ਸਾਹਿਬ ਵਿਚ 23, ਨਵਾਂਸ਼ਹਿਰ ਵਿਚ 19, ਰੂਪਨਗਰ ਤੇ ਬਠਿੰਡਾ ਵਿਚ 12-12, ਫਿਰੋਜ਼ਪੁਰ ਵਿਚ 11, ਅੰਮ੍ਰਿਤਸਰ ਵਿਚ 10, ਮੋਗਾ ਵਿਚ ਅੱਠ, ਹੁਸ਼ਿਆਰਪੁਰ ਵਿਚ ਸੱਤ, ਮੁਕਤਸਰ ਵਿਚ ਪੰਜ ਅਤੇ ਫਾਜ਼ਿਲਕਾ ਵਿਚ ਤਿੰਨ ਕੇਸ ਰਿਪੋਰਟ ਹੋਏ।

ਦੂਜੇ ਪਾਸੇ, ਪੰਜਾਬ ਵਿਚ ਸੋਮਵਾਰ ਨੂੰ 3 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਅੰਮ੍ਰਿਤਸਰ ਦੇ 55 ਸਾਲਾ ਅਤੇ ਜਲੰਧਰ ਦੇ 62 ਤੇ 65 ਸਾਲਾ ਵਿਅਕਤੀ ਸ਼ਾਮਿਲ ਹਨ। ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 204 ਹੋ ਗਈ ਹੈ।




error: Content is protected !!