BREAKING NEWS
Search

ਪੰਜਾਬ ਚ ਘਰ ਦੇ ਅੰਦਰ 17 ਸਾਲਾਂ ਦੀ ਕੁੜੀ ਨੇ ਖੁਦ ਇਸ ਤਰਾਂ ਚੁਣੀ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਨੂੰ ਜੇ ਕਰ ਇਕ ਚੰਗੇ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਬਣ ਸਕਦੀ ਹੈ । ਜੇਕਰ ਜ਼ਿੰਦਗੀ ਦੇ ਵਿੱਚ ਆਈਆਂ ਮੁਸ਼ਕਿਲਾਂ ਨੂੰ ਅਸੀਂ ਹੱਸ ਕੇ ਹੰਢਾ ਦੇਈਏ ਤਾਂ ਇਹ ਜ਼ਿੰਦਗੀ ਦੇ ਵਿੱਚ ਹੋਰ ਖੁਸ਼ੀਆਂ ਲੈ ਕੇ ਆਉਂਦੀ ਹੈ । ਜ਼ਿੰਦਗੀ ਦਾ ਹਰ ਇੱਕ ਪਲ ਹੱਸ ਕੇ ਅਤੇ ਖ਼ੁਸ਼ੀਆਂ ਦੇ ਨਾਲ ਬਿਤਾਉਣਾ ਚਾਹੀਦਾ ਹੈ । ਔਕੜਾ ਤਾਂ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਇਨ੍ਹਾਂ ਅੌਕੜਾਂ ਤੇ ਮੁਸ਼ਕਲਾਂ ਦੇ ਨਾਲ ਲੜਨ ਦੀ ਬਜਾਏ ਸਗੋਂ ਆਪਣੀ ਜ਼ਿੰਦਗੀ ਹੀ ਗੁਆ ਦਿੰਦੇ ਹਨ । ਹਰ ਰੋਜ਼ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਈ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਦੇ ਕਾਰਨ ਖੁਦਕੁਸ਼ੀ ਦਾ ਰਸਤਾ ਅਪਣਾ ਲੈਂਦੇ ਹਨ ।

ਇਹ ਖੁਦਕੁਸ਼ੀਆਂ ਦਾ ਰਸਤਾ ਹੁਣ ਤੱਕ ਕਈ ਵੱਡੀਆਂ ਫ਼ਿਲਮੀ ਹਸਤੀਆਂ ਸਮੇਤ ਆਮ ਲੋਕਾਂ ਵੱਲੋਂ ਹਰ ਰੋਜ਼ ਹੀ ਅਪਣਾਇਆ ਜਾਂਦਾ ਹੈ । ਅਜਿਹਾ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਜ਼ਿਲ੍ਹਾ ਨਾਭਾ ਦੇ ਵਿੱਚ । ਜਿੱਥੇ ਦੀ ਰਹਿਣ ਵਾਲੀ ਇਕ 17 ਸਾਲਾ ਕੁੜੀ ਵਲੋਂ ਪੱਖੇ ਨਾਲ ਲਟਕ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ । ਮੌਕੇ ਤੇ ਇਸ ਸੰਬੰਧੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਤੇ ਥਾਣਾ ਸਦਰ ਦੇ ਪਿੰਡ ਢੀਂਗੀ ਦੀ ਮਹਿਲਾ ਪਰਮਜੀਤ ਕੌਰ ਪਤਨੀ ਰੁਪਿੰਦਰਜੀਤ ਸਿੰਘ ਅਨੁਸਾਰ ਚਾਰ ਦਿਨ ਪਹਿਲਾਂ ਇਸ ਲੜਕੀ ਦੀ ਉਸ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਸ ਦੇ ਘਰ ਵਿੱਚ ਵੜ ਕੇ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਸੰਬੰਧੀ ਉਸ ਦੀ 17 ਸਾਲਾਂ ਧੀ ਸ਼ਰਨਜੀਤ ਕੌਰ ਨੇ 112 ਨੰਬਰ ’ਤੇ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

ਬਾਅਦ ਵਿਚ ਮੇਰੇ ਦਿਓਰ, ਜੇਠ ਤੇ ਜੇਠਾਣੀ ਨੇ ਧੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇੰਨਾ ਹੀ ਨਹੀਂ ਜੇਕਰ ਉਹ ਕਿਤੇ ਆਉਂਦੀ ਜਾਂਦੀ ਸੀ ਤਾਂ ਉਸ ਨੂੰ ਉਸ ਦੇ ਚਰਿੱਤਰ ਬਾਰੇ ਗਲਤ ਬੋਲਿਆ ਜਾਂਦਾ ਸੀ ਜਿਸ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦੀ ਸੀ ਤੇ ਅੱਜ ਉਸਦੇ ਵੱਲੋਂ ਇਸੇ ਪ੍ਰੇਸ਼ਾਨੀ ਦੇ ਚੱਲਦੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ’ਚ ਲਿਆਂਦੀ ਗਈ।

ਐੱਸ. ਐੱਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਅਨੁਸਾਰ ਜਗਮੀਤ ਸਿੰਘ ਤੇ ਤਰਲੋਚਨ ਸਿੰਘ ਪੁੱਤਰ ਘੁੰਮਣ ਸਿੰਘ, ਚਰਨਜੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਪਿੰਡ ਢੀਂਗੀ ਖ਼ਿਲਾਫ਼ ਧਾਰਾ 306 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਲੋਂ ਪਰੇਸ਼ਾਨ ਕੀਤੇ ਜਾਣ ਕਾਰਨ ਕੁੜੀ ਨੇ ਖ਼ੁਦਕੁਸ਼ੀ ਕੀਤੀ। ਉੱਥੇ ਹੀ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰ ਕੇ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾ ਸਕੇ ।



error: Content is protected !!