ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਬੀਤੇ ਕੁੱਝ ਸਮੇਂ ਤੋਂ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆ ਰਹੇ ਹਨ ਕਿ ਉਹ ਲੋਕਾਂ ਦੇ ਰੋਂਗਟੇ ਖੜੇ ਕਰ ਦਿੱਤੇ ਹਨ ਅਤੇ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਡਰ ਵੀ ਪੈਦਾ ਹੋ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੁਟੇਰਿਆਂ ਅਤੇ ਚੋਰਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹੋਏ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਵਿੱਚ ਕਈ ਪਰਵਾਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਪਰ ਕੁਝ ਰਹੱਸਮਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੀਆਂ ਹਨ।

ਹੁਣ ਪੰਜਾਬ ਚ ਘਰ ਅੰਦਰੋਂ ਏਨੀਆਂ ਲਾਸ਼ਾਂ ਮਿਲਣ ਤੇ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਉਥੇ ਹੀ ਪੁਲਿਸ ਵੱਲੋਂ ਪਹੁੰਚ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਨੇੜਲੀ ਪਾਵਰ ਕਲੋਨੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ ਵਿੱਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੇ ਇਸ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਸ ਘਰ ਤੋਂ ਗੰਦੀ ਬਦਬੂ ਆਉਣੀ ਸ਼ੁਰੂ ਹੋਈ ਅਤੇ ਲੋਕਾਂ ਵੱਲੋਂ ਘਰ ਦੇ ਅੰਦਰ ਜਾ ਕੇ ਵੇਖਿਆ ਗਿਆ ਹੈਰਾਨੀ ਦੀ ਕੋਈ ਹੱਦ ਨਾ ਰਹੀ।

ਜਿੱਥੇ ਘਰ ਵਿਚ ਪਤੀ ਪਤਨੀ ਅਤੇ ਬੇਟੀ ਦੀਆਂ ਲਾਸ਼ਾਂ ਗਲੀ-ਸੜੀ ਹਾਲਤ ਵਿੱਚ ਵੇਖੀਆਂ ਗਈਆਂ। ਜਿਸ ਦੀ ਸੂਚਨਾ ਤੁਰੰਤ ਹੀ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਦੱਸਿਆ ਗਿਆ ਹੈ ਕਿ ਮ੍ਰਿਤਕਾ ਵਿਚ ਹਰਚਰਨ ਸਿੰਘ ਜੋ ਕਿ ਇਕ ਰਿਟਾਇਰਡ ਅਧਿਆਪਕ ਸਨ। ਉਨ੍ਹਾਂ ਦੀ ਪਤਨੀ, ਤੇ ਬੇਟੀ ਚਰਨਪ੍ਰੀਤ ਕੌਰ ਜੋ ਕਿ ਇੱਕ ਡਾਕਟਰ ਵਜੋਂ ਆਨੰਦਪੁਰ ਸਾਹਿਬ ਦੇ ਹਸਪਤਾਲ ਵਿਚ ਕੰਮ ਕਰਦੀ ਆ ਰਹੀ ਸੀ।

ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕਰ ਕੇ ਜਿੱਥੇ ਇਸ ਸਾਰੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਮ੍ਰਿਤਕਾਂ ਦਾ ਬੇਟਾ ਘਰ ਤੋਂ ਗਾਇਬ ਦੱਸਿਆ ਜਾ ਰਿਹਾ ਹੈ। ਜਦ ਕਿ ਘਰ ਵਿਚ ਪਤੀ ਪਤਨੀ ਅਤੇ ਬੇਟਾ ਬੇਟੀ ਇਕੱਠੇ ਰਹਿੰਦੇ ਸਨ। ਬੇਟੇ ਦਾ ਗਾਇਬ ਹੋਣਾ ਵੀ ਇਸ ਮਾਮਲੇ ਨੂੰ ਹੋਰ ਉਲਝਾ ਰਿਹਾ ਹੈ ਪੁਲੀਸ ਵੱਲੋਂ ਵੱਖ-ਵੱਖ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਘਰ ਅੰਦਰੋਂ ਮਿਲੀਆਂ ਏਨੀਆਂ ਜਿਆਦਾ ਲਾਸ਼ਾਂ, ਲੋਕਾਂ ਚ ਸਹਿਮ ਦਾ ਮਾਹੌਲ, ਮੌਕੇ ਤੇ ਪਹੁੰਚੀ ਪੁਲਿਸ ਟੀਮ

ਤਾਜਾ ਜਾਣਕਾਰੀ
ਪੰਜਾਬ ਚ ਘਰ ਅੰਦਰੋਂ ਮਿਲੀਆਂ ਏਨੀਆਂ ਜਿਆਦਾ ਲਾਸ਼ਾਂ, ਲੋਕਾਂ ਚ ਸਹਿਮ ਦਾ ਮਾਹੌਲ, ਮੌਕੇ ਤੇ ਪਹੁੰਚੀ ਪੁਲਿਸ ਟੀਮ
ByadminApril 13, 2022Comments Off on ਪੰਜਾਬ ਚ ਘਰ ਅੰਦਰੋਂ ਮਿਲੀਆਂ ਏਨੀਆਂ ਜਿਆਦਾ ਲਾਸ਼ਾਂ, ਲੋਕਾਂ ਚ ਸਹਿਮ ਦਾ ਮਾਹੌਲ, ਮੌਕੇ ਤੇ ਪਹੁੰਚੀ ਪੁਲਿਸ ਟੀਮ
Previous Postਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਲਈ ਆਈ ਵੱਡੀ ਮਾੜੀ ਖਬਰ
Next Postਇਸ ਮਸ਼ਹੂਰ ਪ੍ਰਸਿੱਧ ਪੰਜਾਬੀ ਹਸਤੀ ਦੀ ਹੋਈ ਅਚਾਨਕ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ