BREAKING NEWS
Search

ਪੰਜਾਬ ਚ ਖੇਡ ਜਗਤ ਚ ਛਾਈ ਸੋਗ ਦੀ ਲਹਿਰ , ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਕਬੱਡੀ ਖੇਡ ਜਗਤ ਵਿੱਚ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨਾਂ ਵੱਲੋਂ ਆਪਣੀ ਗੇਮ ਸਦਕਾ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ l ਕਈ ਅਜਿਹੇ ਕਬੱਡੀ ਖਿਡਾਰੀ ਹਨ ਜਿਨਾਂ ਨੂੰ ਲੋਕ ਬੜੇ ਹੀ ਆਦਰਸ਼ ਤੇ ਸਤਿਕਾਰ ਨਾਲ ਚੇਤਾ ਕਰਦੇ ਹਨ l ਪਰ ਜਦੋਂ ਅਜਿਹੇ ਖਿਡਾਰੀ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖਦੇ ਹਨ ਤਾਂ ਉਹਨਾਂ ਨੂੰ ਚਾਹਣ ਵਾਲਿਆਂ ਦੇ ਵਿੱਚ ਦੁੱਖ ਦੀ ਲਹਿਰ ਦੌੜ ਉੱਠਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਕਬੱਡੀ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ, ਕਿਉਂਕਿ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਚੁੱਕੀ ਹੈ।

ਦਰਅਸਲ ਦਿਨ ਚੜ੍ਹਦੇ ਹੀ ਕਬੱਡੀ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ ਕਿ ਮਾਂ ਖੇਡ ਕਬੱਡੀ ਦੇ ਧਾਕੜ ਰੇਡਰ, ਨਾਨਕ ਤੇ ਏਕਮ ਦਾ ਵੱਡਾ ਵੀਰ ਨਿਰਭੈ ਹਠੂਰ ਵਾਲਾ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਕਹਿ ਗਿਆ ਹੈ। ਖਿਡਾਰੀ ਨੂੰ ਸੁੱਤੇ ਹੋਏ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਨਿਰਭੈ ਹਠੂਰ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਡੇਢ ਕੁ ਦਹਾਕੇ ਪਹਿਲਾਂ ਮਾਲਵੇ ਇਲਾਕੇ ਦੇ ਇਹ ਤਿੰਨ ਭਰਾ ਦੋ ਜਾਫ਼ੀ ਅਤੇ ਨਿਰਭੈ ਰੇਡਰ ਵਜੋਂ ਇਕੱਠੇ ਖੇਡਦੇ ਸਨ ਤਾਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾ ਕੇ ਘਰੇ ਵੜਦੇ ਸਨ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਿਰਭੈ ਸ਼ੁਰੂ ਤੋਂ ਹੀ ਤਕੜਾ ਰੇਡਰ ਰਿਹਾ ਸੀ।

2007-10 ਦਾ ਸਮਾਂ ਉਹ ਵੀ ਸੀ ਜਦੋਂ ਗੱਭਰੂ ਸਿਰੇ ਦੀਆਂ ਰੇਡਾ ਪਾਉਂਦਾ ਸੀ ਤੇ ਵੱਡੇ-ਵੱਡੇ ਜਾਫ਼ੀ ਲਾਹ-ਲਾਹ ਮਾਰਦਾ ਸੀ। ਨਿਰਭੈ ਹਠੂਰ ਵਾਲੇ ਦੀ ਖੇਡ ਦੇਖ਼ਣ ਵਾਲੀ ਹੁੰਦੀ ਸੀ, ਉਸ ਦੀ ਖੇਡ ਵੇਖਣ ਦੇ ਲਈ ਦਰਸ਼ਕ ਦੂਰੋਂ ਦੂਰੋਂ ਆਉਂਦੇ ਸਨ । ਇਨਾ ਹੀ ਨਹੀਂ ਸਗੋਂ ਉਸ ਦੀ ਖੇਡ ਵੇਖ ਕੇ ਦਰਸ਼ਕ ਮਣਾ ਮੂੰਹੀ ਪਿਆਰ ਦਿੰਦੇ ਸਨ। ਇਕ ਸਮੇਂ ਵਿਚ ਇਹ ਪਰਿਵਾਰ ਮਾੜੇ ਸਮੇਂ ਅਤੇ ਗੁਰਬਤ ਦੇ ਗੇੜ ਵਿਚ ਫ਼ਸ ਗਿਆ ਸੀ।

ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਸਾਰ ਨਾ ਲਈ ਅਤੇ ਨਾ ਹੀ ਕਿਸੇ ਨੇ ਬਾਂਹ ਫੜੀ। ਉਹ ਹੁਣ ਆਰਥਿਕ ਪੱਖੋਂ ਬਹੁਤ ਜਿਆਦਾ ਕਮਜ਼ੋਰ ਹੋ ਚੁੱਕਿਆ ਸੀ ਜਿਸ ਕਾਰਨ ਉਸ ਨੂੰ ਦਿਹਾੜੀਆਂ ਤੱਕ ਕਰਨੀਆਂ ਪੈ ਰਹੀਆਂ ਸੀ। ਪਰ ਇਸ ਚਮਕ ਦੇ ਸਿਤਾਰੇ ਦੇ ਜਾਣ ਦੇ ਨਾਲ ਕਬੱਡੀ ਜਗਤ ਨੂੰ ਇੱਕ ਅਜਿਹਾ ਘਾਟਾ ਹੋਇਆ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l



error: Content is protected !!